ਅੰਗਹੀਣ ਦੀ ਦਿਆਲਤਾ
Friday, Dec 07, 2018 - 04:41 PM (IST)

ਬੱਸ ਦੇ ਸਫਰ ਦੌਰਾਨ ਇਕ ਬਜ਼ੁਰਗ ਔਰਤ, ਜੋ ਕਿ ਵੇਖਣ ਨੂੰ ਬੀਮਾਰ ਵੀ ਲੱਗ ਰਹੀ ਸੀ, ਨੇ ਮੇਰੇ ਕੋਲ ਆ ਕੇ ਮੈਨੂੰ ਸੀਟ ਛੱਡਣ ਲਈ ਤਰਲਾ ਜਿਹਾ ਕੀਤਾ ਪਰ ਮੈਂ ਉਸ ਦੀ ਗੱਲ ਵਾਰ-ਵਾਰ ਅਣਸੁਣੀ ਕਰ ਦਿੱਤੀ। ਮੈਂ ਆਪਣੇ ਕੰਨਾਂ ਵਿਚ ਹੈੱਡਫੋਨ ਲਾ ਕੇ ਗੀਤ ਸੁਣਨ ਲੱਗ ਪਿਆ ਤਾਂ ਜੋ ਉਸਦੇ ਵਲੋਂ ਧਿਆਨ ਹਟਾਇਆ ਜਾਵੇ । ਐਨੇਂ ਨੂੰ ਮੇਰੇ ਤੋਂ ਅਗਲੀ ਸੀਟ ਤੇ ਬੈਠਾ ਇਕ ਅੰਗਹੀਣ ਡਾਂਗ ਦੇ ਸਹਾਰੇ ਉੱਠ ਖਲੋਤਾ ਤੇ ਉਸ ਔਰਤ ਨੂੰ ਬੈਠਣ ਲਈ ਕਿਹਾ। ਮੈਂ ਉਸ ਆਦਮੀ ਦੀ ਦਿਆਲਤਾ ਦੇਖ ਕੇ ਖੁਦ ਨੂੰ ਅੰਗਹੀਣ ਮਹਿਸੂਸ ਕਰ ਰਿਹਾ ਸੀ।
ਗੁਰਦੀਪ ਸਿੱਧੂ
ਅਲਫੂ ਕੇ (ਫਿਰੋਜ਼ਪੁਰ)
94177 17696