ਲੈਣਦਾਰਾਂ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ਨੇ ਕੀਤੇ ਵੱਡੇ ਖੁਲਾਸੇ
Friday, Jan 10, 2025 - 05:55 AM (IST)
ਲੁਧਿਆਣਾ (ਰਾਜ)- ਗੁਰੂ ਅਰਜਨ ਦੇਵ ਨਗਰ ’ਚ ਲੈਣਦਾਰ ਤੋਂ ਪ੍ਰੇਸ਼ਾਨ ਇਕ ਆਟੋ ਚਾਲਕ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ.7 ਦੀ ਪੁਲਸ ਮੌਕੇ 'ਤੇ ਪਹੁੰਚੀ, ਜਿਸ ਨੂੰ ਜਾਂਚ ਦੌਰਾਨ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਚ ਇਕ ਵਿਅਕਤੀ ਨੂੰ ਮ੍ਰਿਤਕ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਹਾਲ ਦੀ ਘੜੀ, ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੋਨੂੰ ਆਟੋ ਚਲਾਉਂਦਾ ਸੀ। ਉਸ ਨੇ ਕਰੀਬ 4 ਮਹੀਨੇ ਪਹਿਲਾਂ ਇਕ ਵਿਅਕਤੀ ਤੋਂ ਪੈਸੇ ਉਧਾਰ ਲਏ ਸਨ, ਜੋ ਉਸ ਨੇ 4 ਮਹੀਨੇ ’ਚ ਥੋੜ੍ਹੇ-ਥੋੜ੍ਹੇ ਕਰ ਕੇ ਮੋੜ ਵੀ ਦਿੱਤੇ ਸਨ ਪਰ ਫਿਰ ਵੀ ਵਿਅਕਤੀ ਵਾਰ-ਵਾਰ ਪੈਸੇ ਮੰਗ ਰਿਹਾ ਸੀ ਅਤੇ ਉਸ ਨੂੰ ਧਮਕਾ ਰਿਹਾ ਸੀ।
ਇਹ ਵੀ ਪੜ੍ਹੋ- ਯਾਤਰੀਆਂ ਲਈ ਰਾਹਤ ਭਰੀ ਖ਼ਬਰ ; ਸ਼ਾਨ-ਏ-ਪੰਜਾਬ ਵਰਗੀਆਂ ਰੱਦ ਹੋਈਆਂ ਟਰੇਨਾਂ ਦੀ ਮੁੜ ਸ਼ੁਰੂ ਹੋਈ ਆਵਾਜਾਈ
ਪਤਾ ਲੱਗਾ ਹੈ ਕਿ 2 ਦਿਨ ਪਹਿਲਾਂ ਵੀ ਉਹ ਆਟੋ ਚਾਲਕ ਨੂੰ ਪੈਸਿਆਂ ਲਈ ਡਰਾ-ਧਮਕਾ ਕੇ ਗਿਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਚਾਲਕ ਨੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਮਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਮੌਤ ਦਾ ਜ਼ਿੰਮੇਵਾਰ ਕੁਝ ਲੋਕਾਂ ਨੂੰ ਠਹਿਰਾਇਆ ਹੈ, ਜੋ ਪੁਲਸ ਨੇ ਕਬਜ਼ੇ ’ਚ ਲੈ ਲਿਆ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।
ਇਹ ਵੀ ਪੜ੍ਹੋ- ਚਾਹਲ-ਧਨਸ਼੍ਰੀ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਦੇ ਰਿਸ਼ਤੇ 'ਚ ਵੀ ਪਈ 'ਫਿੱਕ' ! ਇਕ ਦੂਜੇ ਨੂੰ ਕੀਤਾ Unfollow
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e