ਮੇਰਾ ਮਿੱਤਰ, ਉਹ ਵੱਖਰਾ ਗਾਉਂਦਾ ਤੇ ਲਿੱਖਦਾ ਹੈ

Thursday, Mar 28, 2019 - 03:15 PM (IST)

ਮੇਰਾ ਮਿੱਤਰ, ਉਹ ਵੱਖਰਾ ਗਾਉਂਦਾ ਤੇ ਲਿੱਖਦਾ ਹੈ

ਉਹ ਵੱਖਰਾ ਗਾਉਂਦਾ ਤੇ ਲਿੱਖਦਾ ਹੈ
'ਹੈ' ਇੱਕ ਦੋਸਤ ਮੇਰਾ ।
ਉਹ ਕੋਰਾ ਕਾਗਜ਼ ਵੀ ਪੜ੍ਹ ਲੈਂਦਾ ਹੈ, 
ਫਿਰ ਵੀ ਉਹ ਸਧਾਰਨ ਦਿੱਖਦਾ ਹੈ ।
ਮੈਨੂੰ ਲੱਗਦਾ ਇਹ ਸਭ ਉਹ, 
ਇਨਸਾਨੀਅਤ ਤੋਂ ਸਿੱਖਦਾ ਹੈ ।
ਉੱਚੀ ਗਾਉਂਦਾ, ਹੇਕਾਂ ਲਾਉਂਦਾ, 
ਕੋਲ ਬਠਾਉਂਦਾ, ਪਿਆਰ ਵਧਾਉਂਦਾ ।
ਸੱਜਣਾਂ 'ਓਏੇ' ਝੂਠ ਤਾਂ ਹਰ ਕੋਈ ਬੋਲ ਜਾਂਦਾ ਏ, 
ਸੱਚ ਬੋਲਣਾ ਬੜਾ ਔਖਾ ਏੇ ।
ਕਰਦੇ ਨੇ ਦਰਖਤਾਂ ਨਾਲ ਗੱਲਾਂ, 
ਅਸਮਾਨਾਂ ਦੇ ਤਾਰੇ ਵੀ ਗਿਣ ਜਾਂਦੇ ਨੇ ।
ਕੱਲ੍ਹ, ਕੀ ਬੀਤਣ ਵਾਲਾ ਹੈ, ਸੁਭਾਵਕ ਹੀ ਕਹਿ ਜਾਂਦੇ ਨੇ, 
ਜਿਉਂਦੇ ਤਾਂ ਦਿਲ ਵਿੱਚ ਧੜਕਦੇ ਨੇ, 
ਮਰਨੇ ਤੋਂ ਬਾਅਦ ਵੀ ਦਿਲ ਵਿੱਚ ਘਰ ਕਰ ਜਾਂਦੇ ਨੇ ।
ਬਿੰਦਰੱਖੀਆ, ਮਾਣਕ, ਲਾਉਂਦੇ ਸੀ ਅਖਾੜੇ ਬੜੇ ਭਾਰੀ, 
ਮੇਰੇ ਮਿੱਤਰ, ਬੱਬੂ ਮਾਨ ਦੀ ਕਲਮ ਤੇ ਆਵਾਜ਼ ਹੈ ਨਿਆਰੀ ।
ਮਾਨ ਗੁਰਦਾਸ ਜੋ ਲਿੱਖਦਾ, 
ਅੱਜ ਦੁਨੀਆਂ ਮੰਨਦੀ ਸਾਰੀ, 
ਮੈਂ ਜੋ ਲਿਖਦਾ, ਆਪਣੇ ਗੁਰੂਆਂ ਤੋਂ ਸਿੱਖਦਾ ।
ਪਲ ਵਿੱਚ ਪਲ ਦਿੱਖਦਾ, 
ਹਕੀਕਤ ਕੀ ਹੈ, 
ਜਨਮ-ਜਨਮ ਦਾ ਕਰਮ ਹੈ, 
ਹਕੀਕਤੀ 'ਦੇਖ' ਦੁਨੀਆ ਦਾ ਭਲਾ, ਤੂੰ ਵੀ ਕਰਕੇ, 
ਰੱਬ ਵੀ ਖ਼ੁਸ਼ ਹੋ 'ਜਾਊ' ਤੇਰੇ ਦੀਦਾਰ ਕਰਕੇ ।
'ਸਿਤਾਰੇ', ਸਿਤਾਰਿਆਂ ਨਾਲ, ਸਿਤਾਰਿਆਂ ਵਿੱਚ ਨਾਂ ਲਿਖਾਉਂਦੇ ਨੇ, 
ਅਸਲ ਵਿੱਚ ਜੋ ਸਿਤਾਰੇ ਹੁੰਦੇ ਨੇ ।
ਦਿਲ ਵਿੱਚ ਥਾਂ ਬਣਾਉਂਦੇ ਨੇ, 
ਜੋ ਹੋਰਾਂ ਤੋਂ ਪਿਆਰੇ ਹੁੰਦੇ ਨੇ ।
ਦੁਨੀਆ ਆਉਂਦੀ ਹੈ ਚਲੀ ਜਾਂਦੀ ਹੈ, 
ਵੇਖ ਕੇ, ਸੁਣ ਕੇ, ਸਾਡੇ ਤਾਂ ਗੁਜਾਰੇ ਹੁੰਦੇ ਨੇ ।

ਸੰਦੀਪ ਕੁਮਾਰ ਨਰ (ਬਲਾਚੌਰ)
ਮੋਬਾ: 9041543692


author

Aarti dhillon

Content Editor

Related News