ਅੱਜ ਇਕ ਕੁੜੀ ਦੀ ਮੈਂ ਹੱਤਿਆਂ ਹੁੰਦੀ ਦੇਖੀ

Thursday, Jul 19, 2018 - 12:59 PM (IST)

ਅੱਜ ਇਕ ਕੁੜੀ ਦੀ ਮੈਂ ਹੱਤਿਆਂ ਹੁੰਦੀ ਦੇਖੀ

ਅੱਜ ਇਕ ਕੁੜੀ ਦੀ ਮੈਂ 
ਹੱਤਿਆ ਹੁੰਦੀ ਦੇਖੀ,
ਕਸੂਰ ਉਹਦਾ ਬੱਸ ਇੱਕੋ ਸੀ,
ਕਿ ਉਹ ਕੁੜੀ ਸੀ,
ਇਸ ਲਈ ਛੁਰੀ,
ਉਹਦੇ ਤੇ ਚੱਲਦੀ ਦੇਖੀ,
ਮਾਪਿਆਂ ਦੀ ਲਾਜ ਉਹ ਸਾਂਭ,
ਆਵਾਰਾ ਬਣੀ ਨਹੀਂ ਹੋਰਾਂ ਵਾਂਗ ਸੀ,
ਲੋਕਾਂ ਪਿੱਛੇ ਲੱਗ ਕੇ,
ਬਾਪ ਦੀ ਪੱਗ ਕੀਤੀ ਨਹੀਂ ਬਦਨਾਮ ਸੀ,
ਤਾਂਹੀਓ ਸੜਕਾਂ 'ਤੇ ਉਹ ਕੁੜੀ,
ਮੈਂ ਦਮ ਤੋੜਦੀ ਦੇਖੀ
ਅੱਜ ਇਕ ਕੁੜੀ ਦੀ,
ਮੈਂ ਹੱਤਿਆ ਹੁੰਦੀ ਦੇਖੀ,
ਲੋਕ ਵਾਂਗ ਖਿਡੌਣਿਆਂ ਦੇਖ ਰਹੇ ਸੀ,
ਕੁੱਝ ਬੋਲੇ ਨਹੀਂ,
ਚੱਕ ਫੋਨ ਵੀਡੀਓ ਬਣਾਉਣ ਲੱਗੇ,
ਜ਼ਮੀਰ ਉਨ੍ਹਾਂ ਦੇ ਡੌਲੇ ਨਹੀਂ,
ਹੁੰਦੀ ਉਨ੍ਹਾਂ ਦੀ ਕੁੜੀ ਤਾਂ,
ਸ਼ਾਇਦ ਘੁੱਟ ਸੀਨੇ ਲਾਉਣਾ ਸੀ,
ਢਿੱਡ ਦੀ ਜੰਮੀ ਨਹੀਂ ਸੀ,
ਤਾਂ ਹੀ ਸਭ ਨੇ ਮਰਦੀ ਦੇਖੀ,
ਅੱਜ ਇਕ ਕੁੜੀ ਦੀ,
ਮੈਂ ਹੱਤਿਆ ਹੁੰਦੀ ਦੇਖੀ,
ਇੱਥੇ ਮਰਦਿਆਂ ਕਈ ਹਜ਼ਾਰਾਂ ਨੇ,
ਕੋਈ ਬਾਤ ਨਾ ਪੁੱਛਦਾ ਏ,
ਆਸਿਫਾ ਦਾਮਿਨੀ ਵਰਗੀਆਂ ਕਈ ਜਲ ਗਈਆਂ,
ਜਮਾਨਾ ਮੋਮਬਤੀ ਜਗਾ ਕੇ,
ਫਿਰ ਹਨੇਰੇ ਵਿਚ ਘੁਸਦਾ ਏ,
ਪ੍ਰੇਮ ਦੀ ਕਲਮ,
ਬਸ ਹੁਣ ਰੱਬ ਅੱਗੇ,
ਅਰਦਾਸਾਂ ਕਰਦੀ ਦੇਖੀ
ਅੱਜ ਇਕ ਕੁੜੀ ਦੀ,
ਮੈਂ ਹੱਤਿਆ ਹੁੰਦੀ ਦੇਖੀ
ਅੱਜ ਇਕ ਕੁੜੀ ਦੀ,
ਮੈਂ ਹੱਤਿਆ ਹੁੰਦੀ ਦੇਖੀ ਮੈਂ,
“ਗੁਮਨਾਮ ਲਿਖਾਰੀ''
ਮੋਬਾਇਲ— 91 85287-57145


Related News