ਰੱਬ ਦਾ ਵੀ ਨਾ ਰਿਹਾ ਡਰ ! ਧਾਰਮਿਕ ਸਮਾਗਮ ''ਚ ਆਏ ਨੌਜਵਾਨ ਨੇ ਗੂੰਗੀ-ਬੋਲ਼ੀ ਔਰਤ ਦੀ ਰੋਲ਼''ਤੀ ਪੱਤ
Sunday, Jan 12, 2025 - 03:41 AM (IST)

ਮਲੋਟ (ਜੁਨੇਜਾ)- ਉਪ ਮੰਡਲ ਲੰਬੀ ਅਧੀਨ ਇਕ ਪਿੰਡ ’ਚ ਨਵੇਂ ਸਾਲ ਦੀ ਪਹਿਲੀ ਰਾਤ ਨੂੰ ਗੂੰਗੀ-ਬੋਲੀ ਵਿਆਹੁਤਾ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 11 ਦਿਨ ਲੰਘ ਜਾਣ ’ਤੇ ਵੀ ਪੁਲਸ ਕਾਰਵਾਈ ’ਚ ਦੇਰੀ ਨੂੰ ਲੈ ਕੇ ਪੀੜਤ ਔਰਤ ਤੇ ਉਸ ਦੇ ਪੇਕੇ ਪਰਿਵਾਰ ’ਚ ਭਾਰੀ ਰੋਸ ਹੈ।
ਮਾਮਲੇ ’ਚ ਪੀੜਤ ਔਰਤ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦੇ ਵਿਆਹ ਨੂੰ 15 ਸਾਲ ਹੋ ਗਏ ਹਨ ਤੇ ਉਹ ਲੰਬੀ ਥਾਣੇ ਦੇ ਇਕ ਪਿੰਡ ’ਚ ਵਿਆਹੀ ਹੋਈ ਹੈ। 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਉਸ ਦੀ ਭੈਣ ਦੇ ਦਿਓਰ ਨੇ ਆਪਣੇ ਘਰ ਜਗਰਾਤਾ ਕਰਾਇਆ ਸੀ। ਪੀੜਤਾ ਦੀ ਦਰਾਣੀ ਦੇ ਪੇਕੇ ਵਾਲੇ ਪਾਸੇ ਤੋਂ ਇਕ ਰਿਸ਼ਤੇਦਾਰ ਆਇਆ ਹੋਇਆ ਸੀ, ਜੋ ਜਗਰਾਤੇ ’ਚ ਬੈਠੀ ਇਸ ਗੂੰਗੀ ਬੋਲੀ ਔਰਤ ਨਾਲ ਛੇੜਛਾੜ ਕਰਨ ਲੱਗਾ।
ਪੀੜਤਾ ਜਗਰਾਤੇ ’ਚੋਂ ਉਠ ਆਪਣੇ ਘਰ ਕਮਰੇ ਅੰਦਰ ਚਲੀ ਗਈ। ਜਿਥੇ ਉਕਤ ਵਿਅਕਤੀ ਨੇ ਪਿੱਛੇ ਆ ਕੇ ਔਰਤ ਦਾ ਮੂੰਹ ਬੰਨ ਕੇ ਉੁਸ ਨਾਲ ਬਲਾਤਕਾਰ ਕੀਤਾ। ਇਸ ਮਾਮਲੇ ’ਚ ਉਕਤ ਵਿਅਕਤੀ ਨੇ ਪੀੜਤ ਔਰਤ ਤੇ ਉਸ ਦੀ 14 ਸਾਲ ਦੀ ਲੜਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਔਰਤ ਨੇ ਆਪਣੇ ਇਸ਼ਾਰਿਆਂ ਨਾਲ ਆਪਣੀ ਦਰਾਣੀ ਨੂੰ ਸਾਰੀ ਗੱਲ ਦੱਸੀ, ਜਿਸ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ।
ਇਹ ਵੀ ਪੜ੍ਹੋ- ਖ਼ੁਦਕੁਸ਼ੀ ਕਰਨ ਲੱਗੀ ਕੁੜੀ ਤਾਂ ਟੁੱਟ ਗਿਆ ਫਾਹਾ, ਫ਼ਿਰ 6 ਦਿਨ ਬਾਅਦ ਅਚਾਨਕ ਹੋ ਗਈ ਮੌਤ
ਇਸ ਸਬੰਧੀ ਔਰਤ ਨੇ ਆਪਣੀ ਬੱਚੀ ਰਾਹੀਂ ਆਪਣੇ ਪੇਕੇ ਘਰ ਦੱਸਿਆ, ਜਿਥੋਂ ਉਸ ਦਾ ਭਰਾ ਤੇ ਮਾਤਾ ਪੁੱਜੇ। ਉਨ੍ਹਾਂ ਨੇ ਚੌਕੀ ਭਾਈ ਕਾ ਕੇਰਾ ਪੁਲਸ ਨੂੰ ਲਿਖਤੀ ਸ਼ਿਕਾਇਤ ਕੀਤੀ ਤੇ ਨਾਲ ਹੀ ਪੀੜਤਾ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ। ਉਕਤ ਪਰਿਵਾਰ ਦਾ ਦੋਸ਼ ਹੈ ਕਿ ਡਾਕਟਰੀ ਮੁਆਇਨਾ ਹੋਣ ਤੇ ਪੁਲਸ ਕੋਲ ਐੱਮ.ਐੱਲ.ਆਰ. ਜਾਣ ਦੇ ਬਾਵਜੂਦ ਸੁਣਵਾਈ ਨਹੀਂ। ਜਦੋਂ ਕੱਲ ਇਸ ਸਬੰਧੀ ਬਿਆਨ ਲੈਣ ਲਈ ਮਹਿਲਾ ਅਧਿਕਾਰੀ ਆਏ ਤਾਂ ਉਨ੍ਹਾਂ ਨਾਲ ਦੋਸ਼ੀ ਪੱਖ ਦੇ 11 ਵਿਅਕਤੀ ਸਨ, ਜਿਨ੍ਹਾਂ ਵੱਲੋਂ ਲਾਲਚ ਤੇ ਧਮਕੀਆਂ ਦੇ ਕੇ ਉਨ੍ਹਾਂ ਨੂੰ ਚੁੱਪ ਰਹਿਣ ਤੇ ਰਾਜ਼ੀਨਾਮਾ ਕਰਨ ਲਈ ਕਿਹਾ।
ਪੀੜਤਾ ਦੇ ਭਰਾ ਨੇ ਕਿਹਾ ਕਿ ਉਕਤ ਵਿਅਕਤੀ ਉਸ ਦੇ ਜੀਜੇ ਨੂੰ ਲਾਲਚ ਆਦਿ ਦੇ ਕੇ ਨਾਲ ਰਲਾਈ ਫਿਰਦੇ ਹਨ, ਜਿਸ ਕਰ ਕੇ ਪੁਲਸ ਕਾਰਵਾਈ ’ਚ ਦੇਰੀ ਕਰ ਰਹੀ ਹੈ। ਇਸ ਮਾਮਲੇ ਡਾ. ਅਕ੍ਰਿਤੀ ਨੇ ਕਿਹਾ ਕਿ ਇਸ ਸਬੰਧੀ 6 ਜਨਵਰੀ ਨੂੰ ਪੀੜਤਾ ਦਾ ਮੁਆਇਨਾ ਕਰਕੇ ਐੱਮ.ਐੱਲ.ਆਰ. ਭੇਜ ਦਿੱਤੀ ਸੀ। ਇਸ ਸਬੰਧੀ ਪੁਲਸ ਵੱਲੋਂ ਫੌਰੀ ਬਿਆਨ ਲੈਣ ਤੇ ਸੈਂਪਲ ਨੂੰ ਜਾਂਚ ਲਈ ਭੇਜਣਾ ਹੁੰਦਾ ਹੈ।
ਉਧਰ ਇਸ ਮਾਮਲੇ ਸਬੰਧੀ ਐੱਸ.ਐੱਚ.ਓ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਮਹਿਲਾ ਦਾ ਪਤੀ ਕੋਈ ਕਾਰਵਾਈ ਨਹੀਂ ਚਾਹੁੰਦਾ। ਉਂਝ ਵੀ ਮਾਮਲਾ ਅਜੇ ਜਾਂਚ ਅਧੀਨ ਹੈ। ਇਸ ਸਬੰਧੀ ਗੂੰਗੇ-ਬੋਲਿਆਂ ਨਾਲ ਗੱਲਬਾਤ ਕਰਨ ਲਈ ਇਸ਼ਾਰਿਆਂ ਦੀ ਭਾਸ਼ਾ ਮਾਹਿਰ ਨੂੰ ਬੁਲਾ ਕੇ ਬਿਆਨ ਦਰਜ ਕੀਤੇ ਜਾਣਗੇ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਕੁੱਤਿਆਂ ਨੇ ਖਾ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਪਿਓ ਦੇ ਹੱਥਾਂ 'ਚ ਜਿਗਰ ਦੇ ਟੋਟੇ ਨੇ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e