ਜ਼ਿੰਦਗੀ ਵਿਚ ਧੀ ਦਾ ਹੋਣਾ ਸਭ ਤੋਂ ਖਾਸ

07/10/2020 5:55:11 PM

ਬਿਲਕੁੱਲ, ਮੈਂ ਜੋ ਅੱਜ ਲਿਖਣ ਲੱਗੀ ਹਾਂ ਬਹੁਤ ਵੱਖਰਾ ਜਿਹਾ ਹੈ। ਪਰ ਜੇਕਰ ਸੰਜੀਦਗੀ ਨਾਲ ਅਤੇ ਇਮਾਨਦਾਰੀ ਨਾਲ ਸੋਚੀਏ ਤਾਂ ਸੱਚ ਵੀ ਹੈ। ਹਾਂ, ਮੇਰੇ ਵਿਚਾਰਾਂ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ, ਆਪੋ-ਆਪਣੀ ਸੋਚ ਹੈ। ਖੈਰ, ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਸਭ ਕੁੱਝ ਵੇਖਦੇ ਹਾਂ ਅਤੇ ਸਮਝਦੇ ਹਾਂ। ਕਦੇ ਵੀ ਇਹ ਨਾ ਸਮਝੋ ਕਿ ਦੂਸਰੇ ਨੂੰ ਸਮਝ ਨਹੀਂ ਆ ਰਹੀ। ਫਰਕ ਸਿਰਫ ਇਹ ਹੈ ਕਿ ਉਹ ਤੁਹਾਡੀ ਸਿਆਣਪ ਨੂੰ ਅਤੇ ਤੁਹਾਡੇ ਇਰਾਦਿਆਂ ਨੂੰ ਸਮਝ ਰਿਹਾ ਹੁੰਦਾ ਹੈ। ਕਦੇ ਸੋਚਿਆ ਧੀ ਦਾ ਹੋਣਾ ਕਿੰਨਾ ਖਾਸ ਹੈ। ਅੱਜ ਹਰ ਕੋਈ ਇਹ ਕਹਿੰਦਾ ਸੁਣੇਗਾ ਕਿ ਮੇਰੀ ਬੇਟੀ/ਬੇਟੀਆਂ ਸਾਡਾ ਬਹੁਤ ਖਿਆਲ ਰੱਖਦੀਆਂ ਹਨ। ਇਹ ਗਲਤ ਵੀ ਨਹੀਂ ਹੈ।

ਬੇਟਿਆਂ ਲਈ ਅਜਿਹਾ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ। ਬੇਟਿਆਂ ਕੋਲ ਮਾਪਿਆਂ ਕੋਲ ਬੈਠਣ ਲਈ ਵਕਤ ਨਹੀਂ ਹੁੰਦਾ। ਉਸ ਕੋਲ ਮਾਪਿਆਂ ਨੂੰ ਦੇਣ ਲਈ ਹਮੇਸ਼ਾਂ ਪੈਸਿਆਂ ਦੀ ਘਾਟ ਰਹੇਗੀ। ਬੇਟਿਆਂ ਨੂੰ ਆਪਣੇ ਮਾਪਿਆਂ ਦੀ ਬੀਮਾਰੀ ਵਿਖਾਈ ਹੀ ਦਿੰਦੀ ਅਤੇ ਨਾ ਹੀ ਉਮਰ ਦੇ ਹਿਸਾਬ ਨਾਲ਼ ਉਨ੍ਹਾਂ ਦੀਆਂ ਲੋੜਾਂ ਜ਼ਰੂਰਤਾਂ ਵਿਖਾਈ ਦਿੰਦੀਆਂ ਹਨ। ਇਥੇ ਲੜਕੀਆਂ ਆਪਣੇ ਮਾਪਿਆਂ ਲਈ ਇਵੇਂ ਦੀ ਲਾਪ੍ਰਵਾਹੀ ਨਹੀਂ ਕਰਦੀਆਂ। ਸਿਆਣੇ ਕਹਿੰਦੇ ਸੀ ਕਿ ਜਿਹੜੀ ਲੜਕੀ ਪੇਕਿਆਂ ਵੱਲ ਵਧੇਰੇ ਝੁਕਾਅ ਰੱਖੇਗੀ, ਉਹ ਸਹੁਰੇ ਪਰਿਵਾਰ ਦੀਆਂ ਜ਼ਿੰਮੇਵਾਰੀਆ ਕਦੇ ਵੀ ਨਹੀਂ ਨਿਭਾਅ ਸਕਦੀ।

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਜਿਹੜੇ ਮਾਪੇ ਇਹ ਕਹਿੰਦੇ ਹਨ ਕਿ ਸਾਡੀਆਂ ਧੀਆਂ ਸਾਡਾ ਬਹੁਤ ਧਿਆਨ ਰੱਖਦੀਆਂ ਹਨ, ਕਦੇ ਉਨ੍ਹਾਂ ਸਿਆਣੇ ਮਾਪਿਆਂ ਨੇ ਇਹ ਵੇਖਿਆ ਕਿ ਉਹ ਆਪਣੇ ਬਜ਼ੁਰਗ ਸੱਸ ਸਹੁਰੇ ਲਈ ਕੀ ਕਰ ਰਹੀ ਹੈ। ਪਹਿਲਾਂ ਬੇਟੀ ਦੇ ਘਰ ਜਾਣਾ ਜਾਂ ਬੇਟੀ ਦਾ ਪੇਕਿਆਂ ਘਰ ਵਿੱਚ ਵਧੇਰੇ ਰਹਿਣਾ ਜਾਂ ਆਉਣਾ ਠੀਕ ਨਹੀਂ ਸੀ ਸਮਝਿਆ ਜਾਂਦਾ। 

ਬਿਲਕੁੱਲ, ਜਿੰਨਾ ਦੀਆਂ ਧੀਆਂ ਨਹੀਂ, ਅੱਜ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਵੀ ਜੇ ਧੀ ਹੁੰਦੀ ਤਾਂ ਸਾਡਾ ਵੀ ਕੋਈ ਸਹਾਰਾ ਹੁੰਦਾ। ਸਾਨੂੰ ਵੀ ਦਿਨ ਵਿੱਚ ਦੋ ਚਾਰ ਵਾਰ ਕੋਈ ਫੋਨ ਕਰਕੇ ਹਾਲ ਚਾਲ ਪੁੱਛਦਾ। ਮੈਂ ਇਕ ਗਾਣਾ ਸੁਣਿਆ ਸੀ, "ਜੇ ਕਿਧਰੇ ਮੈਂ ਬਾਬਾ ਹੁੰਦਾ, ਮੇਰਾ ਵੀ ਕੁੱਝ ਦਾਬਾ ਹੁੰਦਾ। "ਇੰਜ ਹੀ ਮੈਨੂੰ ਲੱਗਿਆ, "ਸਾਡੀ ਵੀ ਜੇ ਧੀ ਹੁੰਦੀ, ਮੈਂ ਵੀ ਮਾਂ ਸਿਆਣੀ ਹੁੰਦੀ। "ਅੱਜ ਜਿਹੜੇ ਮਾਪੇ ਪੁੱਤ ਵਿਆਹ ਲੈਂਦੇ ਨੇ ਉਨ੍ਹਾਂ ਨੂੰ ਨੂੰਹਾਂ ਪੁੱਤ ਬੇਅਕਲ, ਮੂਰਖ ਅਤੇ ਫਾਲਤੂ ਸਮਝਣਾ ਸ਼ੁਰੂ ਕਰ ਦਿੰਦੇ ਹਨ। ਨਾ ਤਾਂ ਪਿਉ ਨੇ ਕੋਈ ਖਾਸ ਕਮਾਈ ਕੀਤੀ ਦੱਸਦੇ ਹਨ ਅਤੇ ਨਾ ਮਾਂ ਨੂੰ ਕੁਝ ਸਮਝ ਹੈ।

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…

ਹਾਂ, ਧੀਆਂ ਆਪਣੇ ਮਾਪਿਆਂ ਨੂੰ ਅਕਲਮੰਦ, ਸਿਆਣੇ ਅਤੇ ਹਰ ਪੱਖੋ ਬਿਹਤਰੀਨ ਮੰਨਦੀਆਂ ਹਨ। ਪਿੱਛੇ ਜਿਹੇ ਮੇਰੀ ਪੁਲਸ ਵਿੱਚ ਨੌਕਰੀ ਕਰਦੇ ਰਿਸ਼ਤੇਦਾਰ ਨਾਲ ਗੱਲ ਹੋਈ। ਉਸਨੇ ਵੀ ਇਹ ਹੀ ਦੱਸਿਆ ਕਿ ਜਿੰਨੇ ਵੀ ਵਿਆਹ ਤੋਂ ਬਾਅਦ ਵਾਲੇ ਕੇਸ ਹੁੰਦੇ ਹਨ। ਸਭ ਵਿੱਚ ਮੁੰਡੇ ਦੇ ਮਾਪੇ ਭੁੱਖੇ ਨੰਗੇ ਦੱਸੇ ਜਾਂਦੇ ਹਨ। ਮੁੰਡੇ ਦੀ ਮਾਂ ਨੂੰ ਦੁਨੀਆਦਾਰੀ ਦੀ ਅਕਲ ਨਹੀਂ।

ਮੁੰਡੇ ਦੀ ਮਾਂ ਨੂੰ ਕੱਪੜੇ ਪਾਉਣ ਦੀ ਅਕਲ ਨਹੀਂ ਅਤੇ ਗੱਲਬਾਤ ਕਰਨ ਦਾ ਸਲੀਕਾ ਨਹੀਂ। ਇਹ ਇਸ ਵੇਲੇ ਦਾ ਸਮਾਜ ਦਾ ਕੌੜਾ ਸੱਚ ਹੈ। ਚਲੋ, ਜਿਸ ਦੀ ਧੀ ਹੋਏਗੀ, ਉਨ੍ਹਾਂ ਨੂੰ ਕੁੱਝ ਤਾਂ ਹੌਂਸਲਾ ਹੋਏਗਾ। ਉਨ੍ਹਾਂ ਦੀ ਧੀ ਤਾਂ ਉਨ੍ਹਾਂ ਨੂੰ ਅਕਲ ਵਾਲੇ ਸਮਝਦੀ ਹੋਏਗੀ ਪਰ ਜਿੰਨਾ ਦੇ ਪੁੱਤ ਹੀ ਹਨ ਉਹ ਤਾਂ ਕਦੇ ਚੰਗੇ ਹੋ ਹੀ ਨਹੀਂ ਸਕਦੇ। ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਕੁੜੀਆਂ ਆਪਣੇ ਸੱਸ ਸਹੁਰੇ ਲਈ ਅਜਿਹੇ ਸ਼ਬਦ ਵਰਤੀਆਂ ਹਨ, ਉਨ੍ਹਾਂ ਦੇ ਮਾਪੇ ਧੀਆਂ ਦਾ ਪੂਰਾ ਸਾਥ ਦਿੰਦੇ ਹਨ। ਲੜਕੇ ਵੀ ਆਪਣੀਆਂ ਪਤਨੀਆਂ ਦਾ ਵਧੇਰੇ ਕਰਕੇ ਸਾਥ ਦਿੰਦੇ ਹੋਏ ਆਪਣੇ ਮਾਪਿਆਂ ਦੀ ਬੇਇਜ਼ਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ।

ਪੰਜਾਬ ਸਰਕਾਰ ਨੂੰ ਸੂਬੇ ’ਚੋਂ ਬੇਰੁਜ਼ਗਾਰੀ ਖਤਮ ਕਰਨ ਲਈ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ (ਵੀਡੀਓ)

ਜਿਹੜੀਆਂ ਲੜਕੀਆਂ ਆਪਣੇ ਸੱਸ ਸਹੁਰੇ ਲਈ ਅਜਿਹੇ ਸ਼ਬਦ ਵਰਤਦੀਆਂ ਹਨ, ਉਨ੍ਹਾਂ ਦੇ ਮਾਪਿਆਂ ਦੀ ਦਿੱਤੀ ਸਿੱਖਿਆ ਅਤੇ ਖਾਸ ਕਰਕੇ ਮਾਂ ਦੀ ਸਮਝਦਾਰੀ ਦਸ ਰਹੀ ਹੁੰਦੀ ਹੈ। ਵਿਆਹ ਤੋਂ ਬਾਅਦ ਵੀ ਕੁੜੀਆਂ ਮਾਪਿਆਂ ਦੇ ਵੱਲ ਜ਼ਰੂਰਤ ਤੋਂ ਵਧ ਝੁਕਾਅ ਰੱਖਦੀਆਂ ਹਨ ਅਤੇ ਲੜਕੀਆਂ ਦੇ ਮਾਪੇ ਵੀ ਧੀਆਂ ਦੇ ਪਰਿਵਾਰਾਂ ਵਿੱਚ ਵਧੇਰੇ ਦਖਲ ਦੇ ਰਹੇ ਹਨ। ਬਹੁਤ ਸਾਰੇ ਮਾਪੇ ਧੀਆਂ ਨੂੰ ਦਿੱਤਾ ਦੋਵੇਂ ਪਰਿਵਾਰਾਂ ਦਾ ਗਹਿਣਾ ਜਾਂ ਪੈਸਾ ਵੀ ਆਪਣੇ ਕੋਲ ਰੱਖਦੇ ਹਨ ਜਾਂ ਧੀਆਂ ਆਪਣੇ ਮਾਪਿਆਂ ਦੇ ਕੋਲ ਰੱਖਦੀਆਂ ਹਨ। ਇਥੇ ਕੁੜੀਆਂ ਨਾਲੋਂ ਉਸਦੇ ਮਾਪਿਆਂ ਦੀ ਮੂਰਖਤਾ ਅਤੇ ਬੇਵਕੂਫੀ ਵਧੇਰੇ ਹੈ। ਸੱਚ ਇਹ ਹੈ ਕਿ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਨੂੰ ਕੋਈ ਤਿਆਰ ਨਹੀਂ।

ਸੱਚ ਬੋਲਣ ਤੇ ਲਿਖਣ ਵਾਲਿਆਂ ਲਈ ਸਜ਼ਾ ਏ ਮੌਤ ਦਾ ਜਾਮ ਕਿਉਂ

ਜਦੋਂ ਤੁਸੀਂ ਇਕ ਉਂਗਲ ਦੂਸਰੇ ਵਲ ਚੁੱਕਦੇ ਹੋ ਤਾਂ ਤਿੰਨ ਤੁਹਾਡੇ ਆਪਣੇ ਵੱਲ ਹੁੰਦੀਆਂ ਹਨ। ਕੁਦਰਤ ਬੜੀ ਮਹਾਨ ਹੈ। ਉਹ ਸਭ ਦਾ ਹਿਸਾਬ ਕਿਤਾਬ ਕਰ ਦਿੰਦੀ ਹੈ। ਕਿਸੇ ਦੇ ਕਹਿਣ ਨਾਲ ਕੋਈ ਮੂਰਖ ਨਹੀਂ ਹੋ ਜਾਂਦਾ। ਸਿਆਣਿਆਂ ਨੇ ਕਿਹਾ ਹੈ, "ਕਾਵਾਂ ਆਖੇ ਢੱਡੇ ਨਹੀਂ ਮਰਦੇ।"ਹਾਂ, ਇਹ ਸੱਚ ਹੈ ਕਿ ਸਾਰੀ ਜ਼ਿੰਦਗੀ ਤੰਗੀਆਂ ਕੱਟਕੇ ਅਤੇ ਸਿਆਣਪ ਨਾਲ ਸਾਰਾ ਕੁੱਝ ਬਣਾਉਣ ਤੋਂ ਬਾਅਦ ਇਵੇਂ ਦੀਆਂ ਗੱਲਾਂ ਬਰਦਾਸ਼ਤ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਹਨ।

ਕਈ ਵਾਰ ਬਜ਼ੁਰਗਾ ਤੇ ਲਿਖੇ ਲੇਖ ਤੇ ਬਜ਼ੁਰਗ ਬਹੁਤ ਵਾਰ ਫੋਨ ’ਤੇ ਗੱਲ ਕਰਦੇ ਰੋ ਪੈਂਦੇ ਹਨ।ਕਈ ਤਾਂ ਰੋਂਦੇ ਕਹਿੰਦੇ ਹਨ ਕਿ ਸਾਡਾ ਅਜਿਹੇ ਹਾਲਾਤਾਂ ਵਿੱਚ ਜਿਊਣ ਨੂੰ ਵੀ ਦਿਲ ਨਹੀਂ ਕਰਦਾ।ਵਧੇਰੇ ਕਰਕੇ ਮਾਪੇ ਨੂੰਹਾਂ ਪੁੱਤਾਂ ਤੋਂ ਪਰੇਸ਼ਾਨ ਹੁੰਦੇ ਹਨ। ਜੇਕਰ ਧੀਆਂ ਦੇ ਮਾਪੇ ਧੀਆਂ ਨੂੰ ਉਸ ਪਰਿਵਾਰ ਤੇ ਯਕੀਨ ਕਰਨ ਦੀ ਅਕਲ ਨਹੀਂ ਦਿੰਦੇ ਤਾਂ ਇਹ ਕਿਵੇਂ ਸੋਚਦੇ ਹਨ ਕਿ ਉਹ ਪਰਿਵਾਰ ਤੁਹਾਡੀ ਬੇਟੀ ’ਤੇ ਯਕੀਨ ਕਰੇ। ਉਹ ਉਨ੍ਹਾਂ ਮਾਪਿਆਂ ਦੀ ਸਿਆਣਪ ਹੈ, ਜੋ ਤੁਹਾਡੀ ਧੀ ਨੂੰ ਕੁੱਝ ਨਹੀਂ ਕਹਿੰਦੇ।

ਸਬਜ਼ੀ ਖਾਣ ਨਾਲੋ ਸਰੀਰ ਲਈ ਕਿਤੇ ਜ਼ਿਆਦਾ ਫਾਇਦੇਮੰਦ ਹੈ ਭਿੰਡੀ ਦਾ ਪਾਣੀ, ਜਾਣੋ ਕਿਉਂ

ਕਦੇ ਇਸ ਨੂੰ ਗੰਭੀਰਤਾ ਨਾਲ ਸੋਚਣਾ ਅਤੇ ਵਿਚਾਰਨਾ ਕਿ ਵਧੇਰੇ ਕਰਕੇ ਪੁੱਤਾਂ ਦੇ ਵਿਆਹ ਤੋਂ ਬਾਅਦ ਮਾਪਿਆਂ ਨੂੰ ਬੇਅਕਲ ਹੋਣ ਦੀ ਪਦਵੀ ਮਿਲਦੀ ਹੈ ਅਤੇ ਲੜਕੀਆਂ ਦੇ ਮਾਪੇ ਵਧੇਰੇ ਕਰਕੇ ਸਰਬ ਕਲਾ ਸੰਪੂਰਨ ਹੁੰਦੇ ਹਨ। ਇਸ ਕਰਕੇ ਹੀ ਲਗਿਆ ਕਿ ਜੇ ਕਿਧਰੇ ਸਾਡੀ ਵੀ ਧੀ ਹੁੰਦੀ ਤਾਂ ਅਸੀਂ ਵੀ ਸਿਆਣੇ ਅਤੇ ਅਕਲਮੰਦ ਮਾਪੇ ਅਖਵਾ ਲੈਂਦੇ। ਮੁਆਫ਼ ਕਰਨਾ ਇਹ ਇਸ ਵੇਲੇ ਦੇ ਸਮਾਜ ਦਾ ਕੌੜਾ ਸੱਚ ਹੈ। 

PunjabKesari

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ 


rajwinder kaur

Content Editor

Related News