ਧਰਤ ਵੀ ਵੰਡ ਲਈ,ਪਾਣੀ ਵੰਡ ਲਏ,
Tuesday, Oct 31, 2017 - 12:38 PM (IST)
ਧਰਤ ਵੀ ਵੰਡ ਲਈ,ਪਾਣੀ ਵੰਡ ਲਏ,
ਦੁੱਖ ਦਰਦ ਨੂੰ,ਵੰਡ ਸਕੇ ਨਾ,,
ਸਰਹੱਦਾਂ ਵਗਲ ਕੇ ਨਫਰਤਾਂ ਬੀਜੀਆਂ,
ਦਿਲ ਦੇ ਫੱਟਾਂ ਨੂੰ, ਗੰਡ ਸਕੇ ਨਾਂ ....
ਤੇਰਾ ਮੇਰਾ ਖੂਨ ਇੱਕੋ ਹੈ..
ਤੇਰੀ ਮੇਰੀ ਜੂਨ ਇੱਕੋ ਹੈ,
ਤੇਰਾ ਮੇਰਾ ਰੱਬ ਇੱਕ ਹੋ ਜੇ,,
ਕਰ ਐਸਾ ਪਰਬੰਧ ਸਕੇ ਨਾਂ.......
ਹਿੰਦਸਤਾਨੋ, ,ਪਾਕਿਸਤਾਨੋ,,
ਸਿਆਸਤ ਦੀ ਜਰਾ, ਰਮਜ ਪਛਾਣੋ,,
ਨਾਨਕ ਧਿਆਏ, ,ਮੱਕੇ ਗਾਹੇ,,
ਪਰ ਅਸੀ ਕਦੇ ਵੰਡ ਛਕੇ ਨਾਂ......
ਵਿਹੜੇ ਮੇਰੇ ਤੇਰੀਆਂ ਕਿਵੇ ਛਣਕਣਦੀਆਂ ਵੰਗਾਂ,,
ਮਜਹਬ ਦੀਆਂ ਅੜੀਏ ਉੱਸਰੀਆਂ ਕੰਧਾਂ,
ਕਬਰੀ ਵੜ ਗਏ,ਸ਼ਮਸਾਨੀ ਜਲ ਗਏ,,
ਜਿਉਣ ਦਾ ਸਿੱਖ ਅਸੀ,ਢੰਗ ਸਕੇ ਨਾਂ,,
ਖਾਬਾਂ ਨੂੰ ਅਸੀ, ਰੰਗ ਸਕੇ ਨਾਂ
- ਰੰਧਾਵਾ ਅਮਰਜੀਤ
