ਗੁਰਬਾਣੀ ਨੂੰ ਮੁਹੱਬਤ ਕਰਨ ਵਾਲਾ ਵਜ਼ੀਰ ਖ਼ਾਨ

5/21/2020 3:15:20 PM

ਅਲੀ ਰਾਜਪੁਰਾ
9417679302

ਸ਼ੇਖ਼ ਅਬਦੁੱਲ ਲਤੀਫ਼ ਦਾ ਪੁੱਤਰ ਹਕੀਮ ਵਜ਼ੀਰ ਖ਼ਾਨ ਸੀ। ਉਂਝ ਉਸ ਦਾ ਅਸਲ ਨਾਂ ਅਲੀਮ-ਉਦ-ਦੀਨ ਅਨਸਾਰੀ ਸੀ। ਇਹ ਚਿਨੋਟ ਜ਼ਿਲਾ ਝੰਗ (ਪਾਕਿਸਤਾਨ) ਦਾ ਵਸਨੀਕ ਸੀ। ਬਾਦਸ਼ਾਹ ਜਹਾਂਗੀਰ ਸ਼ਾਹਜਰਾਂ ਦਾ ਇਤਬਾਰੀ ਅਹਿਲਕਾਰ ਸੀ ਅਤੇ ਸ਼ਾਰਜਹਾਂ ਨੇ 1628 ਈ. ਵਿਚ ਇਸ ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ ਸੀ। ਉਂਝ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਦਿਕ ਸੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵੀ ਸੇਵਾ ’ਚ ਜੁੜਦਾ ਰਿਹਾ। ਉਸ ਦਾ ਗੁਰਬਾਣੀ ਨਾਲ ਇੰਨਾ ਮੋਹ ਦੱਸਿਆ ਜਾਂਦਾ ਹੈ ਕਿ ਇਕ ਵਾਰ ਉਹ ਲਾਹੌਰ ਵਿਚੋਂ ਲੰਘ ਕੇ ਜਾ ਰਿਹਾ ਸੀ ਕਿ ਉਸ ਦੇ ਕੰਨੀਂ ਭਾਈ ਭਾਨੂੰ ਦੇ ਘਰੋਂ ਸੁਖਮਨੀ ਸਾਹਿਬ ਦੀ ਉੱਚੀ-ਉੱਚੀ ਪੜ੍ਹੇ ਜਾਣ ਦੀ ਆਵਾਜ਼ ਪਈ। ਵਜ਼ਰੀ ਖਾਨ ਨੂੰ ਐਸਾ ਆਨੰਦ ਆਇਆ ਕਿ ਉਹ ਬਾਣੀ ਸੁਣਨ ਦੇ ਲਈ ਮੁੜ ਆਇਆ। ਉਸ ਦੇ ਮਨ ’ਤੇ ਸ੍ਰੀ ਸੁਖਮਨੀ ਸਾਹਿਬ ਦਾ ਏਨਾ ਅਸਰ ਹੋਇਆ ਕਿ ਉਹ ਸ੍ਰੀ ਸੁਖਮਨੀ ਸਾਹਿਬ ਸੁਣੇ ਬਿਨਾਂ ਪ੍ਰਸ਼ਾਦ ਮੂੰਹ ’ਚ ਨਹੀਂ ਪਾਉਂਦਾ ਸੀ। ਵਜ਼ੀਰ ਆਪਣੇ ਆਪ ਨੂੰ ਗੁਰੂ ਦਾ ਖ਼ਾਦਮ ਕਹਿੰਦਾ ਹੁੰਦਾ ਸੀ। ਆਪ ਉਹ ਭਾਵੇਂ ਪ੍ਰਸਿੱਧ ਹਕੀਮ ਸੀ ਪਰ ਜਲੋਧਰ ਦੀ ਬੀਮਾਰੀ ਨੇ ਐਸਾ ਗ੍ਰੱਸਿਆ ਕਿ ਸਾਰੇ ਉਪਰਾਲੇ ਅਸਫ਼ਲ ਸਿੱਧ ਹੋਏ। ਵਜ਼ੀਰ ਖ਼ਾਨ ਨੂੰ ਪਾਲਕੀ ਵਿਚ ਬਿਠਾ ਕੇ ਸ੍ਰੀ ਅੰਮ੍ਰਿਤਸਰ ਲਿਆਂਦਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਉਸ ਸਮੇਂ ਦੁੱਖ ਭੰਜਨੀ ਬੇਰੀ ਪਾਸ ਥੜ੍ਹਾ ਸਾਹਿਬ ਉੱਪਰ ਬੈਠ ਕੇ ਅੰਮ੍ਰਿਤ ਸਰੋਵਰ ਦੀ ਗਾਰ ਕਢਵਾ ਰਹੇ ਸਨ।

ਕੁਝ ਸਾਖੀਆਂ ਵਿਚ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਦੀ ਪਾਲਕੀ ਦੁੱਖ ਭੰਜਨੀ ਬੇਰੀ ਹੇਠਾਂ ਰੱਖ ਦਿੱਤੀ ਅਤੇ ਵਜ਼ੀਰ ਖਾਨ ਨੂੰ ਹੇਠਾਂ ਲਿਟਾ ਦਿੱਤਾ ਗਿਆ। ਵਜ਼ੀਰ ਖਾਨ ਨੇ ਦੂਰ ਤੋਂ ਹੀ ਕਿਹਾ, “ ਮਹਾਰਾਜ ਬਖ਼ਸ਼ੋ। ” ਬਾਬਾ ਬੁੱਢਾ ਜੀ ਸਰੋਵਰ ਵਿੱਚੋਂ ਗਾਰ ਕੱਢ ਰਹੇ ਸਨ। ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ, “ ਬਾਬਾ ਜੀ, ਵਜ਼ੀਰ ਖਾਨ ਉੱਤੇ ਕਿਰਪਾ ਕਰੋ…।” ਜਦੋਂ ਗੁਰੂ ਜੀ ਨੇ ਇਹੋ ਹੀ ਬਚਨ ਮੁੜ ਦੁਹਰਾਏ ਤਾਂ, ਬਾਬਾ ਜੀ ਨੇ ਗਾਰ ਦੀ ਭਰੀ ਹੋਈ ਟੋਕਰੀ ਵਜ਼ੀਰ ਖਾਨ ਦੇ ਪੇਟ ਉੱਤੇ ਮਾਰੀ, ਵਜ਼ੀਰ ਖਾਨ ਦਾ ਸਾਰਾ ਪੇਟ ਸਾਫ ਹੋ ਗਿਆ। ਗੁਰੂ ਜੀ ਨੇ ਵਜ਼ੀਰ ਖਾਨ ਨੂੰ ਆਪਣੇ ਹੱਥੀ ਕੜਾਹ ਪ੍ਰਸ਼ਾਦ ਦਿੱਤਾ। ਉਸ ਨੇ ਜਦੋਂ ਸਦਾ ਸ਼ਾਂਤੀ ਲਈ ਬਖ਼ਸ਼ਿਸ਼ ਮੰਗੀ ਤਾਂ ਗੁਰੂ ਜੀ ਨੇ ਸਦਾ ਅਕਾਲ ਪੁਰਖ, ਅੱਲ੍ਹਾ- ਵਾਹਿਗੁਰੂ ਦਾ ਜੱਸ ਗਾਉਣ ਤੇ ਸੁਣਨ ਲਈ ਕਿਹਾ।

ਵਜ਼ੀਰ ਖ਼ਾਨ ਲਾਹੌਰ ਤੋਂ ਦਿੱਲੀ ਜਾ ਪਹੁੰਚਿਆ ਪਰ ਉੱਥੇ ਵੀ ਉਸ ਦੀ ਕਿਸਮਤ ਨੇ ਸਾਥ ਨਾ ਦਿੱਤਾ ਤਾਂ ਉੱਥੋਂ ਅਕਬਾਰਬਾਦ ( ਆਗਰੇ ) ਜਾ ਡੇਰੇ ਲਾਏ। ਇਸੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਵਜ਼ੀਰ ਖ਼ਾਨ ਬਹੁਤ ਤੜਫਿਆ ਪਰ ਉਸ ਦੀ ਕੋਈ ਪੇਸ਼ ਨਾ ਗਈ। ਅਕਬਰਾਬਾਦ ਵਿਚ ਹਕੀਮੀ ਕਾਰਨ ਸ਼ੁਹਰਤ ਬਹੁਤ ਹੀ ਵਧ ਗਈ ਤੇ ਬਾਦਸ਼ਾਹ ਨੇ ਫੇਰ ਆਪਣੇ ਪਾਸ ਨੌਕਰ ਰੱਖ ਲਿਆ ਸੀ। ਜਹਾਂਗੀਰ ਨੇ ਵੀ ਹੁਣ ਇੱਜ਼ਤ ਦੇਣੀ ਆਰੰਭ ਕਰ ਦਿੱਤੀ। ਥੋੜ੍ਹੇ ਹੀ ਦਿਨਾਂ ਵਿਚ ਆਪ ਸ਼ਹਿਨਸ਼ਾਰ, ਸਾਹਿਬਜਾਦਿਆਂ ’ਤੇ ਹਰਮ ਦੀਆਂ ਬੇਗ਼ਮਾਂ ਦੇ ਨਿੱਜੀ ਹਕੀਮ ਨਿਯਤ ਹੋ ਗਏ। ਐਸੀ ਦਿਆਨਤਦਾਰੀ ਤੇ ਲਗਨ ਨਾਲ ਕੰਮ ਕੀਤਾ ਕਿ ਦੀਵਾਨ ਦੇ ਰੁਤਬੇ ਤੱਕ ਜਾ ਪੁੱਜੇ। ਉੱਥੇ ਵੀ ਫ਼ਰਜ਼ ਨਿਭਾਉਣ ਦੀ ਹੱਦ ਦੱਸੀ। ਪਹਿਲਾਂ ਮਾਲਖ਼ਾਨਾ ਦੇ ਵਿਚਾਰਲਾ ਤੇ ਫਿਰ ਦੀਵਾਨ ਬਣ ਗਏ। ਸ਼ਾਰਜ਼ਾਦਾ ਖੁਰਮ ਵਜ਼ੀਰ ਖਾਨ ਨੂੰ ਆਪਣੇ ਨਾਲ ਰੱਖਣ ਲੱਗਿਆ। ਇਸ ਤਰ੍ਹਾਂ ਵਜ਼ੀਰ ਖਾਨ ਦੀ ਚਾਰੇ ਪਾਸੇ ਮਹਿਮਾ ਸੁਣਨ ਨੂੰ ਮਿਲਣ ਲੱਗੀ। ਜਹਾਂਗੀਰ ਦੇ ਸਮੇਂ ਹੀ ਇਹ ਵਾਪਿਸ ਲਾਹੌਰ ਆ ਗਏ। ਸਾਈਂ ਮੀਆਂ ਮੀਰ ਜੀ ਜਦੋਂ ਦਿੱਲੀ ਗਏ ਤਾਂ ਵਜ਼ੀਰ ਖਾਨ ਕੋਲ਼ ਠਹਿਰ ਕੀਤੀ ਸੀ ਤੇ ਇਨ੍ਹਾਂ ਦੋਵੇਂ ਮਹਾਂਪੁਰਸ਼ਾਂ ਨੇ ਕਈ ਹੋਰਨਾਂ ਨੂੰ ਨਾਲ ਲੈ ਕੇ ਜਹਾਂਗੀਰ ਨੂੰ ਪ੍ਰੇਰਿਆ ਸੀ ਤੇ ਤਾਹੀਓਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਸੰਭਵ ਹੋ ਸਕੀ ਸੀ। ਨੂਰਜਹਾਂ ਸਖ਼ਤ ਬੀਮਾਰ ਰਹਿਣ ਲੱਗ ਪਈ ਸੀ ਤੇ ਵਜ਼ੀਰ ਖ਼ਾਨ ਦੀ ਸੋਭਾ ਉਹ ਕਈ ਵਾਰ ਸੁਣ ਚੁੱਕੀ ਸੀ। ਲਾਹੌਰ ਆ ਕੇ ਉਸ ਨੇ ਇਲਾਜ ਕਰਵਾਇਆ ਤੇ ਬਿਲਕੂਲ ਤੰਦਰੁਸਤ ਹੋ ਗਈ ਸੀ ਅਤੇ ਨੂਰਜਹਾਂ ਨੇ ਵਜ਼ੀਰ ਖ਼ਾਨ ਨੂੰ ਲੱਖਾਂ ਰੁਪਏ ਅਤੇ ਜ਼ੇਵਰ ਇਨਾਮ ਵਜੋਂ ਦਿੱਤੇ ਸਨ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਉਸ ਦੀਆਂ ਕਈ ਮੁਲਾਕਾਤਾਂ ਹੋਈਆਂ। ਵਜ਼ੀਰ ਖ਼ਾਨ ਕਈ ਵਾਰ ਅੰਮ੍ਰਿਤਸਰ ਆਉਂਦਾ ਤੇ ਗੁਰੂ ਜੀ ਵੀ ਉਸ ਕੋਲ਼ ਲਾਹੌਰ ਚਲੇ ਜਾਂਦੇ ਸਨ। ਜਦੋਂ ਵੀ ਕਿਸੇ ਨੇ ਗੁਰੂ ਜੀ ਬਾਰੇ ਮੁਗ਼ਲ ਦਰਬਾਰ ਵਿਚ ਕੋਈ ਗੱਲ ਕਰਨੀ ਚਾਹੀ ਤਾਂ ਵਜ਼ੀਰ ਖਾਨ ਨੇ ਜ਼ਰੂਰ ਟੋਕਿਆ ਸੀ। ਇਸ ਕਾਰਨ ਉਨ੍ਹਾਂ ਨੂੰ ਗੁਰੂ ਘਰ ਵਿਚ ਗੁਰੂ ਕਾ ਹਕਾਰਾ ਕਰਕੇ ਲਿਖਿਆ ਹੈ। ਸੰਨ 1628 ਵਿਚ ਸ਼ਾਹਜਹਾਂ ਜਹਾਂਗੀਰ ਦੀ ਥਾਂ ਤਖ਼ਤ ਉੱਤੇ ਬੈਠਿਆ। ਉਦੋਂ ਸ਼ਾਹਜਹਾਂ ਆਪ ਤਾਂ ਪੰਜਾਬ ਨਹੀਂ ਆ ਸਕਿਆ। ਇਸ ਲਈ ਸ਼ਾਰੀ ਫ਼ੌਜਾਂ ਨੇ ਗੁਰੂ ਘਰ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। 1628 ਵਿਚ ਅੰਮ੍ਰਿਤਸਰ ਦੇ ਨਜ਼ਦੀਕ ਗੁਮਟਾਲੇ ਵਿਖੇ ਪਹਿਲੀ ਝੜਪ ਹੋਈ। ਜਿਸ ਵਿਚ ਸ਼ਾਹੀ ਫੌਜਾਂ ਨੂੰ ਹਾਰ ਝੱਲਣੀ ਪਈ। ਵਜ਼ੀਰ ਖ਼ਾਨ ਨੇ ਸਾਰੀ ਸਹੀ ਗੱਲ-ਬਾਤ ਸ਼ਾਹਜਰਾਂ ਨੂੰ ਪਹੁੰਚਾ ਦਿੱਤੀ। ਇਸ ਤੋਂ ਛੇਤੀ ਹੀ ਅਗਲੇ ਸਾਲ ਜਦ ਹਰਿਗੋਬਿੰਦਪੁਰ ਵਿਚ ਦੂਜੀ ਜੰਗ ਹੋਈ ਤਾਂ ਵਜ਼ੀਰ ਖ਼ਾਨ ਜੀ ਨੇ ਮੌਕਾ ਸੰਭਾਲਿਆ। ਇਸ ਪਿੱਛੋ ਕੁਕਰਮੀ ਅਤੇ ਇਰਖਾਲੂ ਲੋਕ ਸ਼ਾਹਜਹਾਂ ਨੂੰ ਗੁਰੂ ਜੀ ਵਿਰੁੱਧ ਚੁੱਕਦੇ ਰਹੇ, ਪਰੰਤੂ ਦਾਰਾ ਸ਼ਿਕੋਹ ਤੇ ਜਿਹੜੇ ਹੋਰ ਨੇਕ ਦਿਲ ਸਨ ਬਾਦਸ਼ਾਰ ਨੇ ਹਰਿਗੋਬਿੰਦਪੁਰ ਨਗਰ ਨੂੰ ਢਾਹ ਦੇਣ ਦਾ ਹੁਕਮ ਦਿੱਤਾ। ਵੜੀਰ ਖ਼ਾਨ ਨੇ ਨੀਤੀ ਵਰਤੀ, ਜਿਹੜੀ ਉਸ ਨਗਰ ਵਿਚ ਗੁਰੂ ਜੀ ਨੇ ਮਸਜਿਦ ਉਸਾਰੀ ਹੋਈ ਸੀ। ਉਸਦੀ ਦਲੀਲ ਦੇ ਕੇ ਦਾਰਾਸ਼ਿਰੋਹ ਨੂੰ ਕਿਹਾ ਕਿ, “ ਜਿਸ ਗੁਰੂ ਨੇ ਮਸਜਿਦ ਬਣਾਈ ਹੋਈ ਹੈ ਉਹ ਇਸਲਾਮ ਦਾ ਵਿਰੋਧੀ ਕਿਵੇਂ ਹੋ ਸਕਦਾ ਹੈ?” ਇਸ ਤਰ੍ਹਾਂ ਵਜ਼ੀਰ ਖ਼ਾਨ ਨੇ ਆਪਣੀ ਸਮਝ ਨਾਲ ਸਾਰੇ ਨਗਰ ਨੂੰ ਤਬਾਹੀ ਤੋਂ ਬਚਾ ਲਿਆ ਸੀ। 1632 ਈ. ਵਿਚ ਜਦੋਂ ਸ਼ਾਰਜ਼ਹਾਂ ਪੰਜਾਬ ਨੂੰ ਆਇਆ ਸੀ ਤਾਂ ਵਿਰੋਥੀਆਂ ਨੇ ਉਸ ਦੇ ਕੰਨ ਭਰੇ ਸਨ, ਵਜ਼ੀਰ ਖ਼ਾਨ ਉਸ ਸਮੇਂ ਫ਼ਤਹਿ ਖ਼ਾਨ ਦੀ ਬ਼ਗਾਵਤ ਨੂੰ ਦਬਾਉਣ ਲਈ ਦੌਲਤਾਬਾਦ ( ਸਿੰਧ ) ਗਏ ਹੋਏ ਸਨ। ਗੁਰੂ ਜੀ ਦੇ ਵਿਰੋਥੀ ਸ਼ਾਹਜਹਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰ ਰਹੇ ਸਨ ਤਾਂ ਦੂਜੇ ਪਾਸੇ ਵਜ਼ੀਰ ਖ਼ਾਨ ਜਿੱਤ ਕੇ ਪੁੱਜ ਗਿਆ ਸੀ ਅਤੇ ਉਸਨੇ ਸ਼ਾਰਜਹਾਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ।

ਵਜ਼ੀਰ ਖਾਨ ਨੇ ਕਿਸੇ ਦੀ ਇੱਕ ਨਾ ਚੱਲਣ ਦਿੱਤੀ। ਵਿਰੋਧੀਆਂ ਨੇ ਸ਼ਿਕਾਇਤਾਂ ਕੀਤੀਆਂ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਜੇ ਨਾ ਰੋਕਿਆ ਗਿਆ ਤਾਂ ਕਈ ਉਪੱਦਰ ਹੋਣਗੇ। ਵਜ਼ੀਰ ਖਾਨ ਨੇ ਸਾਰੇ ਵੇਰਵੇ ਦੱਸੇ ਅਤੇ ਬਾਬਰ ਤੋਂ ਲੈ ਕੇ ਜਹਾਂਗੀਰ ਤੱਕ ਦੇ ਗੁਰੂ ਸਾਹਿਬ ਨਾਲ ਸੰਬੰਥਾਂ ਨੂੰ ਦੱਸਿਆ। ਉਸ ਨੇ ਕਿਹਾ ਕਿ ਸ੍ਰੀ ਗੁਰੂ ਜੀ ’ਤੇ ਧਾਵਾ ਬੋਲਣਾ ਖਜ਼ਾਨੇ ਦੀ ਬਰਬਾਦੀ ਤੇ ਪਰਜਾ ਨੂੰ ਦੁਖੀ ਕਰਨ ਵਾਲੀ ਗੱਲ ਹੈ। ਗੁਰੂ ਜੀ ਭਾਵੇ ਚਾਰ ਵਾਰੀ ਜਿੱਤੇ ਸਨ, ਪਰ ਉਨ੍ਹਾਂ ਨੇ ਕੋਈ ਮੱਲ ਨਹੀਂ ਮਾਰੀ ਸੀ। ਖ਼ਜ਼ਾਨਾ ਨਹੀਂ ਲੁੱਟਿਆ ਸੀ। ਇਸ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਉਹ ਲੜਨ ਲਈ ਮਜਬੂਰ ਕਰ ਦਿੱਤੇ ਗਏ ਸਨ। ਗੁਰੂ ਘਰ ਤਾਂ ਹਰ ਇਕ ਲਈ ਖੁੱਲ੍ਹਾ ਹੈ, ਲੰਗਰ ਚਲਦੇ ਹਨ। ਵਜ਼ੀਰ ਖਾਨ ਨੇ ਕਿਹਾ ਪੀਰਾਂ ਫ਼ਕੀਰਾਂ ਤੋਂ ਜਿੱਤਣਾ ਕੀ ਅੌਖਾ ਹੈ। ਸਿਰ ਝੁਕਾਅ ਦੇਈਏ ਤਾਂ ਜਿੱਤ ਗਏ। ਫਿਰ ਜੋ ਮੰਗੋ ਸੋ ਲੈ ਲਵੋ। ਇਹ ਤਾਂ ਮੁੱਢੋਂ ਕਦੀਮੋਂ ਚਾਲ ਹੈ ਕਿ ਫ਼ਕੀਰ ਦੁਨੀਆਂਦਾਰਾਂ ਅੱਗੇ ਨਹੀਂ ਨਿਉਂਦੇ, ਕਿਉਂਕਿ ਉਹ ਬੇਗਰਜ਼ ਹਨ ਤੇ ਦੁਨੀਆਂਦਾਰ ਗਰਜ਼ਮੰਦ। ਇਸ ਬੇਬਾਕੀ ਨਾਲ ਵਜ਼ੀਰ ਖ਼ਾਨ ਬੋਲੇ ਕਿ ਸਭ ਚੁੱਪ ਹੋ ਗਏ। ਵਜ਼ੀਰ ਨੇ ਫਿਰ ਕਿਹਾ ਕਿ ਗੁਰੂ ਦੀ ਜਿੱਤ ਦਾ ਵੱਡਾ ਕਾਰਨ ਇਹ ਹੈ ਕਿ ਗੁਰੂ ਦੇ ਸਿੱਖ ਆਦਰਸ਼ ਨੂੰ ਮੁੱਖ ਰੱਖ ਕੇ ਲੜਦੇ ਹਨ ਤੇ ਜਾਨ ਬਚਾ ਕੇ ਨਹੀਂ ਲੜਦੇ। ਉਹਨਾਂ ਨੇ ਗੁਰੂ ਜੀ ਤੋਂ ਸਚਮੁੱਚ ਸਭ ਕੁੱਝ ਵਾਰ ਸੁੱਟਿਆ ਹੈ। ਵੱਡੀ ਗੱਲ ਜਿਵੇਂ ਬਾਦਸ਼ਾਹ ਤੁਸੀਂ ਆਪਣੀ ਇਤਬਾਰੀ ਦਾ ਪੱਖ ਕਰਦੇ ਹੋ, ਇਸ ਤਰ੍ਹਾਂ ਪ੍ਰਮਾਤਮਾ ਵੀ ਆਪਣੇ ਪਿਆਰੇ ਦਾ ਪੱਖ ਪੂਰਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਲਾ ਦੇ ਨਬੀ ਹਨ। ਜਦ ਖ਼ੁਦਾ ਉਨ੍ਹਾਂ ਵੱਲ ਹੈ ਤਾਂ ਬੰਦਿਆ ਦੀ ਕੀ ਪੇਸ਼ ਚਲਦੀ ਹੈ। ਜੋ ਫ਼ਕੀਰ ਰੱਬ ਦੀ ਜ਼ਾਤ ਹਨ, ਭਾਵੇਂ ਪ੍ਰਗਟ ਕਿਸੇ ਮਜ੍ਹਬ ਵਿਚ ਹੋਣ ਹਰ ਅੰਦਰੋਂ ਸਭ ਨੂੰ ਇਕ ਮੰਨਦੇ ਹਨ। ਉਹ ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਕਰ ਜਾਣਦੇ ਹਨ। ਸ਼ਾਰਜਹਾਂ ਨੇ ਵਜ਼ੀਰ ਖ਼ਾਨ ਦੀ ਨੀਤੀ ਦੀ ਹਾਮੀ ਭਰੀ ਉਸ ਉਪਰੰਤ ਕੋਈ ਵੀ ਫ਼ੌਜੀ ਕਾਰਵਾੀ ਨਾ ਕਰ ਸਕਿਆ।

PunjabKesari

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਕੀਰਤਪੁਰ ਵਸਾਉਣ ਲਈ ਚਲੇ ਗਏ ਤਾਂ ਵਜ਼ੀਰ ਖ਼ਾਨ ਵੀ ਕੀਰਤਪੁਰ ਪੁੱਜਿਆ ਸੀ, ਤੇ ਉਸਨੇ ਗੁਰੂ ਸਾਹਿਬ ਨੂੰ ਭੇਟਾਵਾਂ ਪੇਸ਼ ਕੀਤੀਆਂ ਸਨ। ਵਜ਼ੀਰ ਖ਼ਾਨ ਨੇ ਆਪਣੀ ਸਾਰੀ ਉਮਰ ਸ਼ਾਂਤੀ ਵਿਚ ਗੁਜ਼ਾਰੀ ਸੀ। ਸਾਰੀ ਜ਼ਿੰਦਗੀ ’ਚ ਕਦੇ ਨਮਾਜ਼ ਪੜ੍ਹਨੋਂ ਨਾ ਖੁੰਝੇ। ਆਪਣੀ ਕਮਾਈ ਲੋੜਵੰਦਾਂ ’ਚ ਵੰਡ ਕੇ ਖ਼ੁੱਸ਼ ਹੁੰਦੇ। ਜਿਹੜੀ ਉਨ੍ਹਾਂ ਨੇ ਲਾਹੌਰ ਵਿਚ ਮਸੀਤ ਬਣਾਈ ਸੀ ਉਹ ਪਹਿਲੀ ਮਸਜਿਦ ਕਹੀ ਜਾ ਸਕਦੀ ਹੈ ਜੋ ਹਿੰਦੂ ਤੁਰਕ ਤੇ ਇਰਾਨੀ ਤਰਜ਼ ਦੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur