ਪੰਜਾਬ ਦੇ ਸਮੂਹ ਨੰਨ੍ਹੇ-ਨੰਨ੍ਹੇ ਸਕੂਲੀ ਬੱਚਿਆਂ ਦੀ ਪ੍ਰਮਾਤਮਾ ਅੱਗੇ ਅਰਦਾਸ
Saturday, Mar 23, 2019 - 10:55 AM (IST)
ਮੈਂ ਇੱਕ ਛੋਟਾ ਬੱਚਾ ਰੱਬ ਜੀ,
ਤੇਰੇ ਅੱਗੇ ਕਰਾਂ ਅਰਦਾਸ।
ਛੋਟੇ ਛੋਟੇ ਹੱਥ ਜੋੜਕੇ,
ਖੜਾ ਹਾਂ ਤੇਰੇ ਚਰਨਾਂ ਪਾਸ।
ਪੜ੍ਹਾਈ ਬੜੀ ਹੈ ਔਖੀ ਹੋ ਗਈ,
ਤੇਰੇ ਲਈ ਇਹ ਗੱਲ ਨਹੀਂ ਖ਼ਾਸ।
ਸਾਰਾ ਸਾਲ ਮੈਂ ਮਿਹਨਤ ਕੀਤੀ,
ਕਰ ਦੇਵੀਂ ਹੁਣ ਮੈਨੂੰ ਪਾਸ।
ਮੇਰਾ ਇੱਕ ਸਾਲ ਬਚ ਜਾਉ,
ਆ ਜਾਵੇ ਜੇ ਮਿਹਨਤ ਰਾਸ।
ਮੇਰੀ ਗੱਲ ਜੇ ਪੂਰੀ ਹੋ ਗਈ,
ਬਣਕੇ ਰਹਾਂਗਾ ਤੇਰਾ ਦਾਸ।
ਬਹਾਦਰ ਸਿੰਘ ਗੋਸਲ
ਮੋ. ਨੰ: 98764-52223
