ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ
Wednesday, Oct 22, 2025 - 04:24 PM (IST)

ਫਾਜ਼ਿਲਕਾ (ਲੀਲਾਧਰ) : ਥਾਣਾ ਖੂਈਖੇੜਾ ਪੁਲਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਵੀਕਾਂਤ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਓਵਰਬ੍ਰਿਜ ਬੋਦੀਵਾਲਾ ਪਿੱਥਾ ਨੇੜੇ ਪੁੱਜੇ ਤਾਂ ਹਰਮਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਕਬੂਲਸ਼ਾਹ ਖੁੱਭਣ ਨੂੰ ਚਿੱਟੇ ਦਾ ਨਸ਼ਾ ਕਰਦੇ ਹੋਏ ਕਾਬੂ ਕੀਤਾ ਗਿਆ।
ਉਸ ਕੋਲੋਂ 1 ਲਾਈਟਰ, ਪੰਨੀ ਜਿਸ 'ਤੇ ਹੈਰੋਇਨ ਚਿਪਕੀ ਹੋਈ ਸੀ ਅਤੇ 10 ਰੁਪਏ ਕਰੰਸੀ ਨੋਟ (ਬੀੜੀਨੁਮਾ ਰੋਲ ਕੀਤੇ ਹੋਏ) ਬਰਾਮਦ ਕੀਤਾ ਗਿਆ। ਉਸ 'ਤੇ ਪਰਚਾ ਦਰਜ ਕੀਤਾ ਗਿਆ ਹੈ।
.