ਤੇ ਜਦੋਂ ਕੁਝ ਭਾਰਤੀ ਘੁਸਪੈਠੀਏ ਹੋ ਗਏ ...

01/17/2020 5:24:10 PM

11 ਸਿਤੰਬਰ 1893 ਨੂੰ ਸ਼ਿਕਾਗੋ ਵਿਖੇ ਇੱਕ ਸਮਾਰੋਹ ਦੌਰਾਨ ਸਵਾਮੀ ਵਿਵੇਕਾਨੰਦ  ਨੇ ਕਿਹਾ ਸੀ ਕਿ ਮੈਨੂੰ ਮਾਣ ਹੈ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿਸ ਨੇ ਹਰ ਧਰਮਾਂ ਦੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਹੈ ।ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਲੀਡਰਾਂ ਨੇ ਸਾਡੇ ਵਿਦਵਾਨਾਂ ਦੇ ਵਿਚਾਰ ਜਿਨ੍ਹਾਂ ਦਾ ਲੋਹਾ ਪੂਰੀ ਦੁਨੀਆ ਨੇ ਮੰਨਿਆ ਨੂੰ ਸਿਰੇ ਤੋਂ ਨਕਾਰਦੇ ਹੋਏ ਆਪਣੇ ਕੱਟੜਪੁਣੇ ਦਾ ਅਹਿਸਾਸ ਇੱਕ ਵਾਰ ਫਿਰ ਕਰਵਾਇਆ ।ਜਦੋਂ 11 ਦਿਸੰਬਰ2019 ਨੂੰ ਰਾਜ ਸਭਾ ਚ 311 ਨੂੰ ਪਾਸ ਕਰਾ ਕੇ ਕਾਨੂੰਨ ਵਿੱਚ ਤਬਦੀਲ ਕਰ ਦਿੱਤਾ| ਪਿੱਛੇ ਜਿਹੇ ਕੋਲਕਾਤਾ ਵਿੱਚ ਰੈਲੀ ਦੌਰਾਨ ਜਨਤਾ ਨੂੰ ਸੰਬੋਧਨ ਕਰਦਿਆਂਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿੱਚੋਂ ਘੁਸਪੈਠੀਆਂ ਨੂੰ ਜਾਣਾ ਪਏਗਾ, ਇਹ ਦੇਸ਼ ਕਿਸੇ ਘੁਸਪੈਠੀਏ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ ।ਅਮਿਤ ਸ਼ਾਹ ਵੱਲੋਂ ਵਰਤਿਆ ਸ਼ਬਦ ਘੁਸਪੈਠੀਆ ਸਿੱਧੇ ਤੌਰ ਤੇ ਇਸ਼ਾਰਾ ਕਰਦਾ ਸੀ ਕਿ ਸ਼ਬਦ ਕਿੰਨਾਂ ਲਈ ਵਰਤਿਆ ਗਿਆ ਹੈ ਕਿਉਂਕਿ ਬਾਅਦ ਵਿੱਚ ਉਨ੍ਹਾਂ ਨੇ ਸਪੀਚ ਜਾਰੀ ਰੱਖਦਿਆਂ ਕਿਹਾ ਸੀ ਕਿ ਇਹ ਦੇਸ਼ ਬੰਗਲਾਦੇਸ਼ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਏ ਸਿੱਖ, ਹਿੰਦੂ, ਈਸਾਈ, ਬੋਧੀ, ਜੈਨੀ ਅਤੇ ਪਾਰਸੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਨੂੰ ਤਿਆਰ ਹੈ ।ਇਨਾਂ ਸਭ ਧਰਮਾਂ ਵਿੱਚ ਕਿਸੇ ਮੁਸਲਮਾਨ ਭਾਈਚਾਰੇ ਦਾ ਜ਼ਿਕਰ ਨਹੀਂ ਆਇਆ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਇਸ਼ਾਰਾ ਉਨ੍ਹਾਂ ਵੱਲ ਸੀ ।
ਖੈਰ ਜਿਨ੍ਹਾਂ ਨੂੰ  ਅਮਿਤ ਸ਼ਾਹ ਅਤੇ ਸਮੁੱਚੀ ਸਰਕਾਰ ਘੁਸਪੈਠੀਏ ਕਹਿ ਰਹੀ ਹੈ ਅਤੇ  ਜਿਨ੍ਹਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ ।ਅਜਿਹੀ ਸੌੜੀ ਮਾਨਸਿਕਤਾ ਰੱਖਣ ਵਾਲੇ ਰਾਜਨੀਤਕਾਂ ਨੂੰ ਇਤਿਹਾਸ ਪੜ੍ਹਨ ਦੀ ਖ਼ਾਸ ਲੋੜ ਹੈ ।ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਜ਼ਾਦੀ ਦੇ ਵੇਲੇ ਬਹਤਰ ਲੱਖ ਬਾਠ ਹਜ਼ਾਰ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਵਿੱਚ ਪਰਵਾਸ ਕਰ ਚੁੱਕੇ ਸੀ ਤੇ ਦੂਜੇ ਪਾਸੇ ੮੨ਲੱਖ ਚੁਰੰਜਾ ਹਜ਼ਾਰ ਜੋ ਕਿ ਲੋਕ ਭਾਰਤ ਆਏ ਸਨ ਉਹ ਸਿਰਫ ਹਿੰਦੂ ਤੇ ਸਿੱਖ ਸਨ ।ਜਿਸ ਕੌਮ ਲਈ ਇਹ ਘੁਸਪੈਠੀਆ ਸ਼ਬਦ ਵਰਤ ਰਹੇ ਹਨ ਉਸ ਕੌਮ ਦੀ ਭਾਰਤ ਦੇਸ਼ ਨੂੰ ਦੇਣ ਜਿੰਨੀ ਹੋਰਨਾਂ ਧਾਰਮਿਕ ਕੌਮਾਂ ਨੇ ਨਿਭਾਈ ਉਸ ਤੋਂ ਕਿਤੇ ਜ਼ਿਆਦਾ ਬੱਸ ਚੜ੍ਹ ਕੇ ਭਾਰਤ ਲਈ ਆਪਣੀਆਂ ਕੁਰਬਾਨੀਆਂ ਇਸ ਭਾਈਚਾਰੇ ਨੇ ਵੀ ਦਿੱਤੀਆਂ ਇਤਿਹਾਸ ਗਵਾਹ ਹੈ ਕਿ ਮੁਸਲਿਮ ਸਮਾਜ ਦਾ ਭਾਰਤ ਦੀ ਆਜ਼ਾਦੀ ਅਤੇ ਜੇ ਸੰਵਿਧਾਨ ਦੀਆਂ ਇਹ ਫਿਰਕੂ ਲੀਡਰ ਅੱਜ ਧੱਜੀਆਂ ਉਡਾ ਰਹੇ ਹਨ ਨੂੰ ਸਿਰਜਨ ਵਿੱਚ ਮੁਸਲਮਾਨਾਂ ਦਾ ਅਹਿਮ ਯੋਗਦਾਨ ਸੀ |
ਜੇਕਰ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੇ ਇਤਿਹਾਸ ਨੂੰ ਨੇੜਿਓਂ ਤਾਂ ਕਿ ਥੋੜ੍ਹਾ ਜਿਹਾ ਵੀ ਪੜ੍ਹਿਆ ਹੁੰਦਾ ਤਾਂ ਸਮੀਕਰਨ   ਹੋਰ ਹੁੰਦੇ ਤੇ ਅੱਜ ਦੇਸ਼ ਦਾ ਜੋ ਹਾਲ ਹੈ ਉਹ ਨਾ
ਹੁੰਦਾ।
ਦੱਸਣਯੋਗ ਹੈ ਕਿ ਭਾਰਤੀ ਸੰਵਿਧਾਨ ਨੂੰ ਬਣਾਉਣ ਵੇਲੇ ਜਿਨ੍ਹਾਂ ਮੈਂਬਰਾਂ ਦੀ ਸੰਵਿਧਾਨ ਨੂੰ ਲਿਖਣ ਦੀ ਡਿਊਟੀ ਲੱਗੀ ਸੀ |ਉਨ੍ਹਾਂ ਚਾਰ ਮੈਂਬਰਾਂ ਵਿੱਚ ਮੌਲਾਨਾ ਅਬੁਲ ਕਲਾਮ ਵੀ ਸਨ ਅਤੇ ਜਦੋਂ ਇਹ ਸੰਵਿਧਾਨ ਤਿਆਰ ਹੋ ਕੇ ਪਾਸ ਕਰਨਾ ਸੀ ਤਾਂ ਜਿਹੜੇ ਦੋ ਸੌ ਚੁਰਾਸੀ ਮੈਂਬਰਾਂ ਨੇ ਹਸਤਾਖਰ ਕਰਕੇ ਇਸ ਨੂੰ ਹਰੀ ਝੰਡੀ ਦਿੱਤੀ ਸੀ,
ਉਨ੍ਹਾਂ ਵਿੱਚ ਤੀਹ ਮੁਸਲਿਮ ਮੈਂਬਰ ਵੀ ਸਨ ।ਪਰ ਸ਼ਰਮ ਵਾਲੀ ਗੱਲ ਲੈ ਕੇ ਸਾਡੇ ਭਾਰਤੀ ਪ੍ਰਸ਼ਾਸਨ ਨੇ ਧਰਨੇ ਤੇ ਬੈਠੇ ਅੱਜ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਨ੍ਹਾਂ ਵਿੱਚ ਇੱਕ ਗ੍ਰਿਫ਼ਤਾਰੀ ੲਿਹਨਾਂ ਮੈਂਬਰਾਂ ਦੇ ਪਰਿਵਾਰ ਦੀ ਵੀ ਹੈ ।  
ਸੰਵਿਧਾਨ ਦੇ ਆਰਟੀਕਲ ਚੌਦਾਂ ਤੋਂ ਲੈ ਕੇ ਅਠਾਰਾਂ ਤੱਕ ਬਰਾਬਰਤਾ ਦਾ ਜੋ ਅਧਿਕਾਰ ਦਿੱਤਾ ਗਿਆ ਹੈ |ਉਸ ਵਿੱਚ ਸਾਫ਼ ਲਿਖਿਆ ਹੈ ਕਿ ਭਾਰਤ ਵਿੱਚ ਧਾਰਮਿਕ ਭੇਦਭਾਵ ਦੇ ਆਧਾਰ ਤੇ ਕੋਈ ਵੀ ਫੈਸਲਾ ਜਾਂ ਨਿਰਣਾ ਨਹੀਂ ਲਿਆ ਜਾ ਸਕਦਾ ਪਰ ਸਾਡੇ ਅਜੋਕੇ ਲੀਡਰ ਸੰਵਿਧਾਨ ਨੂੰ ਲੀਰੋ ਲੀਰ ਕਰਦੇ ਹੋਏ ਆਪਣੀ ਚੌਧਰ ਨੂੰ ਬਰਕਰਾਰ ਰੱਖਦਿਆਂ ਹਰੇਕ ਤਰ੍ਹਾਂ ਦਾ ਦਾਅ  ਖੇਡਣ ਨੂੰ ਤੱਤਪਰ ਬੈਠੇ ਹਨ ।ਭਾਰਤ ਦੇਸ਼ ਹਰੇਕ ਧਰਮਾਂ ਦਾ ਸਵਾਗਤ ਕਰਦਾ ਰਿਹਾ ਹੈ|ਭਾਰਤ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਗਾਂਧੀ ਤੇ ਅੱਬਾਸ ਤਾਇਬ ਜੋ ਕਿ ਇੱਕ ਮੁਸਲਿਮ ਪਠਾਨ ਸੀ ,ਦੀ ਸਾਂਝੀ ਵਾਲਤਾ ਸੰਦੇਸ਼ ਸਾਨੂੰ
ਉਦੋਂ ਮਿਲਦਾ ਹੈ ,ਜਦੋਂ ਗਾਂਧੀ ਜੀ ਨੇ ਨਮਕ ਅੰਦੋਲਨ ਵੇਲੇ ਬੋਲਦਿਆਂ ਕਿਹਾ ਸੀ ਕਿ ਜੇਕਰ ਮੈਨੂੰ ਜੇਲ੍ਹ ਹੁੰਦੀ ਹੈ ਤਾਂ ਅੱਬਾਸ ਤਈਬ ਇਸ ਅੰਦੋਲਨ ਦਾ ਨੇਤਰਿਤਵ ਕਰੇਗਾ। ਜਿਸ ਜੈ ਹਿੰਦ ਦੇ ਨਾਅਰੇ ਲਾ ਕੇ ਲੀਡਰ ਦੇਸ਼ ਦੇ ਸ਼ੁੱਭ ਚਿੰਤਕ ਆਉਂਦੇ ਹਨ, ਉਹ ਸ਼ਾਇਦ ਭੁੱਲ ਗਿਆ ਹਨ| ਕਿ ਇਹ ਨਾਅਰਾ ਆਂਧਰਾ ਪ੍ਰਦੇਸ਼ ਦੇ ਇੱਕ ਮੁਸਲਮਾਨ ਰਾਜਾ ਹਬੀਬ ਉਰ ਰਹਿਮਾਨ ਦੀ ਕਲਮ ਚੋਂ ਉੱਭਰਿਆ ਸੀ ।
ਜਮਾਤ ਉੱਲ ਮੇਂ ਹਿੰਦ ਨਾਮਕ ਸੰਸਥਾ ਜਿਸ ਨੇ ਸੰਤਾਲੀ ਵਿੱਚ ਟੂ ਨੇਸ਼ਨ
ਥਿਊਰੀ ਅਤੇ ਜਿਨ੍ਹਾਂ ਦਾ ਵਿਰੋਧ ਪੂਰਨ ਰੂਪ ਵਿੱਚ ਡਟ ਕੇ ਕੀਤਾ ਸੀ ਉਹ ਅੱਜ ਦੇ ਭਾਰਤ ਵਿੱਚ ਮੁਸਲਿਮ ਸਮਾਜ ਦੀ ਸਥਿਤੀ ਨੂੰ ਦੇਖਦਿਆਂ ਕੌਮਾਂ ਵਿੱਚ ਹੈ ।ਇਹ ਕਾਨੂੰਨ ਬਣ ਜਾਣ ਨਾਲ ਸਮੁੱਚੇ ਭਾਰਤ ਦੇਸ਼ ਵਿੱਚ ਵਿਰੋਧਾਭਾਸ ਆਇਆ ਪਿਆ ਹੈ |ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਬਣਾਏ ਸੰਵਿਧਾਨ ਦੀ ਰਾਖੀ ਕਰਨ ਲਈ ਦੇਸ਼ ਵਿੱਚ ਅਜੇ ਕਈ ਨਾਗਰਿਕ ਜੀਵਤ ਹਨ ।ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੇਸ਼ ਨੂੰ ਧਾਰਮਿਕ ਰੰਗ ਨਾਲ ਰੰਗਣ ਵਿੱਚ ਲੱਗੇ ਹਨ ਅਤੇ ਅਜਿਹੀਆਂ ਘਟੀਆ ਰਾਜਨੀਤੀ ਤੇ ਭਾਰਤ ਦੇ ਹਰੇਕ ਜ਼ਿੰਮੇਵਾਰ ਨਾਗਰਿਕ ਨੂੰ ਅਫਸੋਸ ਹੋਵੇਗਾ ਅਤੇ ਹੋਣਾ ਵੀ ਲਾਜ਼ਮੀ ਹੈ। ਉਂਝ ਜੇਕਰ ਅਸੀਂ ਅਮਿਤ ਸ਼ਾਹ ਦੀ ਗ਼ੈਰ ਮੁਸਲਿਮ ਸੋਚ ਨੂੰ ਸਹੀ ਕਹਾਂਗੇ ਤਾਂ ਅਜਿਹਾ ਕਰਕੇ ਅਸੀਂ ਕਿਤਨਾ ਕਿਤੇ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ, ਅੰਬੇਡਕਰ ਜੀ, ਸਵਾਮੀ ਵਿਵੇਕਾਨੰਦ, ਰਾਣੀ ਲਕਸ਼ਮੀ ਬਾਈ ਨੂੰ ਮਨੋ ਵਿਸਾਰ ਰਹੇ ਹਾਂ।ਕਿਉਂਕਿ ਭਾਰਤ ਦੇਸ਼ ਦੀ ਵਿਸ਼ਾਲਤਾ ਸੁੰਦਰਤਾ ਅਤੇ ਸੰਸਾਰ ਭਰ ਵਿੱਚ ਇਸ ਦੀ ਵਿਲੱਖਣਤਾ ਦਾ ਇੱਕ ਸਿਹਰਾ ਇਸ ਵਿੱਚ ਰਹਿ ਰਹੇ ਸਭ ਧਰਮਾਂ ਜਾਤੀ ਪ੍ਰਜਾਤੀਆਂ ਦੇ ਨਾਗਰਿਕਤਾ ਨਾਗਰਿਕਾਂ ਦੀ ਇੱਕਜੁਟਤਾ ਨੂੰ ਜਾਂਦਾ ਹੈ ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਭਾਰਤ ਦੇਸ਼ ਕਿਸੇ ਇੱਕ ਧਰਮ ਦਾ ਨਹੀਂ ਸੋ ਸਭ ਧਰਮਾਂ ਦਾ ਆਪਣਾ ਗ੍ਰਹਿ ਹੈ ਇੱਥੇ ਰਹਿ ਰਹੇ ਹਰ ਸਮਾਜ ਧਰਮ ਕੌਮ ਦਾ ਉਨਾ ਹੀ ਹੱਕ ਹੈ, ਜਿੰਨਾ ਕਿਸੇ ਦੂਸਰੇ ਧਰਮ ਦਾ ਹੈ ।“ਭਾਰਤ ਇਕ ਵਿਸ਼ਾਲ ਦੇਸ਼ ਹੈ ਇਹ ਅਨੇਕਤਾਵਾਂ ਵਿੱਚ ਏਕਤਾ ਦਾ ਪ੍ਰਤੀਕ ਹੈ“ ਸ਼ਾਇਦ ਇਹ ਸਤਰਾਂ ਜੋ ਕਿ ਅਸੀਂ ਬਚਪਨ ਵਿੱਚ“ ਸਾਡਾ ਦੇਸ਼ ਮਹਾਨ“ ਦੇ ਲੇਖ ਲਿਖਣ ਵੇਲੇ ਲਿਖਦੇ ਹੁੰਦੇ ਸੀ ਅੱਜ ਇਨ੍ਹਾਂ ਦਾ ਵਰਨਣ ਕਰਨਾ ਔਖਾ ਜਾਪਦਾ ਹੈ ।

 

ਮਨਦੀਪਜੋਤ ਸਿੰਘ
ਮੋਬਾਇਲ-08847027796


Aarti dhillon

Content Editor

Related News