ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੋ
Friday, Dec 14, 2018 - 03:47 PM (IST)

ਹਰ ਇਨਸਾਨ ਹਰ ਰੋਜ਼ ਪਤਾ ਹੀ ਨਹੀਂ ਕਿੰਨੀਆਂ ਹੀ ਗੱਲਾਂ ਕਰਦਾ ਹੈ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਉਹ ਹਰ ਰੋਜ਼ 99 ਫੀਸਦੀ ਗੱਲਾਂ ਉਹੋ ਹੀ ਕਰਦਾ ਹੈ, ਜੋ ਉਹ ਹਮੇਸ਼ਾ ਕਰਦਾ ਹੈ ਨਵੀਂ ਗੱਲ ਤਾਂ ਉਹ ਕਿਸੇ-ਕਿਸੇ ਦਿਨ ਹੀ ਕਰਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਉਹ ਫਜ਼ੂਲ ਦੀਆਂ ਗੱਲਾਂ ਵਿਚ ਹੀ ਆਪਣਾ ਸਾਰਾ ਦਿਨ ਗੁਆ ਦਿੰਦਾ ਹੈ |
ਹੁਣ ਜ਼ਰਾ ਸੋਚੋ, ਜੇ ਉਹ ਫਜ਼ੂਲ ਦੀਆਂ ਗੱਲਾਂ ਛੱਡ ਦੇਵੇ, ਤਾਂ ਉਸ ਕੋਲ ਕਿੰਨਾ ਸਮਾਂ ਬਚ ਜਾਵੇਗਾ। ਇਕ ਇਨਸਾਨ ਆਪਣਾ ਉਹੋ ਵੇਹਲਾ ਸਮਾਂ ਕਿਸੇ ਵੀ ਚੰਗੇ ਕੰਮ ਵਿਚ ਲਗਾ ਸਕਦਾ ਹੈ। ਇਸ ਲਈ ਇਨਸਾਨ ਨੂੰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਉਸ ਗੱਲ ਨੂੰ ਚੰਗੀ ਤਰ੍ਹਾਂ ਆਪਨੇ ਦਿਮਾਗ ਵਿਚ ਕੁਝ ਫਿਲਟਰਾਂ ਦੀ ਮਦਦ ਨਾਲ ਫਿਲਟਰ ਕਰ ਲੈਣਾ ਚਾਹੀਦਾ ਹੈ। |
1. ਪਹਿਲਾ ਫਿਲਟਰ – ਪਹਿਲਾਂ ਇਨਸਾਨ ਨੂੰ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਕਿ ਜੋ ਉਹ ਗੱਲ ਕਰਨ ਜਾ ਰਿਹਾ ਹੈ, ਉਹ ਗੱਲ ਸਚ ਹੈ ਜਾਂ ਨਹੀਂ |
2. ਦੂਜਾ ਫਿਲਟਰ – ਇਨਸਾਨ ਨੂੰ ਗੱਲ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਕਿ ਜੋ ਉਹ ਗੱਲ ਕਰਨ ਜਾ ਰਿਹਾ ਹੈ, ਉਸ ਗੱਲ ਨਾਲ ਕਿਸੇ ਦਾ ਭਲਾ ਹੋਵੇਗਾ ਜਾਂ ਫਿਰ ਨਹੀਂ |
3. ਤੀਜਾ ਫਿਲਟਰ – ਇਨਸਾਨ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦੀ ਗੱਲ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ |
4. ਚੌਥਾ ਫਿਲਟਰ – ਇਨਸਾਨ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਉਹ ਗੱਲ ਕਹਿਣ ਵਾਲਾ ਹੈ ਕਿ ਵਾਕਈ ਹੀ ਉਹ ਉਹੋ ਗੱਲ ਪਹਿਲੀ ਵਾਰੀ ਕਰ ਰਿਹਾ ਹੈ ਕਿਉਂਕਿ ਇਨਸਾਨ ਨੂੰ ਇੱਕੋ ਹੀ ਗੱਲ ਆਪਣੀ ਜ਼ਿੰਦਗੀ ਭਰ ਦੁਹਰਾਉਣ ਦੀ ਆਦਤ ਹੁੰਦੀ ਹੈ। |
5. ਪੰਜਵਾ ਫਿਲਟਰ – ਜੇ ਗੱਲ ਨਾ ਹੀ ਕਿਸੇ ਦਾ ਚੰਗਾ ਕਰਦੀ ਹੈ ਅਤੇ ਨਾ ਹੀ ਕਿਸੇ ਦਾ ਬੁਰਾ, ਤਾਂ ਘਟੋ-ਘਟ ਇਹਨਾਂ ਤਾਂ ਦੇਖ ਹੀ ਲੈਣਾ ਚਾਹੀਦਾ ਹੈ ਕਿ ਕੀ ਉਹ ਗੱਲ ਕੁਝ ਪਲਾਂ ਲਈ ਖੁਸ਼ੀ ਦੇ ਸਕਦੀ ਹੈ |
ਜੇ ਗੱਲ ਉਪਰੋਕਤ ਪੰਜ ਫਿਲਟਰਾਂ ਨੂੰ ਪਾਰ ਕਰ ਲੈਂਦੀ ਹੈਂ ਤਾਂ ਫਿਰ ਉਹ ਗੱਲ ਇਕ ਇਨਸਾਨ ਨੂੰ ਦੂਜੇ ਇਨਸਾਨ ਕੋਲ ਕਰਨੀ ਚਾਹੀਦੀ ਹੈ। ਇਸ ਨਾਲ ਸਮੇਂ ਦੀ ਬਰਬਾਦੀ ਅਤੇ ਫਜ਼ੂਲ ਦੇ ਲੜਾਈ ਝਗੜਿਆਂ ਤੋਂ ਬਹੁਤ ਰਾਹਤ ਮਿਲੇਗੀ। ਇਨਸਾਨ ਕੋਲ ਚੰਗੇ ਕੰਮ ਕਰਨ ਲਈ, ਚੰਗੀਆਂ ਸੋਚਾਂ ਲਈ ਬਹੁਤ ਸਮਾਂ ਵਧ ਜਾਵੇਗਾ |
ਅਮਨਪ੍ਰੀਤ ਸਿੰਘ