ਬੰਦੇ ਤੈਨੂੰ ਰੱਬ ਨੇ ਭੇਜਿਆ
Thursday, Jul 18, 2019 - 12:46 PM (IST)
ਬੰਦੇ ਤੈਨੂੰ ਰੱਬ ਨੇ ਭੇਜਿਆ
ਗੁਣ ਉਸ ਸੱਚੇ ਦੇ ਗਾ ਲੈ
ਔਖੇ ਸੌਖੇ ਪੰਧ ਮੁਕਾ ਕੇ
ਜੀਵਨ ਸਫਲ ਬਣਾ ਲੈ
ਦਾਤਾ ਸਭੇ ਕਾਜ ਸਵਾਰੇ
ਮਨ ਦੇ 'ਚ ਬਿਠਾ ਲੈ
ਔਖੇ ਸੋਖੇ ਪੰਧ ਮੁਕਾ ਕੇ
ਜੀਵਨ ਸਫਲ ਬਣਾ ਲੈ
ਗੁਰੂਆਂ ਦੀ ਏੇ ਮੇਹਰ ਜੁਗਾਦੋ
ਹੋਰ ਵਹਿਮ ਭਰਮ ਭੁਲਾ ਲੈ
ਔਖੇ ਸੋਖੇ ਪੰਧ ਮੁਕਾ ਕੇ
ਜੀਵਨ ਸਫਲ ਬਣਾ ਲੈ
ਗੁਰੂ ਨਾਨਕ ਨੇ ਬਾਣੀ ਬਖਸ਼ੀ
ਪੜ੍ਹ ਕੇ ਮਨ 'ਚ ਵਸਾ ਲੈ
ਔਖੇ ਸੌਖੇ ਪੰਧ ਮੁਕਾ ਕੇ
ਜੀਵਨ ਸਫਲ ਬਣਾ ਲੈ
ਸੱਚੇ ਰੱਬ ਦੇ ਰੰਗ ਅਨੇਕਾਂ
ਸੁਖਚੈਨ, ਮਨ ਸਮਝਾ ਲੈ
ਔਖੇ ਸੌਖੇ ਪੰਧ ਮੁਕਾ ਕੇ
ਜੀਵਨ ਸਫਲ ਬਣਾ ਲੈ
ਸੁਖਚੈਨ ਸਿੰਘ, ਠੱਠੀ ਭਾਈ, (ਯੂ.ਏ.ਈ.)
00971527632924