ਵੋਟਰ ਗਰੀਬ ਤੇ ਨੇਤਾ ਅਮੀਰ ਹੀ ਭਾਰਤੀ ਲੋਕਤੰਤਰ ਹੈ

09/20/2018 5:33:47 PM

''ਕਹਿੰੰਦੇ ਨੇ ਕਿ ਸੇਵਾ ਕਰਾਂਗੇ ਤੇ ਤੁਹਾਡੇ ਕੋਲੋਂ ਖੋਹ ਕੇ ਆਪਣੀਆਂ ਕੋਠੀਆਂ ਭਰਾਂਗੇ'' ਕੋਠੀਆਂ ਭਰਾਂਗੇ ਦੀ ਆਸ ਲੈ ਕੇ ਹੋ ਰਹੀਆਂ ਚੋਣਾਂ 'ਤੇ ਪੂਰਾ ਸਮਾਜ ਦਾ ਕਿੰਨਾਂ ਖਰਚ ਹੁੰਦਾ ਹੈ ਤੇ ਉਸ ਦਾ ਬੋਝ ਕਿਸ 'ਤੇ ਪੈਂਦਾ ਹੈ ਦੀ ਸੋਚ ਮਨ ਵਿਚ ਲਿਆਉਂਣਾ ਜਾਂ ਇਸ ਗੰਭੀਰ ਵਿਸ਼ੇ 'ਤੇ ਵਿਚਾਰ ਕਰਨਾ ਤਾਂ ਕਿਸੇ ਦੇ ਧਿਆਨ ਵਿਚ ਹੀ ਨਹੀਂ ਆਉਂਦਾ ਪਰ ਅੱਜ ਫ਼ੋਕੀ ਚੌਧਰ ਦੀ ਬਹਿਜਾ-ਬਹਿਜਾ ਦੇਖ ਕੇ ਹਰ ਕੋਈ ਆਪਣੇ ਬੱਚੇ ਨੂੰ ਨੇਤਾ ਜਾਂ ਗੁੰਡਾ ਬਦਮਾਸ਼ ਬਣਾਉਂਣ ਵਿਚ ਹੀ ਫਖ਼ਰ ਮਹਿਸੂਸ ਕਰਦਾ ਹੈ। ਇਸ ਵਿਚ ਹੀ ਉਹ ਆਪਣਾ ਮਾਣ ਸਮਝਦਾ ਹੈ। ਅੱਜ ਸਾਡੇ ਸਮਾਜ ਲਈ ਇਹ ਕਿੰਨੀ ਤਰਾਸਦੀ ਦੀ ਗੱਲ ਹੈ ਕਿ ਅੱਜ ਦੇ ਮਾਂ-ਬਾਪ ਆਪਣੇ ਕੁੱਕੜੀ-ਘੜੈਂ ਨੂੰ ਇਨਸਾਨ ਬਣਨ ਦੀ ਬਜਾਏ ਨੇਤਾ ਬਣਨ ਦੀ ਗੁੜਤੀ ਪਿਲਾਉਂਣ ਵਿਚ ਜ਼ਿਆਦਾ ਫਖਰ ਮਹਿਸੂਸ ਕਰਦੇ ਹਨ। ਅਜਿਹੀ ਸੋਚ ਹੀ ਲੋਕਤੰਤਰ ਨੂੰ ਢਾਅ ਲਾਉਣ ਲਈ ਜੁੰਮੇਵਾਰ ਹੈ। 

ਸਾਰਾ ਕੁਝ ਮੈਨੂੰ ਮਿਲ ਜਾਏ। ਮੈਂ ਦੁਨੀਆਂ ਦਾ ਮਾਲਕ ਹੋ ਜਾਵਾਂ। ਫਿਰ ਜਿਸ ਮਾਲਕ ਨੇ ਭੇਜਿਆ ਹੈ ਉਸ ਨੂੰ ਵੀ ਭੁੱਲ ਜਾਣਾ ਕਿੰਨਾਂ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਹੈ। 'ਲੁੱਚਾ ਲੰਡਾ ਚੌਧਰੀ, ਗੁੰਡੀ ਰੰਨ ਪ੍ਰਧਾਨ' ਜਿਹੀ ਕੜੀ ਘੋਲ ਸੋਚ ਅਤੇ ਜ਼ਮੀਰ ਵਿਕਣ ਨਾਲ ਸਮਾਜ ਦਾ ਵਿਕਾਸ ਹੋਣ ਨਾਲੋਂ ਕਿਤੇ ਵੱਧ ਕੇ ਲੋਕਾਂ ਦਾ ਧਿਆਨ ਫੁਕਰਿਆਂ ਅਤੇ ਆਵਾਰਾ ਨਸਲ ਦੇ ਨੇਤਾਵਾਂ ਦੇ ਵਿਕਾਸ ਵੱਲ ਕੇਂਦਰਿਤ ਰਹਿÎੰਦਾ ਹੈ। ਕਿਸੇ ਵੀ ਮੱਜ਼ਬ ਵਿਚ ਕਿਸੇ ਨਾਲ ਵੈਰ ਰੱਖਣਾ ਨਹੀਂ ਸਿਖਾਇਆ ਜਾਂਦਾ ਪਰ ਏਥੇ ਮੱਜ਼ਬਾਂ ਦੀ ਦੁਹਾਈ ਪਾਉਣ ਵਾਲੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਮÎੰਨ ਕੇ ਆਪਣੇ ਮੱਜ਼ਬ ਦਾ ਹੀ ਅਪਮਾਨ ਕਰਨ ਵਿਚ ਤੁਲੇ ਹੋਏ ਬੈਠੇ ਹਨ। ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਮਾੜੀ ਸੋਚ ਦੇ ਧਾਰਨੀਆਂ ਦਾ ਧਰਮ 'ਤੇ ਕਬਜ਼ਾ ਹੋਣਾ ਧਰਮ ਲਈ ਕਲੰਕ ਦਾ ਕਾਰਨ ਬਣ ਜਾਂਦਾ ਹੈ ਤੇ ਧਰਮ ਨੂੰ ਮਾੜਾ ਗਰਦਾਨੇ ਜਾਣ ਵਿਚ ਸਹਾਈ ਹੁੰਦਾ ਹੈ। ਧਰਮ ਦੀ ਕੱਟੜ ਦੁਸ਼ਮਣ ਰਾਜਨੀਤੀ ਧਰਮ ਵਿਚ ਪ੍ਰਵੇਸ਼ ਕਰਕੇ ਸੱਤਿਆਨਾਸ਼ ਕਰ ਛੱਡਦੀ ਹੈ।
ਸ਼ਕਲਾਂ ਚਾਹੇ ਇਕੋ ਜਿਹੀਆਂ ਸਭ ਇਕੋ ਜਿਹੇ ਇਨਸਾਨ,
ਇਕ ਦੂਜੇ ਨੂੰ ਠੇਸ ਪਹੁੰਚਾਵਣ, ਬਣਦੇ ਕਿਉਂ ਬੇਈਮਾਨ।

ਹਰ ਕੋਈ ਭਾਂਡਾ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਮÎੰਨ ਕੇ ਮਨ-ਆਈ ਕਰਨ 'ਤੇ ਤੁਲਿਆ ਹੋਇਆ ਹੈ। ਇਹ ਸੋਚ ਕਿਸੇ ਦੇ ਮਨ ਵਿਚ ਨਹੀਂ ਆਉਂਦੀ ਕਿ ਸਮਾਜ ਦੀ ਤਰੱਕੀ, ਸਮਾਜ ਦਾ ਵਿਕਾਸ ਇਕਜੁੱਟ ਹੋ ਕੇ ਕਾਰਜ ਕਰਨ ਵਿਚ ਹੈ। ਏਥੇ ਉਲਟੀ ਚੱਕੀ ਚਲਦੀ ਦਿਖਾਈ ਦੇ ਰਹੀ ਹੈ। ਆਪਣੇ ਆਪਨੂੰ ਗੁਰੂ ਦੇ ਸੇਵਕ ਮੰਨਣ ਵਾਲੇ ਆਪਣੇ ਆਪ ਨੂੰ ਆਪਣੇ ਗੁਰੂਆਂ-ਪੀਰਾਂ ਦਾ ਵੀ ਮਾਲਕ ਐਲਾਨਣ ਵਿਚ ਕਸਰ ਨਹੀਂ ਛੱਡ ਰਹੇ। ਮਾਲਕ ਨੌਕਰ ਦਾ ਝਗੜਾ ਏਨਾਂ ਵਧ ਚੁੱਕਾ ਹੈ ਕਿ ਜ਼ਮੀਰ ਦੇ ਮਰਨ ਨਾਲ ਏਥੇ ਮਾਨਵਤਾ ਖ਼ਤਮ ਹੋ ਚੁੱਕੀ ਹੈ। ਢਾਈ ਤੋਤੜੂ ਆਪਣੇ ਆਪ ਨੂੰ ਸਮਾਜ ਦੇ ਮਾਲਕ ਘੋਸ਼ਿਤ ਕਰਕੇ ਕੁਦਰਤੀ ਸਾਧਨਾਂ 'ਤੇ ਵੀ ਕਬਜ਼ਾ ਕਰਨ ਵਿਚ ਲੱਗੇ ਹੋਏ ਹਨ। ਰਾਜਨੀਤੀ ਦੇ ਜਨਮ ਲੈਣ ਨਾਲ ਜਿਹੜਾ ਜ਼ਿਆਦਾ ਲੁੱਚਾ ਲੰਡਾ ਹੋਵੇ ਉਹ ਚੌਧਰੀ ਬਣ ਕੇ ਰਾਜ ਕਰਨ ਲੱਗਦਾ ਹੈ ਤੇ ਬਾਕੀ ਉਸ ਦੇ ਚੱਮਚੇ ਤੇ ਸੇਵਕ ਬਣ ਜਾਂਦੇ ਹਨ। ਜੋ ਜਿਹੜਾ ਬੱਚਾ ਤੁਰੇ ਜਾਂਦੇ ਦਾ ਪਹੁੰਚਾ ਜ਼ਿਆਦਾ ਪਾੜਦਾ ਹੈ, ਉਸ ਬਾਰੇ ਆਪ-ਮੁਹਾਰੇ ਮÎੂੰਹੋਂ ਨਿਕਲ ਜਾਂਦਾ ਹੈ ਕਿ ਵਈ ''ਇਹ ਵੱਡਾ ਹੋ ਕੇ ਨੇਤਾ ਬਣੇਗਾ।'' ਫਿਰ ਕੀ ਜੀ ਉਸਨੂੰ ਵੱਡੇ ਹੋਏ ਨੂੰ ਫਿਰ ਇਲੈੱਕਸ਼ਨਾਂ 'ਤੇ ਖੜ੍ਹਾ ਦਿੱਤਾ ਜਾਂਦਾ ਹੈ ਤੇ ਫਿਰ ਚੋਣਾਂ ਵਿਚ ਚੁਣ ਵੀ ਲਿਆ ਜਾਂਦਾ ਹੈ ਤੇ ਉਸ ਅਵਾਰਾ ਕਿਸਮ ਦੇ 'ਚਿਚੜੀ-ਚੂੰਅ' ਦੇ ਲੋਕ ਪੈਰ ਧੋ-ਧੋ ਕੇ ਪੀਣ ਲੱਗਦੇ ਹਨ ਤੇ ਜਿਸ ਥਾਲੀ ਵਿਚ ਖਾਂਦਾ ਹੈ ਉਸੇ ਥਾਲੀ ਵਿਚ ਸ਼ੇਕ ਕਰਨ ਵਾਲੇ ਨੂੰ ਆਪਣਾ ਮਸੀਹਾ ਮੰਨ ਲੈਂਦੇ ਹਨ। 

ਗੱਲ ਕੀ ਜੀ ਹੁਣ ਜੇਕਰ ਕੁੱਤਾ ਰਾਜ ਬਿਠਾ ਦਿੱਤਾ ਜਾਵੇ ਤਾਂ ਉਹ ਆਪਣੀ ਨਸਲ ਭੁੱਲ ਕੇ ਮਾਲਕ ਬਣ ਬੈਠਦਾ ਹੈ। ਅਸਲ ਵਿਚ ਘਰ ਦਾ ਪਾਲਿਆ ਹੋਇਆ ਕੁੱਤਾ ਵੀ ਪਾਲਤੂ ਜਾਂ ਵਫਾਦਾਰ ਨਾ ਹੋ ਕੇ ਅਵਾਰਾ ਹੋਣ 'ਤੇ ਮਾਣ ਮਹਿਸੂਸ ਕਰਨ ਲੱਗ ਜਾਂਦਾ ਹੈ। ਇਸ ਵਿਚ ਦੋਸ਼ ਉਸ ਕੁੱਤੇ ਦਾ ਹੋਵੇਗਾ ਜਾਂ ਫਿਰ ਵੋਟਾਂ ਦੇ ਰੂਪ ਵਿਚ ਮੁਫਤ ਦੀ ਰੋਟੀ ਪਾਉਂਣ ਵਾਲੇ ਦਾ। ਇਹ ਗੱਲ ਅੱਜ ਬਹੁਤ ਸੋਚਣ ਤੇ ਵਿਚਾਰ ਕਰਨ ਦਾ ਵਿਸ਼ਾ ਹੈ ਪਰ ਸੂਝਵਾਨਾਂ ਦੇ ਖਿÎੰਡ ਕੇ ਰਹਿਣ ਤੇ ਭੇਡਾਂ ਬੱਕਰੀਆਂ ਤੇ ਅਵਾਰਾਂ ਪਸ਼ੂਆਂ ਦੇ ਬੱਗ ਦੇ ਬੱਗ ਜੁੜ ਕੇ ਬੈਠਣਾ ਹੀ ਸਾਰਾ ਪੁਆੜੇ ਦੀ ਜੜ ਹੋ ਨਿਬੜਦਾ ਹੈ। 

ਸਮਾਜ ਦੇ ਵਿਕਾਸ ਲਈ ਚੁਨਾਵ-ਪ੍ਰਣਾਲੀ ਦਾ ਆਰੰਭ ਹੋਇਆ ਸੀ ਤੇ ਭਾਰਤ ਦੇਸ਼ ਨੂੰ ਲੋਕਤੰਤਰ ਐਲਾਨਿਆਂ ਗਿਆ ਸੀ ਪਰ ਏਥੇ ਉਲਟਾ ਕੜੀ ਘੁਲ ਗਈ ਹੈ ਏਥੇ ਲੋਕਤੰਤਰ ਨਾਂ ਦੀ ਸ਼ੈਅ ਕਿਧਰੇ ਛੂਅ-ਮÎੰਤਰ ਹੋ ਗਈ ਹੈ ਤੇ ਏਥੇ ਗੁੰਡੇ ਤੇ ਮਵਾਲੀਆਂ ਦਾ ਰਾਜ ਹੋ ਗਿਆ ਹੈ। ਪੜ੍ਹਿਆਂ ਲਿਖਿਆਂ ਨੂੰ ਡਾਂਗਾਂ ਤੇ ਅਨਪੜਾਂ ਮੂਰਖ਼ਾਂ ਨੂੰ ਮਾਸਟਰ ਕਹਿ ਕੇ ਸਲਾਹਿਆ ਜਾਂਦਾ ਹੈ। ਨਸ਼ਿਆਂ ਦੀ ਭਰਮਾਰ ਹੈ, ਸਿੱਖਿਆ ਨੂੰ ਨਿਰ-ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗਧੇ ਦੀ ਸੋਚ ਨੂੰ ਸਲਾਮ ਹੋ ਰਹੀ ਹੈ। ਆਵਾਰਾ ਨੇਤਾਵਾਂ ਨੂੰ ਲੋਕਾਂ ਦਾ ਮਸੀਹਾ ਐਲਾਨਿਆਂ ਜਾ ਰਿਹਾ ਹੈ। ਆਪਣੇ ਤਕ ਹੀ ਸੀਮਿਤ ਵੋਟਰ ਦੁਆਰਾ ਆਵਾਰਾ ਲੀਡਰਾਂ ਦੀ ਕਹਿਣੀ 'ਤੇ ਕਥਨੀ 'ਤੇ ਫੁੱਲ ਚੜ੍ਹਾਏ ਜਾਂਦੇ ਹਨ। ਫੁਕਰਿਆਂ ਦਾ ਇਕੱਠ ਹੋ ਜਾਂਦਾ ਹੈ ਪਰ ਸਮਝਦਾਰ ਲੋਕ ਕਦੀ ਵੀ ਜੁੜ ਕੇ ਨਹੀਂ ਬੈਠਦੇ।

ਵੋਟਾਂ ਦੀ ਭੀਖ ਮÎੰਗਣ ਵਾਲੇ ਭਿਖਾਰੀ ਨੇਤਾ ਗਿਰਾਵਟ ਦੀਆਂ ਹੱਦਾਂ ਪਾਰ ਕਰ ਜਾਂਦੇ ਹਨ ਇਨ੍ਹਾਂ ਦੀ ਚਤੁਰ-ਚਾਲਾਕੀ ਨੂੰ ਨਾ ਸਮਝਦੇ ਹੋਏ ਭੋਲੇ-ਭਾਲੇ ਨਾ-ਸਮਝ ਲੋਕ ਫੁਕਰਿਆਂ ਨੂੰ ਮਾਈ-ਬਾਪ ਬਣਾ ਕੇ ਇਨ੍ਹਾਂ ਆਵਾਰਾਂ ਕਿਸਮ ਦੇ ਡੰਗਰਾਂ ਦੇ ਮੁਰਦਿਆਂ ਤਕ ਦੀ ਵੀ ਪੂਜਾ ਆਰੰਭ ਕਰ ਦਿÎੰਦੇ ਹਨ। ਬੀੜਿਆਂ-ਸਿਗਰਟਾਂ ਜਾਂ ਹੋਰ ਕਿਸੇ ਨਸ਼ੇ 'ਤੇ ਵਿਕ ਕੇ ਆਪਣੇ ਆਪ ਨੂੰ ਗੁਲਾਮ ਘੋਸ਼ਿਤ ਕਰਨਾ ਕਿਸ ਸਮਝਦਾਰੀ ਦਾ ਕੰਮ ਹੈ। ਜਿਹੜਾ ਸਕੂਲ ਮਗਰੋਂ ਦੀ ਕੱਟਾ ਨਾ ਲੈ ਕੇ ਲੰਘਿਆ ਹੋਵੇ ਉਹ ਸਿੱਖਿਆ ਮੰਤਰੀ, ਜਿਸ ਦੀ ਔਕਾਤ ਗੱਡੀ ਦੇ ਪਿੱਛੇ ਬÎੰਨ ਕੇ ਘਸੀਟੇ ਜਾਣ ਦੀ ਹੋਵੇ ਉਸ ਨੂੰ ਰੇਲ ਮੰਤਰੀ ਬਣਾ ਦਿਓ। ਇਸ ਤਰ੍ਹਾਂ ਬਹੁਤ ਸਾਰੀਆਂ ਚੁੱਭਵੀਂਆਂ ਗੱਲਾਂ ਹਨ। ਜਿਹੜੀਆਂ ਇਨ੍ਹਾਂ ਫੁਕਰੇ ਨੇਤਾਵਾਂ ਦੇ ਚਲੂਣੇ ਤੇ ਖੁਰਕ ਲੜਾਉਣ ਦਾ ਕਾਰਨ ਹਨ। 

ਵੋਟਰ ਕਿਸੇ ਨਾ ਕਿਸੇ ਲਾਲਚ ਵਿਚ ਆ ਕੇ ਚੰਗੇ-ਬੁਰੇ ਦੀ ਪਛਾਣ ਭੁੱਲ ਕੇ ਜਾਂ ਫਿਰ ਆਪਣੀ ਹੀ ਬੱਕਰੀ ਕੋਠੇ 'ਤੇ ਚਾੜਨ ਦੀ ਆਸ ਲੈ ਕੇ ਕਾਰਜ ਕਰਦੇ ਹਨ। ਜਿਸ ਕਰਕੇ ਲਾਈਨਾਂ 'ਚ ਖੜ੍ਹੇ ਹੋਣ ਵਾਲੇ ਲਾਈਨ 'ਚ ਖੜ੍ਹੇ ਹੋਣ ਯੋਗ ਹੀ ਬਣ ਕੇ ਰਹਿ ਜਾਂਦੇ ਹਨ। ਕਈਆਂ ਦੇ ਘਰ ਤਾਂ ਚੁੱਲਾ ਤਕ ਵੀ ਨਹੀਂ ਬਲਦਾ। ਸਾਰਾ ਜੀਵਨ ਅਵਾਰਾ ਕੁੱਤਿਆਂ ਦੇ ਇਸ਼ਾਰੇ 'ਤੇ ਨਾਚ ਨੱਚਦੇ ਰਹਿÎੰਦੇ ਹਨ। 'ਗੁੰਡੇ-ਮਵਾਲੀਆਂ ਦੇ ਵਿਕਾਸ ਵਿਚ ਸਮਾਜ ਦਾ ਵਿਕਾਸ' ਦੀ ਸੋਚ ਨੇ ਭਾਰਤ ਵਿਚ ਵੋਟਰ ਗਰੀਬ ਤੇ ਅਵਾਰਾ ਨੇਤਾਵਾਂ ਨੂੰ ਅਮੀਰ ਭਾਰਤੀ ਲੋਕਤੰਤਰ ਥਾਪ ਦਿੱਤਾ ਹੈ। ਇਹੀ ਇਕੋ ਇਕ ਕਾਰਨ ਹੈ ਕਿ ਵੋਟਰਾਂ ਦੀ ਕੀਤੀ ਹੋਈ ਨਾ-ਸਮਝੀ ਉਨ੍ਹਾਂ ਨੂੰ ਜਿੱਥੇ ਗ਼ੁਲਾਮ ਗਰਦਾਨਦੀ ਹੈ ਉੱਥੇ ਨਾਲ ਦੀ ਨਾਲ ਉਹ ਸਾਰਾ ਜੀਵਨ ਗਰੀਬੀ ਦਾ ਜੀਵਨ ਹੀ ਬਤੀਤ ਕਰਨ ਯੋਗ ਰਹਿ ਜਾਂਦੇ ਹਨ ਤੇ ਆਪਣੀ ਆਉਂਣ ਵਾਲੀ ਪੀੜੀ ਨੂੰ ਵੀ ਗ਼ੁਲਾਮੀਆਂ ਦੀਆਂ ਬੇੜੀਆਂ ਵਿਚ ਜਕੜ ਜਾਂਦੇ ਹਨ। 

ਪੀੜੀ-ਦਰ-ਪੀੜੀ ਚਲੀ ਆ ਰਹੀ ਪਿਰਤ ਹੀ ਸਮਾਜ ਵਿਚ ਮਾਨਵਤਾ, ਦੀਨ, ਧਰਮ, ਈਮਾਨ ਦੀ ਕੱਟੜ ਦੁਸ਼ਮਣ ਬਣ ਕੇ ਸਾਹਮਣੇ ਆਣ ਖਲੋ ਰਹੀ ਹੈ। ਇਸ ਪਿਰਤ ਨੂੰ ਬਦਲ ਦਿੱਤਾ ਜਾਵੇ ਤਾਂ ਕੋਈ ਵੀ ਗਰੀਬ ਨਹੀਂ ਹੋਵੇਗਾ। ਮੁਫਤ ਦੇ ਬਣੇ ਚੌਧਰੀ ਤੇ ਧਰਮਾਂ ਦੇ ਬਣੇ ਠੇਕੇਦਾਰ ਆਪਣੇ-ਆਪਣੇ ਗੁਰੂਆਂ-ਪੀਰਾਂ ਦੀ ਜੀਵਨ-ਜਾਂਚ ਸਿਖਾਉਣ ਵਾਲੀ ਬਾਣੀ ਪੜ੍ਹ•ਕੇ ਉਸ 'ਤੇ ਅਮਲ ਕਰ ਲੈਣ ਤੇ ਰਾਜਨੀਤੀ ਨੂੰ ਤਿਆਗ ਕੇ ਇਨਸਾਨੀਅਤ ਦਾ ਜਾਮਾ ਧਾਰਨ ਕਰ ਲੈਣ ਅਤੇ ਨਾਲ ਹੀ ਆਪਣੇ ਗੁਰੂਆਂ, ਉਨ੍ਹਾਂ ਦੀ ਬਾਣੀ ਅਤੇ ਆਪਣੇ ਧਰਮ ਦਾ ਸਤਿਕਾਰ ਕਰਨ ਦੇ ਕਾਬਲ ਹੋ ਜਾਣ। ਨਹੀਂ ਤਾਂ ਇੰਝ ਹੀ ਅਮੀਰ-ਗਰੀਬ ਦਾ ਪਾੜਾ ਵਧਦਾ ਜਾਏਗਾ। ਕੁਝ ਇਕ ਚਤੁਰ ਸੋਚ ਦੇ ਧਾਰਨੀ ਨੇਤਾ ਅਮੀਰ ਬਣਦੇ ਰਹਿਣਗੇ ਤੇ ਬਾਕੀ ਇਨ੍ਹਾਂ ਦੀ ਗ਼ੁਲਾਮੀ ਵਿਚ ਫਸ ਕੇ ਇਨ੍ਹਾਂ ਦੀ ਘਟੀਆ ਸੋਚ 'ਤੇ ਫੁੱਲ ਚੜ੍ਹਾ ਕੇ ਆਪ ਸਦੀਆਂ-ਸਦੀਆਂ ਲਈ ਗ਼ੁਲਾਮੀ ਦੀਆਂ ਬੇੜੀਆਂ ਸਹੇੜ ਲੈਣਗੇ। ਮੱਝ ਬੱਕਰੀ ਵਾਲੀ ਮੈਂ-ਮੈਂ ਛੱਡ ਕੇ ਦੂਜੇ ਨੂੰ ਇਨਸਾਨ ਸਮਝਣ ਨਾਲ ਸਹੀ ਮਾਇਨੇ ਵਿਚ ਸਹੀ ਲੋਕਤੰਤਰ ਸਿਰਜਿਆ ਜਾ ਸਕਦਾ ਹੈ। ਆਪਣੀ ਸੋਚ ਨੂੰ ਬਦਲੋ, ਆਪਣੇ ਨਾਲ-ਨਾਲ ਦੂਜੇ ਦਾ ਸਤਿਕਾਰ ਕਰਨਾ ਵੀ ਸਿੱਖੋ। 
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348

 


Related News