ਜਾਖੜ ਨੇ ਪੰਜਾਬੀਆਂ ਨੂੰ ਕੀਤਾ ''ਖ਼ਬਰਦਾਰ''! ਕਿਹਾ- ਜੇ ਕੇਂਦਰ ਨੇ...
Sunday, Jan 12, 2025 - 12:13 PM (IST)
ਚੰਡੀਗੜ੍ਹ: ਇਕ ਪਾਸੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਫ਼ਸਲਾਂ ਦੀ ਖਰੀਦ ਲਈ MSP ਗਾਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹੋਏ ਹਨ, ਉੱਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ MSP ਗਾਰੰਟੀ ਕਾਨੂੰਨ ਬਣਾਏ ਜਾਣ ਦੀ ਮੰਗ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਕੇਂਦਰ ਨੇ ਅਜਿਹਾ ਕਾਨੂੰਨ ਬਣਾ ਵੀ ਦਿੱਤਾ ਤਾਂ ਇਹ ਪੰਜਾਬ ਲਈ ਨੁਕਸਾਨਦੇਹ ਹੀ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਰ੍ਹਦੇ ਮੀਂਹ ਵਿਚਾਲੇ ਹੋ ਗਿਆ ਐਨਕਾਊਂਟਰ, ਵੇਖੋ ਮੌਕੇ ਦੇ ਹਾਲਾਤ (ਵੀਡੀਓ)
ਜਾਖੜ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਇਸ ਮੁੱਦੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ MSP ਗਾਰੰਟੀ ਕਾਨੂੰਨ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਚਰਚਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਦਿੱਲੀ 'ਚ ਹੋਏ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਇਸ ਵਾਰ ਦੇ ਪ੍ਰਦਰਸ਼ਨ ’ਚ ਕਿਉਂ ਸ਼ਾਮਲ ਨਹੀਂ ਹੋ ਰਹੀਆਂ। ਜਾਖੜ ਨੇ ਕਿਹਾ ਕਿ ਇਸ ਅੰਦੋਲਨ ਕਾਰਨ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - Breaking News: MLA ਅੰਮ੍ਰਿਤਪਾਲ ਸਿੰਘ ਦੀ ਗੱਡੀ ਨਾਲ ਵਾਪਰਿਆ ਹਾਦਸਾ
ਜਾਖੜ ਨੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਕਿ MSP ਗਾਰੰਟੀ ਕੋਈ ਆਮਦਨ ਵਧਣ ਦੀ ਗਾਰੰਟੀ ਨਹੀਂ ਹੈ। ਕਾਨੂੰਨੀ MSP ਗਾਰੰਟੀ ਪੰਜਾਬ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਖ਼ਰੀਦ ’ਤੇ ਕੇਂਦਰ ਵੱਲੋਂ MSP ਦਿੱਤੀ ਜਾਂਦੀ ਹੈ ਪਰ ਦੇਸ਼ ਭਰ ਵਿਚ MSP ਲਾਗੂ ਹੋਣ ਨਾਲ ਪੰਜਾਬ ਵੀ ਹੋਰ ਸੂਬਿਆਂ ਵਾਂਗ ਕੇਂਦਰ ਦੇ ਪ੍ਰਤੀ ਏਕੜ ਖ਼ਰੀਦ ਦੇ ਨਿਯਮ ਅਧੀਨ ਆ ਜਾਵੇਗਾ। ਅਸੀਂ ਅੱਜ ਜੋ ਮੰਗ ਕਰ ਰਹੇ ਹਾਂ, ਉਸ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ ਕਿ ਕਿੱਧਰੇ ਬਾਅਦ ’ਚ ਸਾਨੂੰ ਪਛਤਾਉਣਾ ਹੀ ਨਾ ਪਵੇ।
ਇਹ ਖ਼ਬਰ ਵੀ ਪੜ੍ਹੋ - 18 ਜਨਵਰੀ ਤਕ ਬਦਲਿਆ ਸਕੂਲਾਂ ਦਾ ਸਮਾਂ, ਦੁਪਹਿਰ 12.30 ਵਜੇ ਆਉਣਗੇ ਇਹ ਵਿਦਿਆਰਥੀ
ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਦਿੱਲੀ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਣਜ ਮੰਤਰੀ ਪਿਯੂਸ਼ ਗੋਇਲ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ ਤੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਮਰਨ ਵਰਤ ਖ਼ਤਮ ਕਰਵਾਉਣ ਦੀ ਵੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8