ਘੁਲਾਟੀਏ ਬਨਾਮ ਘੁਟਾਲੀਏ

02/20/2020 11:55:24 AM

ਵਿਰਾਸਤ ਵਿੱਚ ਸਾਨੂੰ ਸਾਡਾ ਦੇਸ਼ ਬਹੁਤ ਮਹਾਨ ਮਿਲਿਆ ਪਰੰਤੂ ਅਜੋਕੇ ਸਮੇਂ ਵਿੱਚ ਕੁਝ ਸੁਆਰਥੀ ਲੋਕ ਦੇਸ਼ ਨੂੰ ਬਰਬਾਦ ਕਰਨ ਤੇ ਤੁਲ ਚੁੱਕੇ ਹਨ।ਪੁਰਾਣੇ ਸਮੇਂ ਵਿੱਚ ਅਜਾਦੀ ਘੁਲਾਟੀਆਂ ਨੇ ਦੇਸ਼ ਦੇ ਲਈ ਲੜਾਈਆਂ ਲੜੀਆਂ ਪਰੰਤੂ ਅੱਜ ਕੋਈ ਘੁਲਾਟੀਆ ਤਾਂ ਨਜ਼ਰ ਨਹੀਂ ਆਉਂਦਾ ਪਰ ਘੁਟਾਲੀਏ ਬਹੁਤ ਹਨ।ਜੋ ਆਏ ਦਿਨ ਕਰੋੜਾਂ-ਅਰਬਾਂ ਦੇ ਘੁਟਾਲੇ ਕਰ ਰਹੇ ਹਨ।ਜੋ ਕਿ ਸਾਡੇ ਮਹਾਨ ਦੇਸ਼ ਨੂੰ ਅੰਦਰੋਂ-ਅੰਦਰੀਂ ਖੋਖਲਾ ਕਰ ਰਹੇ ਹਨ ।ਗਰੀਬ ਲੋਕਾਂ ਦੀ ਜਿੰਦਗੀ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈਅਤੇ ਦਰਮਿਆਨੇ ਵਰਗ ਦਾ ਵੀ “ਤੋਰੀ- ਫ਼ੁਲਕਾ“ ਸੜਨਾ ਸ਼ੂਰੂ ਹੋ ਗਿਆ ਹੈ।ਇਹ ਘੁਟਾਲੀਆਂ ਦੀ ਨਸਲ ਹਰ ਪੰਜ ਸਾਲ ਬਾਅਦ ਦਿਖਾਈ ਜਰੂਰ ਦਿੰਦੀ ਹੈ ਪਰੰਤੂ ਫਿਰ ਅਲੋਪ ਹੋ ਜਾਂਦੀ ਹੈ। ਇਹ ਸਾਡੇ ਸਮਾਜ ਨੂੰ ਵਧਣ-ਫੁਲਣ ਤੋ ਰੋਕਣ ਦੇ ਲਈ ਕੋਹੜ ਦੇ ਰੋਗ ਤੋਂ ਵੀ ਖਤਰਨਾਕ ਹਨ।ਸਾਡੇ ਸਮਾਜ ਨੂੰ ਇਹਨਾਂ ਨੂੰ ਪਹਿਚਾਣ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਪੈ ਸਕਦਾ ਹੈ ਨਹੀ ਤਾਂ ਕੰਮ ਔਖਾ ਹੀ ਜਾਪਦਾ ਹੈ।ਮੈਂ ਕਈ ਵਾਰ ਸੋਚਦਾ ਹਾਂ ਕਿ ਉਪਰ ਸੁਅਰਗਾਂ ਵਿਚ ਬੈਠੇ ਸਾਡੇ ਮਹਾਨ ਸ਼ਹੀਦ ਜਿੰਨਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆ ਉਹ ਕੀ ਸੋਚਦੇ ਹੋਣਗੇ। ਉਹ ਉਪਰ ਬੈਠੇ ਆਪਣੇ ਸਾਥੀਆਂ ਖਾਸਕਰ “ਅੰਗਰੇਜ਼ਾਂ“ ਨੂੰ ਇਹ ਲਾਈਨਾਂ ਜਰੂਰ ਕਹਿੰਦੇ ਹੋਣਗੇ ਕਿ--
ਹੋ ਸਾਡਾ ਸੁਪਨਾ ਬੜਾ ਨਿਆਰਾ ਸੀ,
ਇਸੇ ਲਈ ਦਿੱਤਾ ਹੁਲਾਰਾ ਸੀ..
ਪਰ ਜਦ ਥੱਲੇ ਝਾਤੀ ਮਾਰਦੇ ਆਂ,
ਸਾਡਾ ਦੇਸ਼ ਤਾਂ ਅਜੇ ਵਿਚਾਰਾ ਈ..।

“ਲੇਖਕ“ ਵੱਲੋ:- ਰਣਜੀਤ ਸਿੰਘ 'ਹਿਟਲਰ'
ਸਾਦਿਕ (ਫਰੀਦਕੋਟ)


Aarti dhillon

Content Editor

Related News