ਫ਼ੋਨ ਨੇ ਪੱਟਿਆ ਇਕ ਹੋਰ ਘਰ ; ਪਿਓ ਨੇ ਮੋਬਾਇਲ ਚਲਾਉਣ ਤੋਂ ਰੋਕਿਆ ਤਾਂ ਧੀ ਨੇ ਮੁਕਾ ਲਈ ਆਪਣੀ ਜੀਵਨਲੀਲਾ

Friday, Jan 17, 2025 - 01:04 AM (IST)

ਫ਼ੋਨ ਨੇ ਪੱਟਿਆ ਇਕ ਹੋਰ ਘਰ ; ਪਿਓ ਨੇ ਮੋਬਾਇਲ ਚਲਾਉਣ ਤੋਂ ਰੋਕਿਆ ਤਾਂ ਧੀ ਨੇ ਮੁਕਾ ਲਈ ਆਪਣੀ ਜੀਵਨਲੀਲਾ

ਬਟਾਲਾ (ਸਾਹਿਲ)- ਅੱਜ-ਕੱਲ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੇ ਬਜ਼ੁਰਗਾਂ ਤੱਕ ਫ਼ੋਨ ਦੀ ਪਕੜ 'ਚ ਇੰਨਾ ਫ਼ਸ ਚੁੱਕੇ ਹਨ ਕਿ ਉਨ੍ਹਾਂ ਨੂੰ ਵਿਹਲੇ ਸਮੇਂ 'ਚ ਫ਼ੋਨ ਤੋਂ ਇਲਾਵਾ ਕੁਝ ਨਹੀਂ ਦਿਖਦਾ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਬੀਤੀ ਰਾਤ ਮੋਬਾਈਲ ਫੋਨ ਚਲਾਉਣ ਤੋਂ ਰੋਕਣ ’ਤੇ ਇਕ ਕੁੜੀ ਵਲੋਂ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਵਿਸ਼ਾਲਦੀਪ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਰੰਗੜ ਨੰਗਲ ਨੇ ਦੱਸਿਆ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਉਸ ਤੋਂ ਇਲਾਵਾ ਉਸ ਦੇ ਪਿਤਾ ਅਤੇ 18 ਸਾਲਾ ਭੈਣ ਨਵਦੀਪ ਕੌਰ ਹੀ ਰਹਿੰਦੇ ਹਨ। 

ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਥਾਈਂ ਹੋ ਗਈ ਮੌਤ

ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਭੈਣ ਰਾਤ ਸਮੇਂ ਮੋਬਾਈਲ ਫੋਨ ਚਲਾ ਰਹੀ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਫੋਨ ਚਲਾਉਣ ਤੋਂ ਰੋਕਿਆ ਸੀ। ਇਸ ਦੌਰਾਨ ਜਦੋਂ ਵਿਸ਼ਾਲ ਤੇ ਉਸ ਦੇ ਪਿਤਾ ਘਰੋਂ ਬਾਹਰ ਗਏ ਸੀ ਤਾਂ ਬਾਅਦ ਉਸ ਦੀ ਭੈਣ ਨੇ ਫਾਹਾ ਲਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।

ਵਿਸ਼ਾਲਦੀਪ ਨੇ ਦੱਸਿਆ ਕਿ ਜਦੋਂ ਇਸ ਬਾਰੇ ਉਸ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਆਪਣੇ ਘਰ ਪਹੁੰਚੇ ਅਤੇ ਨਵਦੀਪ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਲੈ ਕੇ ਆਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ਼'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News