ਆਤਮਘਾਤ ਨੂੰ ਸੱਦਾ ਹੈ ਸ਼ਰਾਬ ਦੀ ਵਰਤੋਂ

Tuesday, Jul 17, 2018 - 05:28 PM (IST)

ਆਤਮਘਾਤ ਨੂੰ ਸੱਦਾ ਹੈ ਸ਼ਰਾਬ ਦੀ ਵਰਤੋਂ

ਸ਼ਰਾਬ ਨੂੰ ਸਮਾਜਿਕ,ਸਿਹਤ ਅਤੇ ਆਰਥਿਕ ਪੱਖੋਂ ਅਸੀਂ ਮਾਨਤਾ ਦਿੱਤੀ ਹੋਈ ਹੈ।ਹਰੇਕ ਬੁਰਾਈ ਨੂੰ ਆਪਣੇ ਅਨੁਕੂਲ ਬਣਾਉਣਾ ਸਾਡਾ ਸੁਭਾਅ ਹੈ।ਹਕੀਕਤ ਵਿਚ ਤਿੰਨਾਂ ਪੱਖਾਂ ਤੋਂ ਹੀ ਸ਼ਰਾਬ ਸ਼ੋਭਾ ਨਹੀਂ ਦਿੰਦੀ ।ਕਈ ਲੋਕ ਇਸ ਨੂੰ ਸ਼ਰਾਰਤ ਦਾ ਪਾਣੀ,ਕਈ ਲੋਕ ਮਸਤੀ ਨੁਮਾ,ਕਈ ਲੋਕ ਸਾਹਿਤ ਦੀ ਸਿਰਜਕ ਅਤੇ ਕਈ ਲੋਕ ਸਮਾਜਿਕ ਫੂੰ-ਫਾਂ ਲਈ ਸ਼ਰਾਬ ਦੇ ਅਰਥ ਕੱਢਦੇ ਹਨ।
ਸਮਾਜਿਕ ਪੱਖ ਤੋਂ ਸ਼ਰਾਬ ਦੇ ਔਗਣ ਵੱਧ ਹਨ ।ਸਮਾਜਿਕ ਪ੍ਰੋਗਰਾਮ ਵਿਚ ਸ਼ਰਾਬ ਵਾਲੇ ਦੇ ਨੇੜੇ ਕੋਈ ਬੈਠਣ ਲਈ ਤਿਆਰ ਨਹੀਂ ਹੁੰਦਾ।ਔਰਤ ਤਾਂ ਸ਼ਰਾਬ ਵਾਲੇ ਨੂੰ ਦੇਖ ਕੇ ਫਰਲਾਂਗ ਪਿੱਛੇ ਹੱਟ ਜਾਂਦੀ ਹੈ।ਡਰ ਵੀ ਹੁੰਦਾ ਹੈ ਕਿ ਸ਼ਰਾਬੀ ਕਦੇ ਵੀ ਡਰਾਮਾ ਕਰ ਸਕਦਾ ਹੈ।ਪਤੀਆਂ ਵਲੋਂ ਘਰੇਲੂ ਹਿੰਸਾ ਦਾ ਵੱਡਾ ਕਾਰਨ ਵੀ ਸ਼ਰਾਬ ਹੈ,ਇਸ ਲਈ ਠੇਕੇ ਚੁਕਾਉਣ ਲਈ ਮੁਜ਼ਾਹਰੇ ਵੀ ਕਰਦੀਆ ਹਨ। ਧੀ ਲਈ ਸ਼ਰਾਬ ਵਾਲੇ ਵਰ ਤੋਂ ਤੋਬਾ ਹੀ ਸਮਝੀ ਜਾਂਦੀ ਹੈ ।ਬਜ਼ੁਰਗ ਬਹੁਤ ਘੱਟ ਸ਼ਰਾਬ ਦੀ ਵਰਤੋਂ ਕਰਦੇ ਹਨ। ਸਿਹਤ ਦੇ ਪੱਖ ਤੋਂ ਸ਼ਰਾਬ ਅੰਦਰੂਨੀ ਅੰਗਾਂ ਨੂੰ ਅਕਿਰਿਆਸ਼ੀਲ ਕਰਦੀ ਹੈ।ਜਿਸ ਤੋਂ ਬੀਮਾਰੀਆਂ ਆਰੰਭ ਹੁੰਦੀਆਂ ਹਨ।ਸਰਕਾਰ ਵਲੋਂ ਬੋਤਲ ਦੇ ਬਾਹਰ ਪੀਣੀ ਹਾਨੀਕਾਰਕ ਲਿਖਵਾਈ ਜਾਂਦੀ ਹੈ ।ਹੁਣ ਤਾਂ ਮਿਲਾਵਟੀ ਸ਼ਰਾਬ ਦੀ ਵੀ ਭਰਮਾਰ ਹੈ। ਘਰੇਲੂ ਆਰਥਿਕਤਾ ਨੂੰ ਸਭ ਤੋਂ ਵੱਧ ਸ਼ਰਾਬ ਸੱਟ ਮਾਰਦੀ ਹੈ। ਇਕ ਫਿਜ਼ੂਲ ਖਰਚੀ,ਦੂਜਾ ਸਿਹਤ ਖਰਾਬ ।
ਸਰਕਾਰ ਵਲੋਂ ਹਰ ਸਾਲ ਆਬਕਾਰੀ ਨੀਤੀ ਤਹਿਤ ਮਾਲੀਏ ਅਤੇ ਸ਼ਰਾਬ ਦੀ ਮਾਤਰਾ ਦੇ ਟੀਚੇ ਨਿਰਧਾਰਿਤ ਕੀਤੇ ਜਾਂਦੇ ਹਨ।ਵਿਅੰਗ ਦੇ ਤੌਰ ਤੇ ਮੁਲਾਜ਼ਮ ਵਰਗ ਸ਼ਰਾਬ ਬੰਦੀ ਨੂੰ ਕਹਿੰਦਾ ਹੈ ਸ਼ਰਾਬ ਬੰਦੀ ਨਾ ਹੋਵੇ ਸਾਡੀ ਤਨਖ਼ਾਹ ਕਿੱਥੋ ਮਿਲੇਗੀ? ਪੰਜਾਬ ਵਿਚ ਸਾਲ 2008-09 ਵਿਚ 943 ਲੱਖ ਪਰੂਫ਼ ਲੀਟਰ 2009-10 ਵਿਚ 1085 ਲੱਖ ਲੀਟਰ 2010-11 ਵਿਚ 1173 ਲੱਖ ਪਰੂਫ਼ ਲੀਟਰ ਅਤੇ 2012-13 ਵਿਚ 1334 ਲੱਖ ਪਰੂਫ਼ ਲੀਟਰ ਕੋਟਾ ਮਿਥਿਆ ਗਿਆ ਸੀ। ਹੁਣ ਮਾਨਯੋਗ ਸੁਪਰੀਮ ਕੋਰਟ ਨੇ ਹਾਈ ਵੇ ਤੋਂ 500 ਮੀਟਰ ਦੂਰ ਤਕ ਠੇਕੇ ਚਕਾਉਣ ਦੀ ਹਦਾਇਤ ਦਿੱਤੀ ਹੈ।ਇਸ ਵਾਰ ਸਰਕਾਰ ਵਲੋਂ ਕੋਟਾ ਘਟਾਇਆ ਗਿਆ ਹੈ ।ਸ਼ਰਾਬ ਵਿਕਰੇਤਾ ਦੀ ਗਿਣਤੀ ਵੀ 6384 ਤੋਂ ਘਟਾ ਕੇ 5900 ਕੀਤੀ ਗਈ ਹੈ। ਇਸ ਨਾਲ ਖਪਤ ਵੀ ਘਟੇਗੀ ਅਤੇ ਠੇਕੇਦਾਰ ਅਲਾਟ ਹੋਏ ਕੋਟੇ ਦਾ ਸਹੀ ਇਸਤੇਮਾਲ ਵੀ ਕਰੇਗਾ।ਸ਼ਰਾਬ ਤੋਂ ਕਈ ਤਰ੍ਹਾਂ ਦੇ ਕਰ ਵੀ ਆਰਥਿਕ ਮਜ਼ਬੂਤੀ ਲਈ ਵੀ ਇਕੱਤਰ ਕੀਤੇ ਜਾਂਦੇ ਹਨ।ਪੰਜਾਬ ਦੇ ਪੰਚਾਇਤ ਐਕਟ ਵਿਚ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁੱਕਣ ਦੀ ਵਿਵਸਥਾ ਵੀ ਕੀਤੀ ਗਈ ਹੈ।
ਕੁੱਝ ਵਰਗ ਸ਼ਰਾਬ ਦੀ ਵਕਾਲਤ ਵੀ ਕਰਦੇ ਹਨ।ਉਹਨਾਂ ਦਾ ਮੰਨਣਾ ਹੈ ਕਿ ਸ਼ਰਾਬ ਨਹੀਂ ਸ਼ਰਾਬੀ ਮਾੜਾ ਹੈ ਪਰ ਸ਼ਰਾਬ ਪੀਣ ਪਿੱਛੇ ਕਮਜ਼ੋਰ ਮਾਨਸਿਕਤਾ ਕੰਮ ਕਰਦੀ ਹੈ।ਵਿਅੰਗ ਤੋਰ ਤੇ ਗਣਿਤ ਦੇ ਫਾਰਮੁਲੇ ਵਾਂਗ ਸਿੱਧ ਇਸ ਤਰ੍ਹਾਂ ਹੁੰਦਾ ਹੈ ਕਿ ਮਨੋਰੋਗੀ ਮਾਹਰ ਡਾਕਟਰ ਦੇ ਬਾਹਰ ਖੜ ਕੇ ਦੇਖਿਆ ਜਾਵੇ ਤਾਂ ਸਾਰੇ ਮਨੋਰੋਗੀ ਆਪਣੀਆ ਹਰਕਤਾਂ ਵਿਆਹ ਵਿਚ ਇਕੱਤਰ ਸ਼ਰਾਬੀਆਂ ਵਾਂਗ ਕਰਦੇ ਹਨ।ਸ਼ਰਾਬ ਪਾਰੇ ਪਰਖ ਪੜਚੋਲ ਕਰਨ ਤੋਂ ਮਨੁੱਖੀ ਜੀਵਨ ਦੇ ਸਾਰੇ ਪੱਖਾਂ ਤੋ ਸਪਸ਼ੱਟ ਹੈ ਕਿ ਸ਼ਰਾਬ ਸਹੀ ਅਸਲ ਵਿਚ ਮਨੁੱਖ ਲਈ ਆਤਮਘਾਤੀ ਹਥਿਆਰ ਹੈ।ਹਥਿਆਰ ਵਾਂਗ ਕਦੇ ਵੀ ਸ਼ਰਾਬ ਚੱਲ ਕੇ ਬੰਦੇ ਕੋਲ ਨਹੀਂ ਆਉਂਦੀ ਬਲਕੇ ਬੰਦਾ ਖੁਦ ਸ਼ਰਾਬ ਕੋਲ ਚੱਲ ਕੇ ਆਤਮਘਾਤ ਨੂੰ ਸੁਨੇਹਾ ਦਿੰਦਾ ਹੈ । 
ਸੁਖਪਾਲ ਸਿੰਘ ਗਿੱਲ 
ਅਬਿਆਣਾ ਕਲਾਂ
98781-11445  


Related News