ਯੂਰਪੀ ਯੂਨੀਅਨ ਦੀ ਹੋਂਦ ਤੇ ਮੰਡਰਾ ਰਿਹਾ ਹੈ ਬਿਖਰਨ ਦਾ ਖ਼ਤਰਾ

Wednesday, Nov 15, 2017 - 04:39 PM (IST)

ਪਿਛਲੇ ਦਿਨੀ ਪੂਰਬੀ ਯੂਰਪ ਦੇ ਦੇਸ਼ ਬੁਲਗਾਰੀਆ ਦੇ ਰਾਸ਼ਟਰਪਤੀ ਦੀ  ਚੋਣ ਦੇ ਨਤੀਜੇ ਇਸ ਵਾਰ ਕੁੱਝ ਹੱਟਕੇ ਆਏ ਹਨ। ਰੂਮਨ ਰਾਦੇਵ ਜੋ ਕਿ ਇਕ ਸਮਾਜਵਾਦੀ ਨੇਤਾ ਅਤੇ ਨਿਰੋਲ ਰੂਸ ਪੱਖੀ ਹਨ, ਨੂੰ ਬੁਲਗਾਰੀਆ ਦੀ ਜਨਤਾ ਨੇ ਆਪਣਾ ਅਗਲਾ ਰਾਸ਼ਟਰਪਤੀ ਹਾਲ ਹੀ ਵਿੱਚ ਚੁਣ ਲਿਆ ਹੈ। ਦੂਜੇ ਪਾਸੇ ਬੁਲਗਾਰੀਆ ਤੋ ਲਗਭਗ 567 ਕਿਲੋਮੀਟਰ ਦੂਰ ਸਾਬਕਾ ਸੋਵੀਅਤ ਸੰਘ ਦਾ ਹਿੱਸਾ ਰਹੇ ਪੂਰਬੀ ਯੂਰਪੀ ਦੇਸ਼ ਮੋਲਦੋਵਾ ਵਿੱਚ ਵੀ ਰੂਸ ਪੱਖੀ ਨੇਤਾ ਲਗੋਰ ਡੋਡੋਨ ਦੇ ਹੱਕ ਵਿੱਚ ਜਨਤਾ ਨੇ ਆਪਣਾ ਫਤਵਾ ਦੇ ਦਿੱਤਾ ਹੈ ਤੇ ਉਹ ਮੋਲਦੋਵਾ ਦੇ ਅਗਲੇ ਰਾਸ਼ਟਰਪਤੀ ਚੁਣੇ ਜਾ ਚੁੱਕੇ ਹਨ। ਲਗੋਰ ਡੋਡੋਨ ਨੇ ਆਪਣੇ ਚੋਣ ਪ੍ਰਚਾਰ ਸਮੇਂ ਖੁੱਲ• ਕੇ ਇਹ ਪ੍ਰਚਾਰ ਕੀਤਾ ਸੀ ਕਿ ਉਹ ਯੂਰਪੀ ਯੂਨੀਅਨ ਦੀ ਬਜਾਏ ਰੂਸ ਨਾਲ ਆਪਣੇ ਸਬੰਧਾਂ ਨੂੰ ਤਰਜੀਹ ਦੇਣਗੇ ਅਤੇ ਨਤੀਜਾ ਸਾਹਮਣੇ ਹੈ ਉਹ ਰਾਸ਼ਟਰਪਤੀ ਚੁਣੇ ਗਏ ਹਨ। ਨਿਸ਼ਚਤ ਹੀ ਇਹ ਖ਼ਬਰ ਬ੍ਰਸਲਜ਼ ਲਈ ਇਕ ਜ਼ੋਰਦਾਰ ਝਟਕਾ ਹੈ। ਬ੍ਰਸਲਜ਼ ਬੈਲਜ਼ਿਅਮ ਦੇ ਨਾਲ ਨਾਲ ਯੂਰਪੀ ਯੂਨੀਅਨ ਦੀ ਵੀ ਰਾਜਧਾਨੀ ਹੈ ਅਤੇ ਦੂਜੇ ਵਿਸ਼ਵ ਯੁੱਧ ਤੋ ਮਗਰੋ ਸਦਾ ਹੀ ਅੰਤਰਰਾਸ਼ਟਰੀ ਰਾਜਨੀਤਿਕ ਸਰਗਰਮੀਆਂ ਅਤੇ ਅੰਤਰਰਾਸ਼ਟਰੀ ਸੰਗਠਨਾ ਲਈ ਕੇਂਦਰ ਰਿਹਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਬੁਲਗਾਰੀਆ  ਸਿਰਫ 1' ਸਾਲ ਪਹਿਲਾਂ 2''7 ਵਿੱਚ ਯੂਰਪੀ ਯੂਨੀਅਨ  ਵਿੱਚ ਸ਼ਾਮਲ ਹੋਇਆ ਸੀ ਤੇ ਹੁਣ ਉਸ ਦਾ ਇਸ ਤੋ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ। ਰੂਮਨ ਰਾਦੇਵ ਦਾ ਮੰਨਣਾ ਹੈ ਕਿ ਬੁਲਗਾਰੀਆ ਨੂੰ ਆਪਣੇ ਸਾਰੇ ਅੰਤਰਰਾਸ਼ਟਰੀ ਗਠਜੋੜਾਂ ਸਮੇਤ ਯੂਰਪੀ ਯੂਨੀਅਨ ਅਤੇ ਨਾਟੋ ਵਿੱਚ ਸ਼ਮੂਲੀਅਤ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।  ਆਸਟ੍ਰਿਆ ਦੇ ਇਕ ਅਖਬਾਰ ਡਾਈ ਪ੍ਰੈਸ '4ie Presse' ਨੇ ਪੂਰਬੀ ਯੂਰਪ ਵਿੱਚ  ਰੂਸੀ ਰਾਜਨੀਤੀ ਦੀ ਵੱਧ ਰਹੀ ਲੋਕਪ੍ਰਿਯਤਾ ਦੇ ਕਈ ਕਾਰਣ ਦੱਸੇ ਹਨ। ਮੋਲਦੋਵਾ ਦਾ ਜ਼ਿਕਰ ਕਰਦੇ ਅਖਬਾਰ ਨੇ ਲਿਖਿਆ ਹੈ ਕਿ ਮੋਲਦੋਵਾ ਦੇ ਲੋਕ ਭ੍ਰਿਸ਼ਟ ਅਤੇ ਵੰਡੀਆਂ ਹੋਈਆਂ ਨਿਰੋਲ ਪੱਛਮੀ ਸਰਕਾਰਾਂ ਤੋ ਅਸੰਤੁਸ਼ਟ ਹਨ ਅਤੇ ਸੋਵੀਅਤ ਸੰਘ ਸਮੇ ਦੇ ਆਪਣੇ ਪੁਰਾਣੇ ਚੰਗੇ ਦਿਨ ਅਕਸਰ ਯਾਦ ਕਰਦੇ ਹਨ। ਗਰੀਬੀ ਅਤੇ ਆਰਥਿਕ ਖੜੋਤ ਨੇ ਯੂਰਪ ਦੇ Àੁੱਜਲੇ ਭਵਿੱਖ ਦੀ ਉਮੀਦ ਨੂੰ ਘਟਾ ਦਿੱਤਾ ਹੈ । ਦੂਜੇ ਪਾਸੇ ਰੂਸ ਨੇ ਹਾਲੇ ਵੀ ਪੂਰਬੀ ਯੂਰਪ ਦੇ ਬਹੁਤ ਦੇਸ਼ਾਂ ਨਾਲ ਆਪਣੇ ਵਪਾਰਕ ਨਾਤੇ ਅਜੇ ਵੀ ਮਰਨ ਨਹੀ ਦਿੱਤੇ ਹਨ। ਮੋਲਦੋਵਾ ਅਤੇ ਬੁਲਗਾਰੀਆ ਦੋਵੇ ਰੂਸ ਦੀ ਭਰੋਸੇਯੋਗ ਗੈਸ ਸਪਲਾਈ ਤੇ ਆਸ਼ਰਿਤ ਹਨ।
                          ਦੂਜਾ ਯੂਰਪੀ ਯੂਨੀਅਨ ਅਤੇ ਅਮਰੀਕਾ ਵਲੋ ਰੂਸ ਤੇ ਯੂਕ੍ਰੇਨ ਅਤੇ ਸੀਰੀਆ ਮਸਲੇ ਦੌਰਾਨ ਥੋਪੇ ਆਰਥਿਕ ਪ੍ਰਤਿਬੰਧ ਸਿਰਫ ਰੂਸ ਲਈ ਹੀ ਨਹੀ ਮਾਰੂ ਸਿੱਧ ਹੋਏ ਬਲਕਿ ਯੂਰਪ ਅਤੇ ਅਮਰੀਕਾ ਦੇ ਅਰਥਚਾਰੇ ਨੂੰ ਵੀ ਸਮਾਨਅੰਤਰ ਇਸ ਦੇ ਗੰਭਿਰ ਨੁਕਸਾਨ ਝੱਲਨੇ ਪਏ ਹਨ। ਕਾਫੀ ਅੰਦਰੂਨੀ ਵਿਰੋਧ ਤੇ ਦਬਾਅ ਮਗਰੋ ਵੀ ਅਮਰੀਕਾ ਦੇ ਓਬਾਮਾਂ ਤੇ ਜਰਮਨ ਚਾਂਸਲਰ ਮਾਰਕਲ ਦੀ ਜੋੜੀ ਇਨ•ਾਂ ਆਰਥਿਕ ਪ੍ਰਤਿਬੰਧਾਂ ਨੂੰ ਰੂਸ ਖਿਲਾਫ ਜ਼ਾਰੀ ਰੱਖਣ ਲਈ ਬਾਜਿੱਦ ਹਨ ਪਰ ਯੂਰਪੀ ਯੂਨੀਅਨ ਦੇ ਕਈ ਛੋਟੇ ਦੇਸ਼ ਇਸ ਮਸਲੇ ਵਿੱਚ ਪਿਸ ਰਹੇ ਹਨ। ਇੰਨ•ਾਂ ਆਰਥਿਕ ਪ੍ਰਤਿਬੰਧਾਂ ਦੇ ਵਿਰੁੱਧ ਰੂਸ ਵੱਲੋ ਲਾਏ ਆਰਥਿਕ ਪ੍ਰਤਿਬੰਧਾਂ ਕਾਰਣ ਰੂਸ ਦੇ ਵੱਡੇ ਬਜ਼ਾਰ ਹੁਣ ਕਈ ਛੋਟੇ ਯੂਰਪੀ ਦੇਸ਼ਾਂ ਲਈ ਬੰਦ ਹੋ ਚੁੱਕੇ ਹਨ ਤੇ ਇੰਨ•ਾਂ ਦੇਸ਼ਾਂ ਦੀ ਪਹਿਲਾਂ ਤੋ ਹੀ ਕਮਜ਼ੋਰ ਹੋ ਚੁੱਕੀ ਆਰਥਿਕਤਾ ਜ਼ਿਆਦਾ ਦੇਰ ਇਹ ਆਰਥਿਕ ਦਬਾਅ ਨਹੀ ਝੱਲ ਸਕਦੀ। ਕਈ ਯੂਰਪੀ ਦੇਸ਼ਾਂ ਨੂੰ ਹੁਣ ਆਪਣੀਆਂ ਸਰਕਾਰਾਂ ਦਾ ਰੂਸ ਪ੍ਰਤੀ ਨਾਕਾਰਆਤਮਿਕ ਵਿਵਹਾਰ ਰਾਸ ਨਹੀ ਆ ਰਿਹਾ। ਉਹ ਰੂਸ ਨਾਲ ਚੰਗੇ ਬਹੁਪੱਖੀ ਸਬੰਧ ਚਾਹੁੰਦੇ ਹਨ। ਕਈ ਯੂਰਪੀ ਦੇਸ਼ ਸਾਬਕਾ ਸੋਵਿਅਤ ਸੰਘ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਸੋਵਿਅਤ ਸੰਘ ਸਮੇ ਨੂੰ ਹੁਣ ਤੋ ਬਿਹਤਰ ਅਤੇ ਸੁਰੱਖਿਅਤ ਮੰਨਦੇ ਹਨ ਪਰ ਇਸ ਦੇ ਉਲਟ ਅਮਰੀਕਾ ਦੀ ਅਗਵਾਈ ਵਾਲਾ ਅਮਰੀਕਾ ਅਤੇ ਯੂਰਪੀ ਯੂਨੀਅਨ ਦਾ ਗਠਜੋੜ ਇਸ ਖਿੱਤੇ ਵਿੱਚ ਕਿਸੇ ਵੀ ਕੀਮਤ ਤੇ ਰੂਸ ਦਾ ਪ੍ਰਭਾਵ ਬਹਾਲ ਨਹੀ ਹੋਣ ਦੇਣਾ ਚਾਹੁੰਦਾ।  ਇਹ ਪ੍ਰਸਪਰ ਵਿਰੋਧੀ ਵਿਚਾਰ ਯੂਰਪੀ ਯੂਨੀਅਨ ਵਿੱਚ ਤਰੇੜਾਂ ਪਾਉਣ ਦਾ ਕੰਮ ਕਰ ਰਹੇ ਹਨ ਜੋ ਭਵਿੱਖ ਵਿੱਚ ਇਸ ਨੂੰ ਖੰਡ ਖੰਡ ਕਰ ਸਕਦੇ ਹਨ। ਯੂਰਪੀ ਯੂਨੀਅਨ ਹਾਲੇ ਬ੍ਰਿਟੇਨ ਦੇ ਈ ਯੂ ਤੋ ਵੱਖ ਹੋਣ ਦੀ ਘਟਨਾਂ ਤੋ ਨਹੀ ਉੱਭਰ ਸਕੀ ਕਿ ਹੋਰ ਰਾਸ਼ਟਰਾਂ ਸਮੇਤ ਫਰਾਂਸ ਅਤੇ ਸਵੀਡਨ ਦੇ ਵੀ ਇਸ ਵਪਾਰਕ ਬਲੌਕ ਨੂੰ ਛੱਡਣ ਦੀਆਂ ਸੰਭਾਵਨਾਵਾ ਕਾਫੀ ਪ੍ਰਬਲ ਹੋ ਰਹੀਆਂ ਹਨ। ਇਹ ਦੇਸ਼ ਇਸ ਗੱਲ ਤੇ ਬੜਾ ਗੰਭੀਰ ਵਿਚਾਰ ਕਰ ਰਹੇ ਹਨ ਕਿ ਡਗਮਗਾਉਦੀ ਯੂਰਪੀ ਯੂਨੀਅਨ ਦਾ ਹਿੱਸਾ ਬਣੇ ਰਹਿਣਾ ਹੈ ਜਾਂ ਹਾਲਾਤਾਂ ਦੀ ਬਿਹਤਰੀ ਲਈ ਰੂਸ ਨਾਲ ਵੱਖਰੇ ਸੁਖਾਵੇ ਸਬੰਧ ਵਿਕਸਿਤ ਕਰਨੇ ਹਨ। ਅਗਲੇ ਵਰ•ੇ 2'17 ਵਿੱਚ ਯੂਰਪੀ ਯੂਨੀਅਨ ਦੀ ਕੱਟੜ ਹਮਾਇਤੀ ਤੇ ਪ੍ਰਭਾਵਸ਼ਾਲੀ ਦੇਸ਼ ਜਰਮਨੀ ਦੀ ਚਾਂਸਲਰ ਮਾਰਕਲ ਨੂੰ ਵੀ ਸੱਤਾ ਬਣਾਈ ਰੱਖਣ ਲਈ ਚੋਣਾ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਉਹ ਸੱਤਾ ਵਿੱਚ ਵਾਪਸੀ ਨਾ ਕਰ ਸਕੀ ਤਾਂ ਅਗਾਮੀ ਸਰਕਾਰ ਦੀ ਯੂਰਪੀ ਯੂਨੀਅਨ ਪ੍ਰਤੀ ਨਵੀ ਨੀਤੀ ਵੀ ਈਯੂ ਦੀ ਹੋਦ ਨੂੰ  ਪ੍ਰਭਾਵਿਤ ਕਰ ਸਕਦੀ ਹੈ। ਕਈ ਯੂਰਪੀ ਦੇਸ਼ਾਂ ਦਾ ਰੂਸ ਨਾਲ ਨੇੜਤਾ ਵਧਾਉਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਆਉਣ ਵਾਲੇ ਸਮੇ ਵਿੱਚ ਰੂਸ ਦਾ ਦੁਨਿਆਂ ਵਿੱਚ ਪ੍ਰਭਾਵ ਵਧੇਗਾ ਜੋ ਨਾ ਸਿਰਫ ਯੂਰਪ ਵਿੱਚ ਸ਼ਕਤੀ ਦੀ ਦੋਬਾਰਾ ਵੰਡ ਕਰੇਗਾ ਬਲਕਿ ਇਹ ਯੂਰਪੀ ਯੂਨੀਅਨ ਦੇ ਜਾਦੂ ਨੂੰ ਖਤਮ ਕਰਕੇ ਉਸ ਨੂੰ ਹਾਸ਼ੀਏ 'ਤੇ ਧੱਕ ਸਕਦਾ ਹੈ। ਇਹ ਵੀ ਸੰਭਵ ਹੈ ਕਿ ਯੂਰਪੀ ਯੂਨੀਅਨ  ਬਿਖਰ ਹੀ ਜਾਵੇ। ਜੇਕਰ ਇਸ ਤਰ•ਹੋਇਆ ਤਾਂ ਨਿਸ਼ਚਿਤ ਹੀ ਰੂਸ ਦੁਨਿਆਂ ਵਿੱਚ ਸ਼ਕਤੀ ਸੰਤੁਲਣ ਦੀ ਕਮੀ ਨੂੰ ਪੂਰਾ ਕਰ ਦੇਵੇਗਾ। ਏਸ਼ਿਆ ਵੀ ਇਸਦੇ ਪ੍ਰਭਾਵਾਂ ਤੋ ਅਛੂਤਾ ਨਹੀ ਰਹੇਗਾ। 
                    ਭਾਰਤ ਨੂੰ ਅਜਿਹੇ ਸਮੇ ਰੂਸ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਜ਼ਾਹਿਰ ਹੈ ਕਿ ਨਵੀਆਂ ਸੰਸਾਰਿਕ ਪ੍ਰਸਥਿੱਤੀਆਂ ਵਿੱਚ ਰੂਸ ਸਭ ਦੇਸ਼ਾਂ ਦੇ ਨਾਲ ਆਪਣੇ ਰਿਸ਼ਤਿਆਂ ਦੀ ਨਵੇ ਸਿਰੇ ਤੋ ਸਮੀਖਿਆ ਕਰੇਗਾ ਕਿÀਕਿ ਸ਼ਕਤੀ ਦੇ ਉਤਰਾ ਚੜ•ਾ ਨਾਲ ਮਿੱਤਰ ਤੇ ਦੂਸ਼ਮਣ ਵੀ ਬਦਲ ਜਾਂਦੇ ਹਨ। ਇਸ ਲਈ ਰੂਸ ਨਾਲ ਭਾਰਤ ਨੂੰ ਆਪਣੇ ਪੁਰਾਣੇ ਸਬੰਧਾ ਨੂੰ ਹੀ ਆਉਣ ਵਾਲੇ ਸਮੇਂ ਦੀ ਮਿੱਤਰਤਾ ਦਾ ਆਧਾਰ ਮੰਨ ਕੇ ਸੰਤੁਸ਼ਟ ਨਹੀ ਹੋ ਜਾਣਾ ਚਾਹੀਦਾ ਬਲਕਿ ਹੋਰ ਨਵੇ ਬਹੁਪੱਖੀ ਸਮਝੌਤੇ ਕਰਨੇ ਚਾਹੀਦੇ ਹਨ। ਪੱਛਮੀ ਦੇਸ਼ਾਂ ਦੀ ਇਹ ਸਿਫਤ ਹੈ ਕਿ ਉਹ ਬਦਲਾਅ ਨੂੰ ਬਹੁਤ ਛੇਤੀ ਤਸਲੀਮ ਕਰ ਲੈਦੇ ਹਨ ਜਦੋ ਉਹ ਇਹ ਮਹਿਸੂਸ ਕਰ ਲੈਣ ਕਿ ਇਹ ਬਦਲਾ ਉਨ•ਦੇ ਜੀਵਨ ਲਈ ਹਾਂਪੱਖੀ ਹੋ ਸਕਦਾ ਹੈ, ਜਦਕਿ ਅਸੀ ਰੂੜ•ੀਵਾਦੀ ਹਾਂ ਅਤੇ ਬਿਨਾਂ ਉਸਦਾ ਵਿਸ਼ਲੇਸ਼ਣ ਕੀਤੇ ਬਦਲਾਅ ਦਾ ਵਿਰੋਧ ਕਰਦੇ ਹਾਂ । ਇਹੀ ਇਕ ਕਾਰਣ ਹੈ ਜੋ ਭਾਰਤ ਦੇ ਮਿਹਨਤਕਸ਼, ਦਲੇਰ ਪਰ ਭੋਲੇ ਜਾਂ ਆਖੀਏ  ਰੂੜ•ਵਾਦੀ ਲੋਕਾਂ ਨੂੰ ਉਨ ਦੇ ਅਸਲ ਹੱਕ ਤੋ ਦੂਰ ਲੈ ਜਾਂਦਾ ਹੈ। ਆਪਣੇ ਹੱਕ ਪ੍ਰਤੀ ਜਾਗਰੂਕ ਹੋਣਾ ਹੀ ਕਾਫੀ ਨਹੀ । ਹੱਕਾਂ ਨੂੰ ਹਾਸਲ ਕਰਣ ਲਈ ਲੋੜੀਦੇ ਰਾਜਨੀਤੀਕ ਮਾਹੌਲ ਦੀ ਸਿਰਜਣਾ ਕਰਨਾ ਹੀ ਅਸਲ  ਜ਼ਿਮੇਵਾਰੀ ਹੈ। ਇਹ ਗੱਲ ਪੱਛਮ ਤੋ ਸਿੱਖਣ ਦੀ ਲੋੜ ਹੈ। ਬ੍ਰਿਟੇਨ ਦੀ ਯੂਰਪੀ ਯੂਨੀਅਨ ਤੋ ਵੱਖ ਹੋਣ ਦੀ ਰਾਏਸ਼ੁਮਾਰੀ ਭਾਵੇ ਬ੍ਰਿਟੇਨ ਦੇ ਸਹਿਯੋਗਿਆਂ ਨੂੰ ਰਾਸ ਨਾ ਆਈ ਹੋਵੇ ਪਰ ਉੱਥੋ ਦੇ ਲੋਕਾਂ ਨੇ ਇਸ ਦੀ ਕੋਈ ਪ੍ਰਵਾਹ ਨਹੀ ਕੀਤੀ ਅਤੇ ਆਪਣੇ ਹਿੱਤਾ ਦੀ ਸੁਰੱਖਿਅਤਾ ਲਈ ਜਿਵੇ ਠੀਕ ਸਮਝਿਆ ਉਸੇ ਤਰਾਂ ਹੀ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਯੂਰਪ ਕੀ ਕਰਦਾ ਹੇ ? ਨਿਸ਼ਚਤ ਹੀ ਯੂਰਪੀ ਦੇਸ਼ਾਂ ਦੇ ਝੁਕਾਅ ਦੀ ਦਿਸ਼ਾ ਸੰਸਾਰ ਦੇ ਭਵਿੱਖ ਦੀ ਦਿਸ਼ਾ ਤੈਅ ਕਰੇਗੀ।  ਇਹ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇ ਵਿੱਚ ਸੰਸਾਰ ਨਵੇ ਸ਼ਕਤੀ ਸੰਤੁਲਣ ਦੇ ਦੌਰ ਵਿੱਚ ਪ੍ਰਵੇਸ਼ ਕਰ ਜਾਵੇ ਅਤੇ ਸੰਸਾਰ ਇਕ ਧਰੁਵੀ ਵਿਵਸਥਾ ਤੋ ਛੁਟਕਾਰਾ ਪਾ ਲਵੇ ਜੋ ਹਾਂ ਪੱਖੀ ਵਾਤਾਵਰਣ ਉਪਲਬਧ ਕਰਵਾਉਣ ਲਈ ਅਤਿਅੰਤ ਜਰੂਰੀ ਹੈ।                                                  
ਖੁਸ਼ਵਿੰਦਰ ਸਿੰਘ ਸੂਰੀਯਾ
94635-10941


Related News