ਉਹ ਮੈਨੂੰ ਚਾਹੁੰਦਾ ਸੀ...
Sunday, Jan 05, 2020 - 04:04 PM (IST)
ਲਿਖਦਾ ਸੀ ਖ਼ਤ ਰੋਜ਼, ਪਰ ਨਾ ਡਾਕ ਚ ਪਾਉਂਦਾ ਸੀ।
ਐਨਾ ਮੈਨੂੰ ਪਤਾ ਹੈ ਕਿ, ਉਹ ਮੈਨੂੰ ਚਾਹੁੰਦਾ ਸੀ।
ਉਹਦੇ ਨੈਣਾਂ ਦੀ ਤੱਕਣੀ, ਮੇਰੇ ਪਿੰਡੇ ਤੇ ਚੁੱਭਦੀ ਸੀ।
ਸਾਹਮਣੇ ਆ ਕੇ ਉਹ ਕੁਝ ਕਹਿ ਨਾ ਪਾਉਂਦਾ ਸੀ
ਐਨਾ ਮੈਨੂੰ ਪਤਾ ਹੈ ਕਿ ਉਹ ਮੈਨੂੰ ਚਾਹੁੰਦਾ ਸੀ।
ਤੱਕਦਾ ਰਹਿੰਦਾ ਸੀ ਰਾਹ ਮੋੜ ਤੇ ਮੇਰੀ ਬੱਸ ਦਾ
ਹੋਲੀ ਜਿਹੀ ਸਾਈਕਲ ਉਹਦੇ ਮਗਰੇ ਲਾਉਂਦਾ ਸੀ।
ਐਨਾ ਮੈਨੂੰ ਪਤਾ ਹੈ ਕਿ ਉਹ ਮੈਨੂੰ ਚਾਹੁੰਦਾ ਸੀ।
ਸੰਗਦੀ ਰਹਿ ਗਈ ਮੈਂ, ਬੋਲ ਉਹ ਵੀ ਨਾ ਸਕਿਆ।
ਵਿਆਹ ਮੇਰੇ ਮਗਰੋਂ ਸੁਣਿਐ ਬਿਰਹੜਾ ਗਾÀੁਂਦਾ ਸੀ।
ਐਨਾ ਮੈਨੂੰ ਪਤਾ ਹੈ ਕਿ ਉਹ ਮੈਨੂੰ ਚਾਹੁੰਦਾ ਸੀ।
ਸੁਰਿੰਦਰ ਕੌਰ