ਅਰਦਾਸ ਦੀ ਤਾਕਤ
Monday, Dec 10, 2018 - 04:15 PM (IST)

ਇਸ ਭਾਗਾਂ ਵਾਲੇ ਦਿਨ ਦੀ ਤਾਂ ਸਭਨਾਂ ਸੀ ਰੱਖੀ ਆਸ,
ਖੁੱਲ੍ਹੇ ਦਰਸ਼ਨ ਦੀਦਾਰੇ ਦੀ...ਪੂਰਣ ਹੋਈ ਅਰਦਾਸ।
ਇਤਿਹਾਸ ਦੇ ਪੰਨਿਆਂ 'ਤੇ ਏ ਦਿਨ ਸੁਨਹਿਰਾ ਲਿਖ ਹੋਣਾ,
ਅਣਹੋਣੀ ਵੀ ਹੋਣੀ ਹੋ ਜੇ...ਜੇ ਹੋਵੇ ਪੱਕਾ ਵਿਸ਼ਵਾਸ।
ਰੱਬ ਕਰੇ ਏ ਸਮਝੌਤਾ ਹੋਰ ਮਜ਼ਬੂਤ ਕਰੇ ਰਿਸ਼ਤੇ ,
ਉਹ ਪਿਆਰ ਜਨਣ ਜੋ ਦਿਲ ਵਿਚ ਪਾਲ੍ਹੀ ਬੈਠੇ ਨੇ ਭੜਾਸ।
ਪਿਛਲੇ ਇਕ੍ਹੱਤਰ ਸਾਲਾਂ ਵਿਚ ਨਫਰਤ ਰਹੀ ਜ਼ੋਰਾਂ 'ਤੇ,
ਹੁਣ ਅਮਨ ਦੀਆਂ ਬਾਤਾਂ ਪਾਈਏ 'ਤੇ ਮੋਂਹ ਦਾ ਹੋਏ ਵਿਕਾਸ।
ਅੱਜ ਨਾਨਕ ਲੇਵਾ ਸੰਗਤਾਂ ਦੇ ਕੋਈ ਦਿਲ ਜੇ ਤੱਕ ਸਕਦਾ,
ਕਿੰਨਾ ਐਯਹਿਤਰਾਮ ਹੈ ਪਾਕਿ ਲਈ ਤੇ ਕਿੰਨਾ ਹੈ ਹੁਲਾਸ ।
ਇਹ ਨਵੀਂ ਵਜ਼ਾਰਤ ਨੇ ਜੋ ਦਿੱਤਾ ਤੋਹਫ਼ਾ ਉਮਰਾਂ ਲਈ,
ਪੀੜੀ ਦਰ ਪੀੜੀ ਸਿੱਖਾਂ ਦੀ ਨੂੰ ਰਹੁ ਸਦਾ ਅਹਿਸਾਸ।
ਹੁਣ ਗੁਰੂ ਨਾਨਕ ਦੀ ਸ਼ੌਹ ਪ੍ਰਾਪਤ ਇਤਿਹਾਸਕ ਧਰਤੀ ਨੂੰ,
ਨਤਮਸਤਕ ਸੋਖੇ ਹੋ ਸਕਦੇ...ਜਦ ਵੀ ਜਾਗੂ ਜਗਿਆਸ ।
ਨਾਲੇ ਸਾਲਾਂ ਤੋਂ ਵਿੱਛੜੇ ਜੋ ਰਿਸ਼ਤੇ ਗਲ੍ਹ ਲੱਗ ਮਿਲ ਸਕਦੇ,
ਬੈਠੇ ਨਾਮੋਸ਼ੀ ਦੀ ਲੈ ਬੁੱਕਲ........ਜੋ ਸਦੀਆਂ ਤੋਂ ਉਦਾਸ ।
ਸਾਨੂੰ ਵੀ ਫਕਰ ਮਹਿਸੂਸ ਹੋਵੇ ਸਮਕਾਲੀ ਹੋਵਣ ਦਾ,
ਮੇਰੀ ਹੁਣ ਤੱਕ ਦੀ ਜ਼ਿੰਦਗੀ ਦਾ ਇਹ ਸਭ ਤੋਂ ਸੀ ਦਿਨ ਖ਼ਾਸ।
ਇਸ ਪਹਿਲ-ਕਦਮੀ ਦਾ ਸੇਰ੍ਹਾ ਹੈ ਸਿੱਧੂ-ਇਮਰਾਨ ਦੇ ਸਿਰ,
ਇਹ ਦੋ ਸੱਚੇ ਸੱਜਣਾਂ ਨੇ ਮਿਲ ਕੇ ਰੱਚ ਦਿੱਤਾ ਇਤਿਹਾਸ ।
- ਸੰਮਾਂ ਲੁਧਿਆਣਵੀਂ
- 971558344283