ਚੁੱਪ ਦੀ ਕਹਾਣੀ

Thursday, Jul 05, 2018 - 05:39 PM (IST)

ਚੁੱਪ ਦੀ ਕਹਾਣੀ

ਪ੍ਰਬੰਧਕ ਕਮੇਟੀ ਦੇ ਸੈਕਟਰੀ ਨੇ ਇਕ ਧਾਰਮਿਕ ਸਮਾਗਮ ਵਿਚ ਪਹੁੰਚੇ ਕਥਕਵਾਚਕ ਨੂੰ ਕਹਿ ਰਿਹਾ ਸੀ- ਭਾਈ ਸਾਹਿਬ! ਤਹਾਨੂੰ ਸਟੇਜ 'ਤੇ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਸਕਦਾ।'
'ਕਿਉਂ ਕੀ ਗੁਸਤਾਖ਼ੀ ਹੋ ਗਈ ਸੈਕਟਰੀ ਸਾਹਿਬ?'
ਕਥਾਵਾਚਕ ਨੇ ਕੁੱਝ ਹੈਰਾਨ ਹੁੰਦਿਆਂ ਪੁੱਛਿਆ।
'ਗੁਸਤਾਖ਼ੀ ਇਹ ਕਿ ਤੁਸੀਂ ਦਾੜੇ ਨੂੰ ਰੰਗਿਆ ਹੋਇਆ ਹੈ।'
'ਫਿਰ ਕੀ ਹੋ ਗਿਆ ਸੈਕਟਰੀ ਸਾਹਿਬ।' 
'ਹੋਇਆ ਕਿਉਂ ਨਹੀਂ ਭਾਈ ਸਾਹਿਬ ਰਹਿਤ ਮਰਯਾਦਾ ਵਿਚ ਇਸ ਗੱਲ ਦੀ ਸਾਫ਼ ਮਨਾਹੀ ਹੈ।'
 'ਕੀ ਇਹ ਮਰਯਾਦਾ ਤੁਹਾਡੇ ਪ੍ਰਧਾਨ ਜੀ ਨੇ ਨਹੀਂ ਪੜ੍ਹੀ ਕਦੇ?'
'ਕੀ ਮਤੱਲਬ ਤੁਹਾਡਾ?
'ਮਤਲਬ ਇਹ ਕਿ ਉਨ੍ਹਾਂ ਨੇ ਤਾਂ ਭਰਵੱਟੇ ਵੀ ਰੰਗੇ ਹੁੰਦੇ ਹਨ।'  
ਤੇ ਸੈਕਟਰੀ ਸਾਹਿਬ ਹੁਣ ਚੁੱਪ ਸਨ। 
-ਰਮੇਸ਼ ਬੱਗਾ ਚੋਹਲਾ
- ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)


Related News