ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫ਼ਨਾਕ ਅੰਜਾਮ ; ਔਰਤ ਨੇ ਕੀਤੀ ਖ਼ੁਦਕੁਸ਼ੀ, ਅਗਲੇ ਹੀ ਦਿਨ ਸਾਥੀ ਨੇ ਵੀ ਤੋੜਿਆ ਦਮ

Monday, Jan 13, 2025 - 03:32 AM (IST)

ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫ਼ਨਾਕ ਅੰਜਾਮ ; ਔਰਤ ਨੇ ਕੀਤੀ ਖ਼ੁਦਕੁਸ਼ੀ, ਅਗਲੇ ਹੀ ਦਿਨ ਸਾਥੀ ਨੇ ਵੀ ਤੋੜਿਆ ਦਮ

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਘਰੇਲੂ ਲੜਾਈ-ਝਗੜੇ ਤੋਂ ਬਾਅਦ ਲਿਵ-ਇਨ ਰਿਲੇਸ਼ਨ ਵਿਚ ਰਹਿ ਰਹੇ ਇਕ ਵਿਅਕਤੀ ਅਤੇ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।

ਥਾਣਾ ਬਹਿਰਾਮ ਵਿਚ ਦਰਜ ਹੋਏ ਮਾਮਲੇ ’ਚ ਕਪਿਲ ਭਾਰਦਵਾਜ ਪੁੱਤਰ ਅਸ਼ਵਨੀ ਕੁਮਾਰ ਵਾਸੀ ਨਵੀਂ ਦਿੱਲੀ ਨੇ ਦੱਸਿਆ ਕਿ ਉਹ ਸੇਲਜ਼ਮੈਨ ਦਾ ਕੰਮ ਕਰਦਾ ਹੈ। ਉਸ ਦੇ 2 ਭਰਾ ਅਤੇ 2 ਭੈਣਾਂ ਹਨ। ਸਭ ਤੋਂ ਛੋਟੀ ਭੈਣ ਰਿਚਾ ਭਾਰਦਵਾਜ ਦਾ ਵਿਆਹ ਕਰੀਬ 12-13 ਸਾਲ ਪਹਿਲਾਂ ਰਾਘਵ ਉਰਫ਼ ਸ਼ੈਂਕੀ ਪੁੱਤਰ ਬੰਸੀ ਲਾਲ ਵਾਸੀ ਜਲੰਧਰ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸ ਦਾ ਇਕ ਪੁੱਤਰ ਹੈ।

ਉਸ ਨੇ ਦੱਸਿਆ ਕਿ ਸੁਨੀਲ ਉਰਫ ਸੰਨੀ ਪੁੱਤਰ ਰਣਜੀਤ ਰਾਏ ਨਵੀਂ ਦਿੱਲੀ ਉਸ ਦੀ ਭੈਣ ਰਿਚਾ ਭਾਰਦਵਾਜ ਨੂੰ ਸਹੁਰੇ ਘਰੋਂ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਤੇ ਦੋਵੇਂ ਥਾਣਾ ਬਹਿਰਾਮ ਪਿੰਡ ਮੰਢਾਲੀ ਵਿਖੇ ਮਕਾਨ ਖਰੀਦ ਕੇ ਦੋਵੇਂ ਇਕੱਠੇ ਰਹਿ ਰਹੇ ਸਨ। ਸੰਨੀ ਉਸ ਦੀ ਭੈਣ ਦੀ ਕੁੱਟਮਾਰ ਕਰਦਾ ਸੀ। ਕਰੀਬ ਇਕ ਸਾਲ ਪਹਿਲਾਂ ਸੰਨੀ ਨੇ ਬੇਰਹਿਮੀ ਨਾਲ ਉਸ ਦੀ ਭੈਣ ਦੀ ਕੁੱਟਮਾਰ ਕੀਤੀ, ਜਿਸ ਦਾ ਪਿੰਡ ਦੇ ਪਤਵੰਤਿਆਂ ਅਤੇ ਰਿਸ਼ਤੇਦਾਰਾਂ ਨੇ ਸਮਝੌਤਾ ਕਰਵਾਇਆ ਸੀ।

ਇਹ ਵੀ ਪੜ੍ਹੋ- ਲੋਹੜੀ ਮੌਕੇ ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਇਕ ਹੋਰ ਵੱਡਾ ਤੋਹਫ਼ਾ

ਉਸ ਨੇ ਦੱਸਿਆ ਕਿ 10 ਜਨਵਰੀ ਨੂੰ ਉਸ ਦੀ ਮਾਂ ਨੂੰ ਪਿੰਡ ਮੰਢਾਲੀ ਤੋਂ ਫੋਨ ਆਇਆ ਕਿ ਉਸ ਦੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਦੱਸਿਆ ਕਿ ਉਸ ਨੇ ਸੁਨੀਲ ਉਰਫ ਸੰਨੀ ਨੂੰ ਵਾਰ-ਵਾਰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਸੀ। ਥਾਣਾ ਬਹਿਰਾਮ ਅਧੀਨ ਪੈਂਦੀ ਚੌਕੀ ਮੰਢਾਲੀ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਿਚਾ ਭਾਰਦਵਾਜ ਦੇ ਦੋਸਤ ਸੁਨੀਲ ਉਰਫ ਸੰਨੀ ਨੇ 10 ਜਨਵਰੀ ਨੂੰ ਬੰਗਾ-ਮੁਕੰਦਪੁਰ ਰੋਡ ’ਤੇ ਸਥਿਤ ਇਕ ਹੋਟਲ ਵਿਚ ਕਮਰਾ ਲਿਆ ਅਤੇ ਉਸ ਦਾ ਮੋਬਾਈਲ ਫੋਨ ਚੱਲ ਰਿਹਾ ਸੀ। ਇਸ ਪਿੱਛੋਂ ਪੁਲਸ ਨੇ ਦੱਸਿਆ ਕਿ 11 ਜਨਵਰੀ ਨੂੰ ਸਵੇਰੇ 10 ਵਜੇ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਆਉਣ ਲੱਗਾ ਅਤੇ ਉਸ ਦਾ ਕਮਰਾ ਵੀ ਅੰਦਰੋਂ ਬੰਦ ਸੀ। ਹੋਟਲ ਦੇ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸੁਨੀਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸ਼ਾਇਦ ਉਸ ਨੇ ਰਿਚਾ ਭਾਰਦਵਾਜ ਦੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਣ ’ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਹ ਵੀ ਪੜ੍ਹੋ- ਮੀਂਹ ਨਾਲ 100 ਤੋਂ ਹੇਠਾਂ ਆਇਆ AQI, ਪਰ ਹਾਲੇ ਮੁੜ ਗਰਜਣਗੇ ਬੱਦਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News