ਘਾਤਕ ਬੀਮਾਰੀਆਂ ਨੂੰ ਜਨਮ ਦਿੰਦਾ ‘ਸਾਡਾ ਘੱਟ ਸਾਖਰਤਾ ਹੋਣਾ’

09/09/2020 1:10:27 PM

ਸਾਡੇ ਪੂਰੇ ਭਾਰਤ ਵਿੱਚ ਅੰਤਰਰਾਸ਼ਟਰੀ ਸਾਖਰਤਾ ਦਿਹਾੜਾ ਭਾਵ 8 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸਥਾਪਨਾ 17 ਨਵੰਬਰ 1965 ਨੂੰ ਯੂਨਾਇਕਸੋ ਨੇ 8 ਸਤੰਬਰ ਨੂੰ ਅੰਤਰਰਾਸ਼ਟਰੀ ਦਿਹਾੜੇ ’ਤੇ ਵਜੋਂ ਕੀਤੀ ਸੀ। ਉੱਝ ਇਸ ਨੂੰ 1966 ਵਿੱਚ ਬਣਾਇਆ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਹਰੇਕ ਵਿਅਕਤੀਗਤ ਤੇ ਸਮੁਦਾਏ ਤੇ ਸਮਾਜਿਕ ਲੋਕਾਂ ਨੂੰ ਸਾਖ਼ਰਤਾ ਵਾਰੇ ਜਾਣੂ ਕਰਵਾਉਣ ਦਾ ਮੁੱਖ ਉਦੇਸ਼ ਸੀ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਵਿਆਹ ਕਰਵਾਉਣ ਲੱਗੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਉੱਝ ਭਾਵੇਂ ਭਾਰਤ ਵਿੱਚ ਸਾਖ਼ਰਤਾ ਪ੍ਰਾਪਤ ਕਰਨ ਵਾਲੇ ਲੋਕ 75.06% ਦਰ ਹੈ, ਜਦ ਕਿ 1947 ਵਿੱਚ ਇਸ ਦੀ ਮਾਤਰਾ 18% ਸੀ। ਜਿਸ ਵਿੱਚ ਸਾਖਰਤਾ ਪੱਖੋਂ ਨੇਪਾਲ ਤੇ ਪਾਕਿਸਤਾਨ ਦਾ ਹੋਰ ਵੀ ਬੁਰਾ ਹਾਲ ਹੈ, ਪਰ ਜੇ ਚੀਨ ਦੀ ਗੱਲ ਕਰੀਏ ਤਾਂ ਚੀਨ ਸਾਖਰਤਾ ਦੇ ਮਾਮਲੇ 93.03% ਭਾਰਤ ਨਾਲੋਂ ਕਾਫ਼ੀ ਅੱਗੇ ਹੈ। ਜੇਕਰ ਆਪਾ ਪੂਰੇ ਵਿਸ਼ਵ ਭਰ ਦੀ ਗੱਲ ਕਰੀਏ ਤਾਂ ਭਾਰਤ ਪੂਰੇ ਵਿਸ਼ਵ ਵਿੱਚ 84% ਤੋਂ ਵੀ ਸਾਖਰਤਾ ਪੱਖੋਂ ਘੱਟ ਹੈ।

ਪੜ੍ਹੋ ਇਹ ਵੀ ਖਬਰ - ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

ਜੇਕਰ ਗੱਲ ਪੁਰਸ਼ਾਂ ਦੀ ਕਰੀਏ ਤਾਂ ਪੁਰਸ਼ 82.14% ਤੇ ਔਰਤਾਂ 65.46% ਹਨ। ਮੁੱਖ ਕਾਰਨ ਜ਼ਿਆਦਾ ਆਬਾਦੀ ਤੇ ਪਰਿਵਾਰ ਨਿਯੋਜਨ ਦੀ ਕਮੀ, ਔਰਤਾਂ ਜਾਂ ਪੁਰਸ਼ਾਂ ਦਾ ਘੱਟ ਪੜ੍ਹੇ ਲਿਖੇ ਹੋਣਾ ਹੀ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ, ਜਿਵੇਂ HIV, ਟੀ. ਬੀ. ਮਲੇਰੀਆ ਤੇ ਹੋਰ ਵੀ ਕਈ ਘਾਤਕ ਬੀਮਾਰੀਆਂ ਨੂੰ ਜਨਮ ਦਿੰਦੇ ਹਨ, ਸਾਡਾ ਘੱਟ ਸਾਖਰਤਾ ਹੋਣਾ।

ਪੜ੍ਹੋ ਇਹ ਵੀ ਖਬਰ -  ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

ਸਾਖਰਤਾ ਇਨਸਾਨ ਲਈ ਇੱਕ ਤੀਸਰਾ ਨੇਤਰ ਹੈ, ਜਿਸ ਨਾਲ ਹਰੇਕ ਇਨਸਾਨ ਆਪਣੇ ਚੰਗੇ ਮਾੜੇ ਦਾ ਗਿਆਨ ਕਰ ਸਕਦਾ ਹੈ। ਜਿਸ ਦੇਸ਼ ਦੇ ਲੋਕ ਜ਼ਿਆਦਾ ਸਾਖ਼ਰਤਾ ਭਾਵ ਪੜ੍ਹੇ ਲਿਖੇ ਹੋਂਣਗੇ, ਉਹ ਦੇਸ਼ ਉਨ੍ਹਾ ਹੀ ਤੱਰਕੀ ਕਰੇਗਾ। ਪੜ੍ਹੇ ਲਿਖੇ ਲੋਕ ਹੀ ਸਮਾਜ ਤੇ ਸਮਾਜਿਕ ਰਿਸ਼ਤਿਆਂ ਨੂੰ ਉਚਾਈਆਂ ’ਤੇ ਲਿਜਾ ਸਕਦੇ ਹਨ। ਇਸ ਲਈ ਪੜ੍ਹੇ ਲਿਖੇ ਹੋਣਾ ਹਰ ਆਦਮੀ ਲਈ ਬਹੁਤ ਜ਼ਰੂਰੀ ਹੈ। ਬਾਕੀ ਉਮੀਦ ਕਰਦੇ ਹਾਂ ਕੀ ਸਾਡੇ ਸਮਾਜ ਵਿੱਚ ਕੋਈ ਇਨਸਾਨ ਅਨਪੜ੍ਹ ਨਾ ਹੋਵੇ।

ਪੜ੍ਹੋ ਇਹ ਵੀ ਖਬਰ - ਰਸੋਈ ’ਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਾਣੋ ਕਿਉਂ

ਲਿਖ਼ਤ - ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444 


rajwinder kaur

Content Editor

Related News