ਦੀਵੇ ਦੀ ਦਸ਼ਾ

Friday, Dec 14, 2018 - 10:15 AM (IST)

ਦੀਵੇ ਦੀ ਦਸ਼ਾ

ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ
ਉਜਾੜ ਮੇਰੇ ਨਸੀਬ ।
ਵਕਤ ਮੇਰਾ, ਮੇਰੇ ਨਾਲ ਰੁਕਿਆ, ਦੋਵੇਂ ਕਰ ਰਹੇ ਹਾਂ, ਉਸ ਦੀ ਉਡੀਕ 
ਵਕਤ ਚੁੱਪ, ਮੈਂ ਕਰਦਾ ਹਾਂ, ਗੱਲਾਂ ਉਸ ਨਾਲ ਗੰਭੀਰ 
ਉੱਡ ਜਾਂਦਾ ਹਾਂ, ਪੰਖੇਰੂ ਜਿਵੇਂ, ਇਕ ਤੋਂ ਬਾਅਦ ਇਕ, ਖੁਆਬ ਉਡਾਉਦਾ ਹੈ ਮੇਰਾ ਸਰੀਰ।
ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,
ਉਜਾੜ ਮੇਰੇ ਨਸੀਬ ।
ਹਵਾ ਆਉਂਦੀ ਏ, ਲੰਘ ਜਾਂਦੀ ਏ , ਬੇ ਖਬਰ ਮੈਂ, 
ਕਿਹੜੀ, ਪਾਰ ਕਰਨੀ, ਮੇਰੀ ਤਕਦੀਰ ਦੀ ਲਕੀਰ ,
ਹਰ ਕਿਸੇ ਦਾ ਕੋਈ ਟੀਚਾ ਹੁੰਦਾ, ਲੈ ਜਾਵੇ ਭੰਵਰ ਭਾਵੇਂ ਮੈਨੂੰ, ਜਾ ਮੇਰੇ ਦੁੱਖ ਦੀ ਸ਼ਮਸ਼ੀਰ ।
ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,
ਉਜਾੜ ਮੇਰੇ ਨਸੀਬ ।
ਦੀਵਾ ਹਾਂ, ਕਿਸੇ ਦੀ ਆਸਥਾ ਵਲੋਂ ਰੱਖਿਆ ਗਿਆ,
ਮੋਜ ਹਵਾ ਦੀ , ਜਲਦਾ ਰਹਾਂ ਜਾ ਬੁੱਝ ਜਾਂਵਾ,
ਮੋਜ ਰੱਬ ਦੀ, 'ਸੰਦੀਪ' ਇਸ ਦਸ਼ਾ 'ਚੋਂ ਇਕ ਸੰਤ ਕੱਢੂ, ਇਕ ਫਕੀਰ।
ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,
ਉਜਾੜ ਮੇਰੇ ਨਸੀਬ
ਸੰਦੀਪ ਕੁਮਾਰ ਨਰ ਬਲਾਚੌਰ 


author

Neha Meniya

Content Editor

Related News