ਅਦਾਲਤਾਂ ''ਚ ਦਖਲ ਅੰਦਾਜੀ ਨੂੰ ਦਰਸਾਉਂਦਾ ਹੈ ਜਸਟਿਸ ਲੋਹੀਆ ਦੀ ਮੌਤ ਦਾ ਰਾਜ

Saturday, Mar 24, 2018 - 03:51 PM (IST)

ਅਦਾਲਤਾਂ ''ਚ ਦਖਲ ਅੰਦਾਜੀ ਨੂੰ ਦਰਸਾਉਂਦਾ ਹੈ ਜਸਟਿਸ ਲੋਹੀਆ ਦੀ ਮੌਤ ਦਾ ਰਾਜ

ਦੇਸ਼ ਦੀ ਸਰਵਉੱਚ ਅਦਾਲਤ ਦੇ ਚਾਰ ਜੱਜਾਂ ਦੁਆਰਾ ਬਾਗੀ ਤੇਵਰ ਦਿਖਾਉਣੇ ਲੋਕਤੰਤਰ ਦੇ ਸੱਭ ਤੋਂ ਭਰੋਸੇਯੋਗ ਥੰਮ ਦੇ ਕੰਮਜੋਰ ਹੋਣ ਵੱਲ ਇਸ਼ਾਰਾ ਹੈ ਜੋ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਬਣ ਗਿਆ ਹੈ। ਇਸ ਉੱਤੇ ਦੇਸ਼ ਭਰ ਤੋਂ ਵੱਖਰੀ ਵੱਖਰੀ ਰਾਏ ਸੁਮਾਰੀ ਵੀ ਹੋ ਰਹੀ ਹੈ ਜਿਸ ਵੱਲ ਅੱਜ ਅਸੀ ਨਹੀ ਜਾਵਾਂਗੇ ਬਲਕਿ ਮੇਰਾ ਧਿਆਨ ਇਸ ਕੇਸ ਵਿੱਚ ਸੀ ਬੀ ਆਈ ਦੇ ਜਸਟਿਸ ਬੀ ਐਚ ਲੋਹੀਆ ਦੀ ਅਦਾਲਤ ਵਿਚ ਸੋਆਬੂਦੀਨ ਦੇ ਅਮਿਤ ਸ਼ਾਹ ਨਾਲ ਜੁੜੇ ਕੇਸ ਵੱਲ ਧਿਆਨ ਦਿਵਾਉਣਾ ਹੈ। ਇਸ ਸਬੰਧ ਵਿੱਚ ਕਾਰਵਾਂ ਮੈਗਜੀਨ ਦੇ ਲੇਖਕ ਨਿਰੰਜਣ ਟਾਕਲੇ ਜੋ ਇਲੈਕਟਾਨਿਕ ਇੰਜੀਨੀਅਰ ਦੀ ਸਿੱਖਿਆ ਪ੍ਰਾਪਤ ਹਨ ਅਤੇ ਹੁਣ ਉਨਾਂ ਪੱਤਰਕਾਰਤਾ ਨੂੰ ਚੁਣਿਆ ਹੈ। ਕਈ ਚੰਗੇ ਮੀਡੀਆ ਘਰਾਣਿਆਂ 'ਚ ਕੰਮ ਕਰ ਚੁੱਕੇ ਹਨ ਨੇ ਥੱਲੇ ਲਿਖਿਆ ਲੇਖ ਆਪਣੇ ਮੈਗਜੀਨ ਵਿੱਚ ਅੰਗਰੇਜੀ ਵਿੱਚ ਛਾਪਿਆ ਹੈ ਜਿਸਨੂੰ ਅੱਜ ਪੰਜਾਬੀ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। ਜੇਕਰ ਇਸ ਵਿਚ ਸੱਚਾਈ ਹੋਈ ਤਾਂ ਏਹ ਦੇਸ਼ ਲਈ ਬੇਹੱਦ ਗੰਭੀਰ ਤੇ ਚਿੰਤਾ ਵਾਲਾ ਵਿਸ਼ਾ ਹੈ ਜਿਸ ਪ੍ਰਤੀ ਦੇਸ਼ ਦੇ ਲੋਕਾਂ ਖਾਸ ਕਰ ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਹੁਣ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਹੋਵੇਗਾ।
ਬ੍ਰਿਜਮੋਹਣ ਹਰਕਿਸ਼ਨ ਲੋਹੀਆ ਮੁਬੰਈ 'ਚ ਸੀ ਬੀ ਆਈ ਦੀ ਵਿਸ਼ੇਸ ਅਦਾਲਤ ਦੇ ਪ੍ਰਭਾਰੀ ਜੱਜ ਸਨ ਜਿਨਾਂ ਦੀ ਮੌਤ 2014 'ਚ 30 ਨਵੰਬਰ ਦੀ ਰਾਤ ਅਤੇ 1 ਦਸੰਬਰ ਦੀ ਦਰਮਿਆਨੀ ਸਵੇਰ ਹੋਈ ਸੀ ਜਦੋਂ ਉਹ ਨਾਗਪੁਰ ਗਏ ਹੋਏ ਸੀ। ਉਸ ਵੇਲੇ ਉਹ ਸੋਹਾਬੂਦੀਨ ਕੇਸ ਦੀ ਸੁਣਵਾਈ ਕਰ ਰਹੇ ਸੀ ਜਿਸ ਵਿੱਚ ਮੁੱਖ ਆਰੋਪੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਨ। ਉਸ ਸਮੇਂ ਮੀਡੀਆ 'ਚ ਦੱਸਿਆ ਗਿਆ ਸੀ ਕਿ ਲੋਹੀਆ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਮਾਮਲੇ 'ਚ ਨਵੰਬਰ 2016 ਤੋਂ ਨਵੰਬਰ 2017 ਦੌਰਾਨ ਮੈਂ ਆਪਣੀ ਪੜਤਾਲ ਵਿੱਚ ਜੋ ਕੁਝ ਪਾਇਆ ਉਹ ਲੋਹੀਆ ਦੀ ਮੌਤ ਦੇ ਇਰਦ ਗਿਰਦ ਦੀਆਂ ਪ੍ਰਸਥਿਤੀਆਂ ਵਿੱਚ ਕੁਝ ਅਸਹਿਜ ਸਵਾਲ ਸਵਾਲ ਖੜ•ੇ ਕਰਦਾ ਹੈ ਜਿਸ ਵਿੱਚ ਇੱਕ ਸਵਾਲ ਉਨਾਂ ਦੀ ਲਾਸ਼ ਨਾਲ ਜੁੜਿਆ ਹੋਇਆ ਹੈ ਜਦੋਂ ਉਹ ਉਸਦੇ ਪਰਿਵਾਰ ਨੂੰ ਸਪੁਰਦ ਕੀਤੀ ਗਈ ਸੀ।
ਮੈਂ ਜਿਨਾਂ ਲੋਕਾਂ ਨਾਲ ਗੱਲ ਕੀਤੀ ਗਈ ਉਨ 'ਚੋਂ ਇੱਕ ਲੋਹੀਆ ਦੀ ਭੈਣ ਅਨੁਰਾਧਾ ਬਿਆਣੀ ਹੈ ਜੋ ਮਹਾਂਰਾਸ਼ਟਰ ਦੇ ਧੁਲੇ 'ਚ ਡਾਕਟਰ ਹੈ। ਬਿਆਣੀ ਨੇ ਮੇਰੇ ਸਾਹਮਣੇ ਇੱਕ ਵਿਸਫੋਟਕ ਉਦਘਾਟਨ ਕੀਤਾ। ਉਨਾਂ ਨੇ ਦੱਸਿਆ ਕਿ ਲੋਹੀਆ ਨੇ ਉਨ ਨੂੰ ਏਹ ਜਾਣਕਾਰੀ ਦਿੱਤੀ ਸੀ ਕਿ ਬੰਬਈ ਉੱਚ ਅਦਾਲਤ ਦੇ ਤਤਕਾਲੀਨ ਮੁੱਖ ਜੱਜ ਜਸਟਿਸ ਮੋਹਿਤ ਸ਼ਾਹ ਨੇ ਪੱਖ ਦਾ ਫੈਸਲਾ ਦੇਣ ਦੇ ਬਦਲੇ ਲੋਹੀਆ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਉਨ  ਦੱਸਿਆ ਕਿ ਆਪਣੀ ਮੌਤ ਦੇ ਕੁਝ ਹਫਤੇ ਪਹਿਲਾਂ ਲੋਹੀਆਂ ਨੇ ਏਹ ਗੱਲ ਦੱਸੀ ਸੀ ਜਦੋਂ ਉਨਾਂ ਦਾ ਪਰਿਵਾਰ ਗਾਟੇਗਾਂਵ ਸਥਿਤ ਆਪਣੇ ਜੱਦੀ ਨਿਵਾਸ ਤੇ ਦਿਵਾਲੀ ਮਨਾਉਣ ਲਈ ਇੱਕਠਾ ਹੋਇਆ ਸੀ। ਲੋਹੀਆ ਦੇ ਪਿਤਾ ਹਰਕਿਸ਼ਨ ਨੇ ਵੀ ਮੈਨੂੰ ਦੱਸਿਆ ਸੀ ਕਿ ਉਨਾਂ ਦ ਪੁੱਤਰ ਦਾ ਕਹਿਣਾ ਸੀ ਕਿ ਇੱਕ ਪੱਖੀ ਫੈਸਲਾ ਦੇਣ ਦੇ ਬਦਲੇ ਉਹਨਾਂ ਨੂੰ ਪੈਸੇ ਅਤੇ ਮੁੰਬਈ ਵਿਚ ਇਕ ਮਕਾਨ ਦੀ ਪੇਸ਼ਕਸ਼ ਕੀਤੀ।
ਬ੍ਰਿਜ ਗੋਪਾਲ ਹਰਕਿਸ਼ਨ ਲੋਈਆ ਨੂੰ ਜੂਨ 2014 ਵਿਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿਚ ਉਹਨਾਂ ਦੇ ਪਹਿਲਾਂ ਵਾਲੇ ਜੱਜ ਜੇਟੀ ਉਤਪਟ ਦੀ ਬਦਲੀ ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ। ਅਮਿਤ ਸ਼ਾਹ ਨੇ ਅਦਾਲਤ ਵਿਚ ਪੇਸ਼ ਹੋਣ ਤੋਂ ਰਾਹਤ ਮੰਗੀ ਸੀ ਜਿਸ ਤੇ ਉਤਪਟ ਨੇ ਉਹਨਾਂ ਨੂੰ ਫਿਟਕਾਰ ਲਗਾਈ ਸੀ। ਇਸ ਤੋਂ ਬਾਅਦ ਹੀ ਉਹਨਾਂ ਦੀ ਬਦਲੀ ਹੋ ਗਈ। ਆਊਟਲੁੱਕ ਵਿਚ ਫਰਵਰੀ 2015 ਵਿਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ  ਇਸ ਇਕ ਸਾਲ ਦੇ ਦੌਰਾਨ ਜਦੋਂ  ਉਤਪਟ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੀ ਸੁਣਵਾਈ ਦੇਖਦੇ ਰਹੇ ਅਤੇ ਬਾਅਦ ਵਿਚ ਵੀ ਕੋਰਟ ਰਿਕਾਰਡ ਦੇ ਮੁਤਾਬਿਕ ਅਮਿਤ ਸ਼ਾਹ ਇਕ ਵਾਰ ਵੀ ਅਦਾਲਤ ਨਹੀਂ ਪੁੱਜੇ ਸਨ। ਇਥੋਂ ਤੱਕ ਕਿ ਬਰੀ ਕੀਤੇ ਜਾਣ ਦੇ ਆਖਿਰੀ ਦਿਨ ਵੀ ਉਹ ਅਦਾਲਤ ਨਹੀਂ ਆਏ ਅਤੇ ਸ਼ਾਹ ਦੇ ਵਕੀਲ ਨੇ ਉਹਨਾਂ ਨੂੰ ਇਸ ਮਾਮਲੇ ਵਿਚ ਰਿਆਤ ਦਿੱਤੇ ਜਾਣ ਦਾ ਜ਼ਬਾਨੀ ਜਵਾਬ ਦਿੱਤਾ ਜਿਸਦਾ ਆਧਾਰ ਇਹ ਦੱਸਿਆ ਕਿ ਉਹ ਸੂਗਰ ਤੋਂ ਪੀੜਤ ਹਨ ਅਤੇ ਚੱਲ ਫਿਰ ਨਹੀਂ ਸਕਦੇ ਜਦੋਂ ਕਿ ਉਹ ਦਿੱਲੀ ਵਿਚ ਵਿਆਸਤ ਸਨ। 
ਆਊਟਲੁੱਕ ਦੀ ਰਿਪੋਰਟ ਕਹਿੰਦੀ ਹੈ 6 ਜੂਨ 2014 ਨੂੰ ਉਤਪਟ ਨੇ ਸ਼ਾਹ ਦੇ ਵਕੀਲ ਦੇ ਸਾਹਮਣੇ ਨਾਰਾਜ਼ਗੀ ਜਾਹਿਰ ਕਰ ਦਿੱਤੀ। ਉਸ ਦਿਨ ਤਾਂ ਉਹਨਾਂ ਨੇ ਸ਼ਾਹ ਨੂੰ ਹਾਜਰੀ ਤੋਂ ਰਿਆਤ ਦੇ ਦਿੱਤੀ ਅਤੇ 20 ਜੂਨ ਦੀ ਅਗਲੀ ਸੁਣਵਾਈ ਵਿਚ ਹਾਜਿਰ ਹੋਣ ਦਾ ਆਦੇਸ਼ ਦਿੱਤਾ ਪਰ ਉਹ ਫਿਰ ਵੀ ਨਹੀ ਆਏ। ਮੀਡੀਆ ਦੀ ਰਿਪੋਰਟ ਦੇ ਮੁਤਾਬਿਕ ਉਤਪਟ ਨੇ ਸ਼ਾਹ ਦੇ ਵਕੀਲ ਨੂੰ ਕਿਹਾ ਕਿ ਤੁਸੀਂ ਹਰ ਵਾਰ ਹੀ ਬਿਨਾਂ ਕਾਰਨ ਦੱਸੇ ਰਿਆਤ ਦੇਣ ਦੀ ਗੱਲ ਕਰ ਰਹੇ ਹਨ। ਰਿਪੋਰਟ ਕਹਿੰਦੀ ਹੈ ਕਿ ਉਤਪਟ ਨੇ ਸੁਣਵਾਈ ਦੀ ਅਗਲੀ ਤਾਰੀਕ 26 ਜੂਨ ਪੱਕੀ ਕੀਤੀ ਪਰ 25 ਜੂਨ ਨੂੰ ਉਹਨਾਂ ਦੀ ਬਦਲੀ ਪੂਨੇ ਕਰ ਦਿੱਤੀ ਗਈ। ਇਹ ਸੁਪਰੀਮ ਕੋਰਟ ਦੇ ਸਤੰਬਰ 2012 ਵਿਚ ਆਏ ਉਸ ਆਦੇਸ਼ ਦਾ ਉਲੰਘਣ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸੋਹਰਾਬੁੱਦੀਨ ਮਾਮਲੇ ਦੀ ਸੁਣਵਾਈ, ਇਕ ਹੀ ਅਫਸਰ ਦੁਆਰਾ ਸ਼ੁਰੂ ਤੋਂ ਆਖਿਰ ਤੱਕ ਕੀਤਾ ਜਾਵੇ। 
ਲੋਈਆ ਨੇ ਸ਼ੁਰੂ ਵਿਚ ਅਦਾਲਤ ਵਿਚ ਹਾਜ਼ਰ ਨਾ ਹੋਣ ਸਬੰਧੀ ਸ਼ਾਹ ਦੀ ਦਰਖਾਸਤ ਤੇ ਨਰਮੀ ਵਰਤੀ। ਆਊਟਲੁੱਕ ਲਿਖਦਾ ਹੈ ਕਿ ਉਤਪਟ ਦੇ ਉਤਰਾਅਧਿਕਾਰੀ ਲੋਈਆ ਰਿਆਤੀ ਸਨ ਜੋ ਹਰ ਤਾਰੀਕ ਨੂੰ ਸ਼ਾਹ ਦੀ ਹਾਜ਼ਰੀ ਤੇ ਰਾਹਤ ਦਿੰਦੇ ਸਨ। ਪਰ ਹੋ ਸਕਦਾ ਹੈ ਕਿ ਉਪਰੋਂ ਦਿਸਣ ਵਾਲੀ ਇਹ ਨਿਮਰਤਾ ਪ੍ਰਕਿਰਿਆ ਦਾ ਮਾਮਲਾ ਰਹੀ ਹੋਵੇ। ਆਊਟਲੁੱਕ ਦੀ ਸਟੋਰੀ ਕਹਿੰਦੀ ਹੈ ਕਿ ਧਿਆਨ ਦੇਣ ਵਾਲੀ ਗੱਲ ਹੈ ਕਿ ਉਹਨਾਂ ਦੀ ਪਿਛਲੀ ਇਕ ਨੋਟਿੰਗ ਕਹਿੰਦੀ ਹੈ ਕਿ ਸ਼ਾਹ ਨੂੰ ਆਰੋਪ ਤੈਅ ਹੋਣ ਤੱਕ ਸ਼ਾਹ ਨੂੰ ਨਿੱਜੀ  ਰੂਪ ਤੋਂ ਹਾਜ਼ਰ ਹੋਣ ਤੋਂ ਰਾਹਤ ਜਾਂਦੀ ਹੈ। ਸਾਫ ਹੈ ਕਿ ਲੋਈਆ ਭਲੇ ਹੀ ਉਹਨਾਂ ਪ੍ਰਤੀ ਦਿਆਲੂ ਦਿਖ ਰਹੇ ਹੋਣ ਪਰ ਸ਼ਾਹ ਨੂੰ ਆਰੋਪਾਂ ਤੋ ਮੁਕਤ ਕਰਨ ਦੀ ਗੱਲ ਉਹਨਾਂ ਦੇ ਦਿਮਾਗ ਵਿਚ ਨਹੀਂ ਰਹੀ ਹੋਵੇਗੀ। ਮੁਕੱਦਮੇ ਵਿਚ ਸ਼ਿਕਾਇਤ ਕਰਤਾ ਰਹੇ ਸੋਹਰਾਬੁਦੀਨ ਦੇ ਭਰਾ ਰੁੱਬਾਬੁਦੀਨ ਦੇ ਵਕੀਲ ਮਿਹਿਰ ਦੇਸਾਈ ਦੇ ਮੁਤਾਬਿਕ ਲੋਈਆ 10,000 ਪੰਨੇ ਤੋਂ ਜਿਆਦਾ ਲੰਬੀ ਪੂਰੀ ਚਾਰਜ਼ ਸ਼ੀਟ ਨੂੰ ਦੇਖਣਾ ਚਾਹੁੰਦੇ ਹਨ ਅਤੇ ਚਸ਼ਮਦੀਦ ਅਤੇ ਗਵਾਹਾਂ ਦੀ ਜਾਂਚ ਨੂੰ ਲੈ ਕੇ ਕਾਫੀ ਗੰਭੀਰ ਸਨ। ਦੇਸਾਈ ਕਹਿੰਦੇ ਹਨ ਕਿ ਇਹ ਮੁਕੱਦਮਾ ਸੰਵੇਦਨਸ਼ੀਲ ਅਤੇ ਅਹਿਮ ਸੀ ਜੋ ਇਕ ਜੱਜ ਦੇ ਬਤੌਰ ਸ੍ਰੀ ਲੋਈਆ ਦੀ ਸ਼ਵੀ ਨੂੰ ਤੈਅ ਕਰਦਾ ਹੈ। ਦੇਸਾਈ ਕਹਿੰਦਾ ਹੈ ਕਿ ਪਰ ਦਬਾਅ ਤਾਂ ਲਗਾਤਾਰ ਬਣਾਇਆ ਜਾ ਰਿਹਾ ਸੀ। 
ਲੋਈਆ ਦੀ ਭਤੀਜੀ ਨੁਪੂਰ ਬਾਲਾਪ੍ਰਸਾਦ ਬਿਆਣੀ ਮੁੰਬਈ ਵਿਚ ਉਹਨਾਂ ਦੇ ਪਰਿਵਾਰ ਦੇ ਨਾਲ ਰਹਿ ਕੇ ਪੜਾਈ ਕਰਦੀ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਦੇਖ ਰਹੀ ਸੀ ਕਿ ਉਹਨਾਂ ਦੇ ਮਾਮਾ ਉੱਤੇ ਕਿਸ ਹੱਦ ਤੱਕ ਦਬਾਅ ਸੀ। ਉਹਨਾਂ ਨੇ ਦੱਸਿਆ ਕਿ ਉਹ ਜਦੋਂ ਕੋਰਟ ਤੋਂ ਘਰ ਆਉਂਦੇ ਤਾਂ ਕਹਿੰਦੇ ਸਨ ਬਹੁਤ ਪ੍ਰੇਸ਼ਾਨੀ ਹੈ। ਕਾਫੀ ਤਨਾਅ ਸੀ। ਇਹ ਮੁਕੱਦਮਾ ਬਹੁਤ ਵੱਡਾ ਹੈ ਇਸ ਨਾਲ ਕਿਸ ਤਰਾਂ ਨਿਪਟੀਏ। ਹਰ ਕੋਈ ਇਸ ਵਿਚ ਸ਼ਾਮਿਲ ਹੈ। ਨੁਪੂਰ ਦੇ ਮੁਤਾਬਿਕ ਇਹ ਰਾਜਨੀਤਿਕ ਕਦਰਾਂ ਕੀਮਤਾਂ ਦਾ ਸਵਾਲ ਸੀ। 
ਦੇਸਾਈ ਨੇ ਮੈਨੂੰ ਦੱਸਿਆ ਕਿ ਕੋਰਟ ਰੂਮ ਵਿਚ ਹਮੇਸ਼ਾਂ ਹੀ ਜ਼ਬਰਦਸਤ ਤਨਾਅ ਕਾਇਮ ਰਹਿੰਦਾ ਸੀ। ਅਸੀਂ ਲੋਕ ਜਦੋਂ ਸੀ.ਬੀ.ਆਈ ਦੇ ਕੋਲ ਚਸ਼ਮਦੀਦ ਦੇ ਬਤੌਰ ਜਮਾਂ ਕਾਲ ਵਿਵਰਣ ਦਾ ਅੰਗ੍ਰੇਜੀ ਅਨੁਵਾਦ ਮੰਗਦੇ ਸੀ ਤਾਂ ਸਫਾਈ ਪੱਖ ਦੇ ਵਕੀਲ ਲਗਾਤਾਰ ਅਮਿਤ ਸ਼ਾਹ ਨੂੰ ਸਾਰੇ ਆਰੋਪਾਂ ਤੋਂ ਬਰੀ ਕਰਨ ਦੀ ਬੇਨਤੀ ਕਰਦੇ ਰਹਿੰਦੇ ਸਨ। ਉਹਨਾਂ ਦਸਿਆ ਕਿ ਟੇਪ ਦੀ ਭਾਸ਼ਾ ਗੁਜਰਾਤੀ ਸੀ ਜੋ ਨਾਂ ਤਾਂ ਲੋਈਆ ਨੂੰ ਅਤੇ ਨਾ ਹੀ ਸ਼ਿਕਾਇਤ ਕਰਤਾ ਨੂੰ ਸਮਝ ਵਿਚ ਆਉਂਦੀ ਸੀ। 
ਦੇਸਾਈ ਨੇ ਦੱਸਿਆ ਕਿ ਸਫਾਈ ਪੱਖ ਦੇ ਵਕੀਲ ਲਗਾਤਾਰ ਅੰਗਰੇਜੀ ਵਿਚ ਟੇਪ ਮੁੱਹਈਆ ਕਰਵਾਏ ਜਾਣ ਦੀ ਮੰਗ ਨੂੰ ਦਰਕਿਨਾਰ ਕਰਦੇ ਰਹਿੰਦੇ ਸਨ ਅਤੇ ਇਸ ਗੱਲ ਦਾ ਦਬਾਅ ਪਾਉਂਦੇ ਸਨ ਕਿ ਸ਼ਾਹ ਨੂੰ ਬਰੀ ਕਰਨ ਸਬੰਧੀ ਜਾਚਿਕਾ ਉੱਤੇ ਸੁਣਵਾਈ ਹੋਵੇ। ਦੇਸਾਈ ਦੇ ਮੁਤਾਬਿਕ ਉਸਦੇ ਜੂਨੀਅਰ ਵਕੀਲ ਅਕਸਰ ਕੋਰਟ ਰੂਮ ਦੇ ਅੰਦਰ ਕੁੱਝ ਅਜਨਬੀ ਅਤੇ ਸ਼ੱਕੀ ਦਿਖਣ ਵਾਲੇ ਲੋਕਾਂ ਦੀ ਗੱਲ ਕਰਦੇ ਸਨ। ਜੋ ਧਮਕਾਉਣ ਦੇ ਲਹਿਜੇ ਵਿਚ ਸ਼ਿਕਾਇਤ ਕਰਤਾ ਦੇ ਵਕੀਲ ਨੂੰ ਘੂਰਦੇ ਸਨ ਅਤੇ ਘੁਸਰਮੁਸਰ ਕਰਦੇ ਰਹਿੰਦੇ ਸਨ।
ਦੇਸਾਈ ਯਾਦ ਕਰਦੇ ਹੋਏ ਦੱਸਦੇ ਹਨ ਕਿ 31 ਅਕਤੂਬਰ ਨੂੰ ਇੱਕ ਸੁਣਵਾਈ ਦੌਰਾਨ ਲੋਈਆਂ ਨੇ ਪੁੱਛਿਆ ਕਿ ਸ਼ਾਹ ਕਿਉਂ ਨਹੀ ਆਉਂਦੇ। ਉਸਦੇ ਵਕੀਲਾਂ ਨੇ ਜਵਾਬ ਦਿੱਤਾ ਕਿ ਖੁਦ ਲੋਹੀਆ ਨੇ ਉਨ ਨੂੰ ਆਉਣ ਤੋਂ ਰਾਹਤ ਦੇ ਰੱਖੀ ਹੈ। ਲੋਈਆ ਦੀ ਟਿੱਪਣੀ ਸੀ ਕਿ ਜਦੋਂ ਸ਼ਾਹ ਸੂਬੇ ਵਿੱਚ ਨਾ ਹੋਣ ਉਦੋਂ ਏਹ ਰਾਹਤ ਲਾਗੂ ਹੁੰਦੀ ਹੈ। ਉਨ•ਾਂ ਨੇ ਕਿਹਾ ਸੀ ਕਿ ਉਸ ਦਿਨ ਸ਼ਾਹ ਮੁੰਬਈ ਵਿੱਚ ਹੀ ਸਨ। ਉਹ ਮਹਾਂਰਾਸਟਰ ਵਿੱਚ ਬੀ ਜੇ ਪੀ ਦੀ ਨਵੀਂ ਸਰਕਾਰ ਤੇ ਸੰਹੁ ਚੁੱਕ ਸਮਾਗਮ 'ਚ ਹਿੱਸਾ ਲੈਣ ਆਏ ਸਨ ਅਤੇ ਅਦਾਲਤ ਤੋਂ ਮਹਿਜ ਡੇਢ ਕਿਲੋਮੀਟਰ ਦੂਰ ਸਨ। ਉਨ ਸ਼ਾਹ ਦੇ ਵਕੀਲ ਨੂੰ ਆਦੇਸ਼ ਦਿੱਤਾ ਕਿ ਅਗਲੀ ਵਾਰ ਜਦੋਂ ਉਹ ਸੂਬੇ ਵਿੱਚ ਹੀ ਹੋਣ ਤਾਂ ਉਨ•ਾਂ ਦੀ ਹਾਜਰੀ ਯਕੀਨੀ ਬਣਾਈ ਜਾਵੇ ਅਤੇ ਸੁਣਵਾਈ ਦੀ ਅਗਲੀ ਤਾਰੀਖ 15 ਦਸੰਬਰ ਮੁਕਰਰ ਕਰ ਦਿੱਤੀ ਗਈ। 
ਅਨੁਰਾਧਾ ਬਿਆਣੀ ਨੇ ਦੱਸਿਆ ਕਿ ਲੋਈਆ ਨੇ ਉਨਾਂ ਨੂੰ ਦੱਸਿਆ ਸੀ ਕਿ ਮੋਹਿਤ ਸ਼ਾਹ ਜੋ ਜੂਨ 2010 ਤੋਂ 2015 ਦੇ ਵਿਚਕਾਰ ਬੰਬਈ ਉੱਚ ਅਦਾਲਤ ਦੇ ਜੱਜ ਸਨ, ਨੇ ਲੋਹੀਆਂ ਨੂੰ ਪੱਖ ਦਾ ਫੈਸਲਾ ਦੇਣ ਲਈ 100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਸੀ। 
ਉਨਾਂ ਦੱਸਿਆ ਕਿ ਮੋਹਿਤ ਸ਼ਾਹ ਨੇ ਉਨਾਂ ਦੇ ਭਾਈ ਨੂੰ ਕਿਹਾ ਸੀ ਕਿ ਜੇਕਰ ਫੈਸਲਾ 30 ਦਸੰਬਰ ਤੋਂ ਪਹਿਲਾਂ ਆ ਗਿਆ ਤਾਂ ਉਸ ਉੱਤੇ ਬਿਲਕੁੱਲ ਵੀ ਧਿਆਨ ਨਹੀ ਜਾਵੇਗਾ ਕਿਉਂਕਿ ਉਸੇ ਦੇ ਆਸ ਪਾਸ ਇੱਕ ਹੋਰ ਧਮਾਕੇਦਾਰ ਕਹਾਣੀ ਆਉਣ ਵਾਲੀ ਹੈ ਜੋ ਲੋਕਾਂ ਦਾ ਧਿਆਨ ਇਸ ਤੋਂ ਹਟਾ ਦੇਵੇਗੀ। 
ਲੋਹੀਆ ਦੇ ਪਿਤਾ ਹਰਕਿਸ਼ਨ ਨੇ ਵੀ ਮੈਨੂੰ ਦੱਸਿਆ ਸੀ ਕਿ ਉਨਾਂ ਦੇ ਪੁੱਤਰ ਨੇ ਰਿਸ਼ਵਤ ਦੀ ਪੇਸ਼ਕਸ਼ ਵਾਲੀ ਗੱਲ ਉਨਾਂ ਨੂੰ ਦੱਸੀ ਸੀ। ਹਰਕਿਸ਼ਨ ਨੇ ਕਿਹਾ ਕਿ ਹਾਂ ਉਨਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ। ਕੀ ਤੁਹਾਨੂੰ ਮੁੰਬਈ 'ਚ ਮਕਾਨ ਚਾਹੀਦਾ ਹੈ, ਕਿੰਨੀ ਜਮੀਨ ਚਾਹੀਦੀ ਹੈ ਉਹ ਸੱਭ ਦੱਸਦਾ ਸੀ। ਬਕਾਇਦਾ ਇੱਕ ਪੇਸ਼ਕਸ਼ ਸੀ। ਉਨਾਂ ਦੱਸਿਆ ਕਿ ਉਨਾਂ ਦੇ ਪੁੱਤਰ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਰਕਿਸ਼ਨ ਨੇ ਦੱਸਿਆ ਕਿ ਉਸਨੇ ਮੈਨੂੰ ਦੱਸਿਆ ਸੀ ਕਿ ਜਾਂ ਤਾਂ ਮੈਂ ਬਦਲੀ ਕਰਵਾ ਲਵਾਂਗਾ ਜਾਂ ਅਸਤੀਫਾ ਦੇ ਦੇਵਾਂਗਾ। ਮੈਂ ਪਿੰਡ ਜਾ ਕੇ ਖੇਤੀ ਕਰਾਂਗਾ।
ਇਸ ਪਰਿਵਾਰ ਦੇ ਦਾਅਵਿਆਂ ਦੀ ਜਾਂਚ ਲਈ ਮੈਂ ਮੋਹਿਤ ਸ਼ਾਹ ਅਤੇ ਅਮਿਤ ਸ਼ਾਹ ਨਾਲ ਸੰਪਰਕ ਕੀਤਾ। ਇਸ ਕਹਾਣੀ ਦੇ ਛੱਪਣ ਤੱਕ ਉਨਾਂ ਦਾ ਕੋਈ ਜਵਾਬ ਨਹੀ ਆਇਆ। ਉਹ ਜਦੋਂ ਵੀ ਜਵਾਬ ਦੇ ਦੇਣਗੇ ਇਸ ਕਹਾਣੀ ਦੀ ਦੁਹਰਾਈ ਕਰ ਦਿੱਤੀ ਜਾਵੇਗੀ। 
ਲੋਹੀਆ ਦੀ ਮੌਤ ਤੋਂ ਬਾਅਦ ਐਮ ਬੀ ਗੋਸਾਵੀ ਨੂੰ ਸੋਹਾਬੁਦੀਨ ਕੇਸ ਵਿੱਚ ਜੱਜ ਬਣਾਇਆ ਗਿਆ। ਗੋਸਾਵੀ ਨੇ 15 ਦਸੰਬਰ 2014 ਨੂੰ ਸੁਣਵਾਈ ਸੁਰੂ ਕੀਤੀ। ਮਿਹਿਰ ਦੇਸਾਈ ਦੱਸਦੇ ਹਨ ਕਿ ਉਨਾਂ ਨੇ 3 ਦਿਨ ਤੱਕ ਅਮਿਤ ਸ਼ਾਹ ਨੂੰ ਬਰੀ ਕਰਨ ਸਬੰਧੀ ਸਫਾਈ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ ਜਦਕਿ ਸੀ ਬੀ ਆਈ ਦੀਆਂ ਦਲੀਲਾਂ ਨੂੰ ਕੇਵਲ 15 ਮਿੰਟ ਸੁਣਾਇਆ ਗਿਆ। ਉਨਾਂ ਨੇ 17 ਦਸੰਬਰ ਨੂੰ ਸੁਣਵਾਈ ਪੂਰੀ ਕਰ ਲਈ ਅਤੇ ਆਦੇਸ਼ ਸੁੱਰਖਿਅਤ ਰੱਖ ਲਿਆ। 
ਲੋਹੀਆ ਦੀ ਮੌਤ ਦੇ ਕਰੀਬ ਇੱਕ ਮਹੀਨੇ ਬਾਅਦ 30 ਦਸੰਬਰ 2014 ਨੂੰ ਗੋਸਾਵੀ ਨੇ ਸਫਾਈ ਪੱਖ (ਡਿਫੈਂਸ) ਦੀ ਇਸ ਦਲੀਲ ਨੂੰ ਪੁਸ਼ਨ ਕੀਤਾ ਕਿ ਸੀ ਬੀ ਆਈ ਕੀ ਆਰੋਪੀ ਨੂੰ ਫਸਾਉਣ ਦੇ ਪਿਛੇ ਰਾਜਨੀਤਿਕ ਇੱਛਾ ਹੈ। ਇਸਦੇ ਨਾਲ ਹੀ ਉਨਾਂ ਅਮਿਤ ਸ਼ਾਹ ਨੂੰ ਬਰੀ ਕਰ ਦਿੱਤਾ। 
ਠੀਕ ਉਸੇ ਦਿਨ ਪੂਰੇ ਦੇਸ਼ ਦੇ ਟੀ ਵੀ ਪਰਦੇ ਤੇ ਟੈਸਟ ਕ੍ਰਿਕਟ ਤੋਂ ਐਮ ਐਸ ਧੋਨੀ ਦੇ ਸੰਨਿਆਸ ਦੀ ਖਬਰ ਛਾਈ ਹੋਈ ਸੀ। ਜਿਵੇਂ ਕਿ ਬਿਆਣੀ ਨੇ ਯਾਦ ਕਰਦੇ ਹੋਏ ਦੱਸਿਆ ਕਿ ਕਿ ਥੱਲੇ ਬਸ ਇੱਕ ਪੱਟੀ ਚੱਲ ਰਹੀ ਸੀ – ਅਮਿਤ ਸ਼ਾਹ ਨਿਰਦੋਸ਼ ਸਾਬਿਤ, ਅਮਿਤ ਸ਼ਾਹ ਨਿਰਦੋਸ਼ ਸਾਬਿਤ।
ਲੋਹੀਆ ਦੀ ਮੌਤ ਦੇ ਕਰੀਬ ਢਾਈ ਮਹੀਨੇ ਬਾਅਦ ਮੋਹਿਤ ਸ਼ਾਹ ਦੁੱਖ ਸਾਂਝਾ ਕਰਨ ਲਈ ਪਰਿਵਾਰ ਨੂੰ ਮਿਲਣ ਆਏ। ਮੈਨੂੰ ਲੋਹੀਆ ਦੇ ਪਰਿਵਾਰ ਦੇ ਕੋਲੋਂ ਉਸਦੇ ਪੁੱਤਰ ਅਨੁਜ ਦਾ ਲਿਖਿਆ ਇੱਕ ਪੱਤਰ ਮਿਲਿਆ ਜੋ ਉਨਾਂ ਅਨੁਸਾਰ ਉਸਨੇ ਉਸੇ ਦਿਨ ਆਪਣੇ ਪਰਿਵਾਰ ਦੇ ਨਾਮ ਲਿਖਿਆ ਸੀ ਜਿਸ ਦਿਨ ਮੁੱਖ ਜੱਜ ਆਏ ਸਨ। ਉਸ ਉੱਤੇ ਮਿਤੀ ਪਈ ਹੈ 18 ਫਰਵਰੀ 2015 ਭਾਵ ਲੋਹੀਆ ਦੇ ਮੌਤ ਦੇ 80 ਦਿਨ ਬਾਅਦ। ਅਨੁਜ ਨੇ ਲਿਖਿਆ ਸੀ ਕਿ ਮੈਨੂੰ ਡਰ ਹੈ ਕਿ ਏਹ ਆਗੂ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੁਕਸ਼ਾਨ ਪਹੁੰਚਾ ਸਕਦੇ ਹਨ ਅਤੇ ਮੇਰੇ ਕੋਲ ਇਨਾਂ ਨਾਲ ਲੜ•ਨ ਦੀ ਤਾਕਤ ਨਹੀ ਹੈ। ਉਸਨੇ ਮੋਹਿਤ ਸ਼ਾਹ ਦੇ ਸਬੰਧ 'ਚ ਲਿਖਿਆ ਸੀ, ਮੈਂ ਪਿਤਾ ਦੀ ਮੌਤ ਦੀ ਜਾਂਚ ਲਈ ਉਨਾਂ ਨੂੰ ਇੱਕ ਜਾਂਚ ਕਮੇਟੀ ਗਠਿਤ ਕਰਨ ਨੂੰ ਕਿਹਾ ਸੀ। ਮੈਨੂੰ ਡਰ ਹੈ ਕਿ ਉਨਾਂ ਦੇ ਖਿਲਾਫ ਸਾਨੂੰ ਕੁਝ ਵੀ ਕਰਨ ਤੋਂ ਰੋਕਣ ਲਈ ਸਾਡੇ ਪਰਿਵਾਰ ਨੂੰ ਨੁਕਸ਼ਾਨ ਪਹੁੰਚਾ ਸਕਦੇ ਹਨ। ਸਾਡੀ ਜਿੰਦਗੀ ਖਤਰੇ ਵਿੱਚ ਹੈ। 
ਅਨੁਜ ਨੇ ਚਿੱਠੀ ਵਿੱਚ ਦੋ ਵਾਰ ਲਿਖਿਆ ਸੀ ਕਿ ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਸਦੇ ਲਈ ਇਸ ਸਾਜਿਸ਼ ਵਿੱਚ ਲਿਪਤ ਮੁੱਖ ਜੱਜ ਮੋਹਿਤ ਸ਼ਾਹ ਅਤੇ ਹੋਰ ਲੋਕ ਜਿੰਮੇਵਾਰ ਹੋਣਗੇ। 
ਮੈਂ ਲੋਹੀਆ ਦੇ ਪਿਤਾ ਨੂੰ ਨਵੰਬਰ 2016 ਵਿਚ ਮਿਲਿਆ। ਉਹ ਬੋਲੇ ਸਨ ਕਿ ਮੈਂ ਹੁਣ 85 ਸਾਲ ਦਾ ਹੋ ਚੁੱਕਿਆ ਹਾਂ ਮੈਨੂੰ ਹੁਣ ਮੌਤ ਦਾ ਡਰ ਨਹੀ ਹੈ। ਮੈਂ ਇਨਸਾਫ ਵੀ ਚਾਹੁੰਦਾ ਹਾਂ ਮੈਨੂੰ ਆਪਣੀਆਂ ਲੜਕੀਆਂ ਅਤੇ ਉਨ ਦੇ ਬੱਚਿਆਂ ਦੀ ਜਾਨ ਦੀ ਬੇਹੱਦ ਫਿਕਰ ਹੈ। ਬੋਲਦੇ ਹੋਏ ਉਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਰੁਕ ਰੁਕ ਕੇ ਜੱਦੀ ਘਰ ਦੀ ਕੰਧ ਤੇ ਟੰਗੀ ਲੋਹੀਆ ਦੀ ਤਸ਼ਵੀਰ ਵੱਲ ਦੇਖ ਰਹੇ ਸਨ ਜਿਸਤੇ ਹੁਣ ਮਾਲਾ ਪਾਈ ਹੋਈ ਸੀ। 
ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ 
9888975440


Related News