ਦੀਵੇ ਦੀ ਲੋਅ
Wednesday, Dec 05, 2018 - 05:52 PM (IST)

ਵਿਚ ਆਲ਼ੇ ਦੇ ਰੱਖਿਆ ਦੀਵਾ,
ਰੌਸ਼ਨੀ ਦਿੰਦੀ ਉਸਦੀ ਲੋਅ
ਛੋਟੀ ਕੁੱਜੀ ਵਿਚ ਬੱਤੀ,
ਬਲਦੀ ਰਹਿੰਦੀ ਰਾਤ ਨੂੰ ਉਹ
ਮਨੁੱਖੀ ਵਸੋਂ ਦੀ ਭਰੇ ਗਵਾਹੀ,
ਜੇ ਬਲਦਾ ਦੀਵਾ ਬਾਰਾਂ ਕੋਹ
ਸੰਝ ਪਈ ਪਸ਼ੂ ਘਰ ਨੂੰ ਆਉਂਦੇ,
ਦੀਵਾ ਬਲਿਆ, ਜਾਗੇ ਮੋਹ
ਨਾਲ ਸ਼ਗਨਾਂ ਦੇ ਹਰ ਕੋਈ ਬਾਲੇ,
ਜਦੋਂ ਮੱਧਮ ਸ਼ਾਮ ਨੂੰ ਸੂਰਜ ਲੋਅ
ਚੇਤਾ ਨਾ ਕੋਈ ਬਿਜਲੀ ਦਾ ਸੀ,
ਇਕ ਦੀਵਾ ਘਰ ਰੁਸ਼ਨਾਉਂਦਾ
'ਗੋਸਲ' ਵਾਂਗੂ ਹਰ ਘਰ ਵਿਚ,
ਹਰ ਕੋਈ ਦੀਵੇ ਦੇ ਗੁਣ ਗਾਉਂਦਾ
ਸੌਣ ਲੱਗਿਆਂ, 'ਜਾਹ ਦੀਵੇ ਘਰ ਆਪਣੇ',
ਕਹਿ ਹਰ ਕੋਈ ਦੀਵਾ ਬੁਝਾਉਂਦਾ
ਬਹਾਦਰ ਸਿੰਘ ਗੋਸਲ
ਮ. ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ. ਨੰ: 98764-52223