ਸੱਚ ਸਮੇਂ ਦਾ
Thursday, Dec 20, 2018 - 02:41 PM (IST)

ਅੱਜਕਲ ਨਵਿਆਂ ਦੇ ਨਵੇਂ ਵਿਚਾਰ
ਪਾਣੀ ਜਾਣ ਇੱਕ ਦੂਜੇ ਨੂੰ ਮਾਰ
ਕਹਿਣ ਮੇਰੀ ਗੱਲ ਸੁਣ ਲਉ ਯਾਰ
ਰੱਖਦੇ ਇਕ ਦੂਜੇ ਨਾਲ ਖਾਰ
ਨੇਤਾਂ ਭਾਲਣ ਫੁੱਲਾਂ ਦੇ ਹਾਰ
ਭਾਲਦੇ ਰਹਿਣ ਖੂਬ ਸਤਿਕਾਰ
ਮੰਗਣ ਵੋਟਾਂ ਹੋ ਲਾਚਾਰ
ਆਖਣ ਦਿਆਗੇ ਕੰਮ ਸਵਾਰ
ਅਨਪੜ੍ਹ ਕਈ ਮੂਰਖ ਗਵਾਰ
ਕਰਦੇ ਕੰਮ ਆਰ ਜਾ ਪਾਰ
ਪਾਉਂਦੇਂ ਧਰਮ ਦੇ ਨਾ ਤੇ ਖਿਲਾਰ
ਨਸ਼ਿਆਂ ਦੀ ਲਾਉਂਦੇਂ ਭਰਮਾਰ
ਪਾਉਂਦੇ ਲੋਕਾਂ 'ਤੇ ਇਹ ਭਾਰ
ਜਿੱਤਣ ਭਾਵੇਂ ਜਾਣ ਨੇਤਾ ਹਾਰ
ਜਾਂਦੇ ਨੇ ਜਨਤਾ ਨੂੰ ਇਹ ਚਾਰ
'ਸੁਖਚੈਨ' ਇਹ ਸਭ ਕੁਝ ਜਾਂਦੇ ਅਡਕਾਰ
ਖੋਹਦੇ ਲੋਕਾਂ ਦੇ ਅਧਿਕਾਰ
ਗਰੀਬਾਂ ਨੂੰ ਹਰ ਪਾਸਿਓਂ ਮਾਰ
ਸੁਖਚੈਨ ਸਿੰਘ ਠੱਠੀ ਭਾਈ
00971527632924