ਰੱਬ ਦਾ ਘੋੜਾ

Sunday, Jun 02, 2019 - 03:59 PM (IST)

ਰੱਬ ਦਾ ਘੋੜਾ

ਗੁਰਲੀਨ ਮੇਰੀ ਬੇਟੀ ਤੇ ਮੈਂ ਖੇਡ ਰਹੇ ਸੀ ਕਿ ਖੇਡਦੇ ਖੇਡਦੇ ਇੱਕ ਦਰਿਆਈ ਘੋੜਾ( ਛੋਟਾ ਜਾਂ ਜੀਵ) ਗੁਰਲੀਨ ਨੂੰ ਦੇਖਿਆ ਗੁਰਲੀਨ ਮੈਨੂੰ ਪੁੱਛਣ ਲੱਗੀ,“ਮੰਮਾਂ ਆਹ ਕੀ ਆ“ ।ਉਹਦੇ ਪੁੱਛਣ ਤੇ ਮੈਨੂੰ ਆਪਣੀ ਮਾਂ ਯਾਦ ਆ ਗਈ ਜਦੋਂ ਨਿੱਕੇ ਹੁੰਦੇ ਮੈਂ ਵੀ ਇਹੀ ਪ੍ਰਸ਼ਨ ਆਪਣੀ ਆਪਣੀ ਮੰਮੀ ਨੂੰ ਕੀਤਾ ਸੀ ,“ਮੰਮੀ ਆਹ ਕੀ ਆ“।ਮੰਮੀ ਨੇ ਕਿਹਾ ਸੀ,“ ਪੁੱਤ ਆਹ ਤਾਂ ਰੱਬ ਦਾ ਘੋੜਾ ਆ“।ਇਨ੍ਹਾਂ ਨੂੰ ਮਾਰੀ ਦਾ ਨਹੀਂ ਇਨ੍ਹਾਂ ਦੀ ਰੱਖਿਆ ਕਰੀਂ ਦੀ ਆਂ“।ਸਾਨੂੰ ਮੰਮੀ ਦੀ ਇਹ ਗੱਲ ਵੱਡੇ ਹੋਣ ਤੱਕ ਯਾਦ ਰਹੀ।ਮੈਂ ਤੇ ਮੇਰਾ ਛੋਟਾ ਭਰਾ ਜਦੋਂ ਇਸ ਘੋੜੇ ਨੂੰ ਦੇਖਦੇ ਸੀ ਤਾਂ ਰੌਲਾ ਪਾ ਦਿੰਦੇ ਸੀ“ ਰੱਬ ਦਾ ਘੋੜਾ ਆ ਗਿਆ ਰੱਬ ਦਾ ਘੋੜਾ ਆ ਗਿਆ“ ।ਉਸ ਨੂੰ ਲੰਘਣ ਲਈ ਰਸਤਾ ਦੇ ਦਿੰਦੇ ਸੀ ਜਦੋਂ ਕਦੇ ਉਸ ਨੂੰ ਮੁਸੀਬਤ ਵਿੱਚ ਦੇਖਦੇ ਪੱਤੇ ਉੱਪਰ ਰੱਖ ਕੇ ਉਸ ਦੀ ਮਦਦ ਕਰਦੇ ਸੀ ਤੇ ਇਸੇ ਤਰ੍ਹਾਂ ਸਾਡੀ ਮੰਮੀ ਨੇ ਸਾਨੂੰ ਜੀਵ ਜੰਤੂਆਂ ਦੀ ਮਦਦ ਕਰਨਾ
ਸਿਖਾ ਦਿੱਤਾ ਸੀ ‌ਅਚਾਨਕ ਗੁਰਲੀਨ ਦੇ ਦੁਬਾਰਾ ਪੁੱਛਣ ਤੇ“ ਮੰਮਾ ਆਹ ਕੀ ਹੈ “ਤੇ
ਪੁੱਛਦੇ ਪੁੱਛਦੇ ਉਹ ਉਸ ਉੱਪਰ ਪੈਰ ਰੱਖਣ ਲੱਗੀ ਸੀ ਤੇ ਮੈਂ ਉਸ ਨੂੰ ਰੋਕਦੇ ਹੋਏ ਕਿਹਾ,“ ਨਾ !ਗੁਰਲੀਨ ਨਾ ।ਇਹਨੂੰ ਮਾਰੀ ਨਾ ਪੁੱਤ! “ਇਹ ਤਾਂ ਰੱਬ ਦਾ ਘੋੜਾ ਆ “ਗੁਰਲੀਨ ਕਹਿੰਦੀ,“ ਮੰਮਾ ਆਹ ਰੱਬ ਦਾ ਘੋੜਾ“। ਮੈਂ ਕਿਹਾ,“ ਹਾਂ !ਪੁੱਤ ਇਹ ਰੱਬ ਦਾ ਘੋੜਾ“ ਤੇ ਫਿਰ ਉਹਨੂੰ ਦੂਰ ਤੱਕ ਜਾਂਦੇ ਦੇਖ ਰਹੀ ਸੀ ਅਤੇ ਅੱਗੇ ਉਸ ਦੇ ਖੇਡਣ ਵਾਲਾ ਸਾਮਾਨ ਪਿਆ ਸੀ ਗੁਰਲੀਨਭੱਜ ਕੇ ਗਈ ਤੇ ਕਾਗਜ਼ ਉੱਪਰ ਰੱਖ ਕੇ ਛੱਡ ਆਈ ‌ਇਸ ਤਰਾਂ ਸ਼ਾਇਦ ਗੁਰਲੀਨ ਵੀ ਇਸ ਤਰ੍ਹਾਂ ਜੀਵਾਂ ਦੀ ਸੰਭਾਲ ਕਰਨਾ ਸਿੱਖ ਗਈ ਸੀ ਤੇ ਸਗੋਂ ਉਹ ਮੈਨੂੰ ਦੂਸਰੇ ਦਿਨ ਸਕੂਲ ਤੋਂ ਆ
ਕੇ ਦੱਸ ਰਹੀ ਸੀ ਮੰਮਾ, ਮੈਂ ਕਲਾਸ ਵਿੱਚ ਰੱਬ ਦੇ ਘੋੜੇ ਬਾਰੇ ਦੱਸਿਆ ਸੀ ।ਤੇ ਮੈਡਮ ਨੇ ਵੀ ਸਭ ਨੂੰ ਸਮਝਾਇਆ ਕਿ ਸਾਨੂੰ ਜੀਵ ਜੰਤੂਆਂ ਨੂੰ ਮਾਰਨਾ ਨਹੀਂ ਚਾਹੀਦਾ ਸ਼ਾਇਦ ਕਿਤੇ ਨਾ ਕਿਤੇ ਜਿਵੇਂ ਸਾਡੀ ਮਾਂ ਨੇ ਸਾਨੂੰ ਮਾਨਵਤਾ ਪਿਆਰ ਕਰਨਾ ਸਿਖਾਇਆ ਸੀ ਉਹ ਸੰਦੇਸ਼ ਗੁਰਲੀਨ
ਨੂੰ ਦੇ ਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ।ਰਹੀ ਸੀ ।

ਮਨਜੀਤ ਕੌਰ ਮਾਂਗਟ 
ਮੋਬਾਇਲ-9465709023


author

Aarti dhillon

Content Editor

Related News