SGPC ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ, ਨੌਜਵਾਨ ਧੀ ਦੀ ਮੌਤ

Monday, Aug 25, 2025 - 09:56 AM (IST)

SGPC ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ, ਨੌਜਵਾਨ ਧੀ ਦੀ ਮੌਤ

ਲੌਂਗੋਵਾਲ (ਵਸਿਸ਼ਟ, ਵਿਜੇ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧੀ ਬੀਬਾ ਗੁਰਮਨ ਕੌਰ ਭਰ ਜਵਾਨੀ 'ਚ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ  ਸਾਲ ਤੋਂ ਦਿਮਾਗ ਦੇ ਕੈਂਸਰ (ਬ੍ਰੇਨ ਟਿਊਮਰ) ਦੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ। ਉਹ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਜੇਰੇ ਇਲਾਜ ਸਨ। ਬੀਬਾ ਗੁਰਮਨ ਕੌਰ ਨੇ ਲੰਘੀ ਰਾਤ ਆਖ਼ਰੀ ਸਾਹ ਫੋਰਟਿਸ ਹਸਪਤਾਲ 'ਚ ਹੀ ਲਏ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਲੌਂਗੋਵਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆਣ ਡਿੱਗਾ ਹੈ।

ਉੱਚ ਵਿੱਦਿਆ ਪ੍ਰਾਪਤ ਗੁਰਮਨ ਕੌਰ ਭਾਈ ਲੌਂਗੋਵਾਲ ਦੇ ਪਰਿਵਾਰ ਦੀ ਸੂਝਵਾਨ ਧੀ ਸਨ ਅਤੇ ਉਹ ਹਰ ਕਾਰਜ 'ਚ ਮੋਹਰੀ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਇਲਾਕੇ 'ਚ ਸੋਗ ਪਸਰ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 25 ਅਗਸਤ (ਸੋਮਵਾਰ) ਨੂੰ 12 ਵਜੇ ਦੇ ਕਰੀਬ ਰਾਮ ਬਾਗ਼ ਲੋਹਾ ਖੇੜਾ ਰੋਡ ਲੌਂਗੋਵਾਲ ਵਿਖੇ ਕੀਤਾ ਜਾਵੇਗਾ।
 


author

Babita

Content Editor

Related News