ਦੁੱਖੜੇ ਮਾਂਵਾਂ ਦੇ ਰੱਬਾ ਕੋਈ ਕੀ ਜਾਣੇ
Thursday, Mar 28, 2019 - 04:56 PM (IST)

ਭੈਣ ਰੱਖੜੀ ਲੈ ਨਿੱਤ ਖੜਦੀ ਬੂਹੇ
ਮੌਤ ਰਕਾਨੇ ਵੀਰ ਨੂੰ ਲੈ ਪੈ ਗਈ ਕਿਹੜੀ ਜੂਹੇ।
ਦਿਲ ਹੁੱਭਕੀ ਹੁੱਭਕੀ ਰੋਵੇ ਨੈਣੋ ਡੁੱਲਦਾ ਏ ਨੀਰ।
ਹੱਥਾ 'ਚ ਫੜ ਸ਼ਗਨਾਂ ਦੇ ਗਾਨੇ ਰੌਂਦੀਆ ਭੈਣਾਂ
ਕੱਚੀ ਉਮਰੇ ਤੁਰ ਗਏ ਜਿੰਨਾ ਦੇ ਵੀਰ,,,,,,,
ਦੁੱਖੜੇ ਮਾਂਵਾਂ ਦੇ ਰੱਬਾ ਕੋਈ ਕੀ ਜਾਣੇ
ਖਬਰ ਜਦ ਟੀ.ਵੀ. ਤੇ ਆਈ ਨਾ ਰਹੀ ਹੋਸ ਟਿਕਾਣੇ
ਡਰਦੀਆਂ ਫੋਨ ਨਾ ਚੁੱਕਣ ਪੁੱਤ ਨੇ ਤੈਨਾਤ ਜਿੰਨਾ ਦੇ ਕਸ਼ਮੀਰ।
ਸੀਨੇ ਵੱਜਦੇ ਪੁੱਤਰਾ ਵੇ ਆ ਕੇ ਤੱਕ ਲੈ
ਕਲੇਜੇ ਦੇ ਵਿੱਚ ਗਮਾ ਦੇ ਨੇ ਤੀਰ,,,,,
ਕਿਸੇ ਚੂੜੇ ਵਾਲੀ ਦੇ ਚਾਅ ਦਿਲ ਦੇ ਹੋਏ ਨਾ ਪੂਰੇ
ਹਾਲੇ ਮਹਿੰਦੀ ਸ਼ਗਨਾਂ ਦੀ ਹੱਥਾ ਤੋਂ ਨਾ ਲੱਥੀ
ਜਿੰਦਗੀ ਪਹਾੜ ਜਿੱਡੀ ਪਈ ਸਾਰੀ ਮੂਹਰੇ
ਏਨੀ ਕਿਉਂ ਹੌਲੀ ਹੋ ਗਈ ਰੱਬਾ ਸਾਡੀ ਤਕਦੀਰ।
ਅੰਦਰ ਵੜ ਵੜ ਰੌਂਦੀਆਂ ਨਾਰਾ
ਦੇਖ ਕੇ ਫੌਜੀ ਮਾਹੀ ਦੀ ਤਸਵੀਰ,,,,,,
ਵੇ ਵੈਰੀਉ ਤਰਸ ਕਿਉਂ ਨਈ ਥੋਨੂੰ ਆਇਆ ਇਹ ਹੋਣੀ ਕੀ ਵਰਤੀ
ਬੁੱਢੇ ਪਿਓ ਨੂੰ ਕਿਉਂ ਚੱਕਣੀ ਪੈ ਗਈ ਗੱਭਰੂ ਪੁੱਤ ਦੀ ਅਰਥੀ
ਬੁਰਜ ਵਾਲਿਆ ਪਹਾੜ ਜਿੱਡਾ ਦੁੱਖ ਗਿਆ ਸੀਨਾ ਬਾਪ ਦਾ ਚੀਰ।
ਐਹੋ ਜੇਹੀ ਨਾ ਲਿਖਦੀ ਰੱਬਾ ਤੂੰ ਕਿਸੇ ਹੋਰ ਬਾਪ ਦੀ ਤਕਦੀਰ,,,,,,,
ਬਲਤੇਜ ਸੰਧੂ “ਬੁਰਜ ਲੱਧਾ“
(ਬਠਿੰਡਾ)
9465818158