ਕਲਯੁਗ ਆਪਣਾ ਰੰਗ ਦਿਖਾ ਰਿਹਾ

08/12/2020 12:39:21 PM

ਪਿਰਤੀ ਸ਼ੇਰੋ ਪਿੰਡ ਤੇ ਡਾਕ ਸ਼ੇਰੋਂ
ਜ਼ਿਲ੍ਹਾ ਸੰਗਰੂਰ - 9814407342

ਕਲਯੁਗ ਆਪਣਾ ਰੰਗ ਦਿਖਾ ਰਿਹਾ
ਨਸ਼ਿਆਂ ਦੇ ਵਿੱਚ ਰੋਲਤੀ ਜ਼ਿੰਦਗੀ ਨੌਜਆਨਾਂ ਨੇ, ਕੋਡੀਆਂ ਦੇ ਭਾਅ ਵੇਚ ਦਿੱਤਾ ਹੁਸਨ ਰਕਾਨਾ ਨੇ,
ਹੀਰ ਰਾਂਝੇ ਦੇ ਸੱਚੇ ਨੂੰ ਕੌਣ ਵਪਾਰ ਬਣਾ ਗਿਆ, ਕਿਹੜਾ ਦਲਾਲ ਸੱਚੇ ਪਿਆਰ ਦੀ ਦਲਾਲੀ ਵੱਟ ਕੇ ਖਾ ਗਿਆ, 
ਲੋਕੋ ਮਾੜਾ ਸਮਾਂ ਆ ਗਿਆ, ਕਲਯੁਗ ਆਪਣਾ ਰੰਗ ਦਿਖਾ ਰਿਹਾ।  

2. ਜਿਵੇ ਮੌਸਮ ਦੇ ਹਿਸਾਬ ਨਾਲ ਬਦਲਦੀ ਆ ਰੁੱਤ, ਅੱਜ ਕੱਲ੍ਹ ਮਾਵਾਂ ਕੋਲੋ ਦੂਰ ਹੋ ਗਏ ਪੁੱਤ,
ਇਹੋ ਗੱਲ ਦਾ ਖਾ ਗਿਆ ਮਾਪਿਆਂ ਨੂੰ ਦੁੱਖ, ਕਿਹੜਾ ਮਾਂ ਦੇ ਦੁੱਧ ਵਿੱਚ ਜ਼ਹਿਰ ਮਿਲਾ ਗਿਆ, 
ਲੋਕੋ ਮਾੜਾ ਸਮਾਂ ਆ ਗਿਆ, ਕਲਯੁਗ ਆਪਣਾ ਰੰਗ ਦਿਖਾ ਰਿਹਾ। 

3. ਵਕਤ ਪੈਣ ’ਤੇ ਕਰ ਜਾਂਦੇ ਨੇ ਯਾਰ ਗਦਾਰੀ, ਮਾਪਿਆ ਵਾਜੋ ਨਹੀਂ ਹੈਗੀ ਜੱਗ ’ਤੇ ਸਰਦਾਰੀ, 
ਸ਼ੇਰੋ ਵਾਲਾ ਤਾਂ ਲੋਕਾਂ ਦੇ ਵਿੱਚ ਫੈਲੇ ਅੰਧ ਵਿਸ਼ਵਾਸਾਂ ਤੋਂ ਹਾਰ ਗਿਆ ,
ਲੋਕੋ ਮਾੜਾ ਸਮਾਂ ਆ ਗਿਆ, ਕਲਯੁਗ ਆਪਣਾ ਰੰਗ ਦਿਖਾ ਰਿਹਾ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਗਊ ਮਾਤਾ ਦੀ ਅਰਜ਼ 

ਦੁੱਧ ਪੀਕੇ ਸਾਨੂੰ ਦਿੰਦੇ ਛੱਡ ਵੇ ,
ਡੰਡੇ ਮਾਰ ਮਾਰ ਦਿੰਦੇ ਘਰੋਂ ਕੱਡ ਵੇ ,
ਦੁੱਧ ਤੋਂ ਬਿਨਾਂ ਕੱਖ ਪਾਉਣਾ ਸਮਝਣ ਜੱਬ ਵੇ ,
ਇੱਕ ਵੈਰੀ ਹੋ ਗਿਆ ਏ ਜੱਗ ਵੇ ,
ਦੂਜਾ ਸੁਣਦਾ ਨਾਂ ਪੁਕਾਰ ਸਾਡੀ ਰੱਬ ਵੇ।

ਘਰੋਂ ਕੱਢ ਕੇ ਵੀ ਨਿੱਤ ਨਵੇ ਛੇੜ ਦੇ ਪੰਗੇ ਵੇ,
ਕਰਦੀਆਂ ਨੇ ਫਸਲਾਂ ਦਾ ਨੁਕਸਾਨ ,
ਕੱਠੀਆਂ ਕਰ ਲੈਦੇ ਪਿੰਡ ਵਿਚੋ ਮਾਰ ਮਾਰ ਡੰਡੇ ਵੇ,
ਭੁੱਖਣ ਭਾਣੀਆਂ ਸੋਚਦੀਆਂ ਰਹਿੰਦੀਆਂ ਸੁੱਚੇ ਵਾਂਗ ਛੜਾਓ ਕਿਹੜਾ ਬੱਗ ਵੇ,
ਇੱਕ ਵੈਰੀ ਹੋ ਗਿਆਂ ਏ ਜੱਗ ਵੇ।
ਦੂਜਾ ਸੁਣਦਾ ਨਾ ਪੁਕਾਰ ਸਾਡੀ ਰੱਬ ਵੇ।

ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਗਊਂਸਾਲਾ ਵਾਲੇ ਵੀ ਨਾ ਸਾਨੂੰ ਰੱਖਦੇ ਵੇ,
ਰਾਤ ਨੂੰ ਲੈ ਜਾਂਦੇ ਕਿਤੇ ਹੋਰ ਚਾੜ ਕੇ ਵਿੱਚ ਟਰੱਕ ਦੇ ,
ਡਾਲਾਂ ਖੋਲ ਸੁੱਟੀ ਜਾਂਦੇ ਬਰੇਕਾਂ ਮਾਰ ਮਾਰ ਵੇ, ਹੁੰਦਾ ਜੁਲ਼ਮ ਵੇਖੀ ਜਾਂਦੇ ਨੇ ਸੱਬ ਵੇ ,
ਇੱਕ ਵੈਰੀ ਹੋ ਗਿਆ ਏ ਜੱਗ ਵੇ। 
ਦੂਜਾ ਸੁਣਦਾ ਨਾਂ ਪੁਕਾਰ ਸਾਡੀ ਰੱਬ ਵੇ

ਮੇਰੇ ਦੁੱਧ ਤੋ ਤਿਆਰ ਘਿਓਂ ਨਾਲ ਆਰਤੀ ਕਰਨ ਬਹਿੰਦੇ ਸੀ ,
ਇਹ ਦੁਨਿਆਂ ਵਾਲੇ ਮੈਨੂੰ ਗਊਂ ਮਾਤਾ ਕਹਿੰਦੇ ਸੀ,
ਅਵਾਰਾ ਫਿਰਦੀ ਨੂੰ ਦੇਖ ਦੁਨਿਆ ਵਾਲੇ ਆਖਦੇ ਨੇ ਜੱਬ ਵੇ ,
ਸ਼ੇਰੋਂ ਵਾਲਾ ਪਿਰਤੀ ਕਰਦਾ ਹਮਦਰਦੀ।
ਇਨਾਂ ਬੂਚੜਾਂ ਤੋ ਰਹਿੰਦਾ ਏ ਅਲੱਗ ਵੇ।

ਇੱਕ ਵੈਰੀ ਹੋ ਗਿਆਂ ਏ ਜੱਗ ਵੇ ,
ਦੂਜਾ ਸੁਣਦਾ ਨਾਂ ਪੁਕਾਰ ਸਾਡੀ ਰੱਬ ਵੇ।

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

( ਪਰਦੇਸੀ ਪੁੱਤ )
ਵਤਨਾ ਤੋਂ ਦੂਰ ਲਾਉਣੀ ਪੈ ਗਈ ਉਡਾਰੀ, ਬਾਪੂ ਦੇ ਸਿਰ ਕਰਜ਼ੇ ਦੀ ਪੰਡ ਸੀ ਭਾਰੀ, 
ਜਦੋ ਕੋਈ ਗੋਰਾ ਰੋਬ ਪਾਉਦਾ ਤਾਂ ਉਦੋ ਅੱਖਾ ਵਿੱਚ ਹੰਝੂ ਸਾਡੇ ਆਉਦਾ ਏ ,
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ ਏ।

2. ਇਥੇ ਕੋਈ ਨਾ ਦਿਸਦਾ ਮਿੱਤਰ ਪਿਆਰਾ, ਨਾ ਬਣਦਾ ਕੋਈ ਕਿਸੇ ਦਾ ਸਹਾਰਾ,
ਕੋਈ ਨਾ ਦਿਲ ਦੀ ਗੱਲ ਆਖ ਸੁਣਾਉਦਾ, ਬਾਪੂ ਵਾਂਗੂੰ ਨਾ ਕੋਈ ਪੁੱਤਰ ਆਖ ਬੁਲਾਉਂਦਾ ਏ,
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ ਏ ।
 
3. ਇੱਥੇ ਸਾਰਾ ਦਿਨ ਕਰਨੀ ਪੈਂਦੀ ਗੋਰਿਆਂ ਦੀ ਗੁਲਾਮੀ, ਕੰਮ ਤੋਂ ਥੱਕ ਹਾਰ ਆਈ ਦਾ ਜਦ ਸ਼ਾਮੀ, 
ਇਥੇ ਬੇਬੇ ਵਾਂਗੂੰ ਨਾ ਕੋਈ ਚੂਰੀਆਂ ਕੁੱਟ ਖਵਾਉਦਾ ਏ, ਬੇਬੇ ਜਿੰਨਾ ਨਾ ਕੋਈ ਲਾਡ ਲਡਾਉਦਾ ਏ, 
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ ਏ। 

PunjabKesari

4. ਸ਼ੇਰੋਂ ਵਾਲਿਆ ਹਰ ਪਲ ਅੱਖਾਂ ਦੇ ਵਿਚ ਹੰਝੂ ਰਹਿੰਦੇ, ਪੁੱਤ ਪਰਦੇਸ਼ੀ ਹੋ ਗਿਆ ਮਾਪੇ ਨੇ ਕਹਿੰਦੇ, 
ਸੁਪਨਿਆਂ ਦੇ ਵਿੱਚ ਪਿਰਤੀ ਪਿੰਡ ਆਪਣੇ ਫੇਰੀ ਪਾਉਂਦਾ,ਆਪਣੇ ਦਿਲ ਦੀ ਗੱਲ ਆਖ ਸੁਣਾਉਂਦਾ 
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਂਦਾ


rajwinder kaur

Content Editor

Related News