ਡਾਇਮੰਡ ਪਬਲਿਕ ਸਕੂਲ, ਮੁੰਡੀ ਖਰੜ ਦਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ

Thursday, Dec 20, 2018 - 03:52 PM (IST)

ਡਾਇਮੰਡ ਪਬਲਿਕ ਸਕੂਲ, ਮੁੰਡੀ ਖਰੜ ਦਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ

ਖਰੜ 16 ਦਸੰਬਰ 2018 ਡਾਇਮੰਡ ਪਬਲਿਕ ਸਕੂਲ, ਮੁੰਡੀ ਖਰੜ ਨੇ ਆਪਣਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ। ਸਮਾਗਮ ਵਿਚ ਸ੍ਰੀ ਵਿਨਦ ਕੁਮਾਰ ਬਾਂਸਲ, ਐੱਸ.ਡੀ.ਐੱਮ. ਖਰੜ੍ਹ, ਮੁੱਖ ਮਹਿਮਾਨ ਵਜੋਂ ਸ਼ਾਮਲ ਹਏ।ਸਮਾਗਮ ਦੀ ਪ੍ਰਧਾਨਗੀ ਡਾ: ਬਲਵਿੰਦਰਪਾਲ ਸਿੰਘ(ਚੀਫ ਆਰਗੇਨਾਈਜ਼ਰ),ਗੁਰੂ ਗਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਨੇ ਕੀਤੀ ਅਤੇ ਸਮਾਗਮ ਦੀ ਸ਼ਾਨ ਵਧਾਈ।

ਸਮਾਗਮ ਦੇ ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ-ਅਜਿਹੇ ਸਮਾਗਮ ਬੱਚਿਆਂ ਦੇ ਬਧਿਕ ਅਤੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਹਨਾਂ ਨੇ ਇਸ ਸਮਾਗਮ ਵਿਚ 100 ਬੱਚਿਆਂ ਦੇ ਭਾਗ ਲੈਣ ਲਈ ਸਕੂਲ ਨੂੰ ਵਧਾਈ ਦਿੱਤੀ।ਉਹਨਾਂ ਨੇ ਸਾਰੀਆਂ ਗਤੀਵਿਧੀਆਂ ਦੌਰਾਨ ਨਸ਼ਿਆਂ ਵਿਰੁੱਧ ਪੇਸ਼ ਕੀਤੇ ਨਾਟਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਾਟਕ ਬੱਚਿਆਂ, ਮਾਪਿਆਂ ਅਤੇ ਸਮਾਜ ਲਈ ਇਕ ਵਧੀਆ ਸੁਨੇਹਾ ਹਨ।ਡਾ:ਬਲਵਿੰਦਰਪਾਲ ਸਿੰਘ ਨੇ ਸਕੂਲ ਦੇ ਸਾਲਾਨਾ ਸਮਾਗਮ ਦਰਾਨ ਦੱਸਿਆ ਕਿ ਇਹ ਸਮਾਗਮ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਵਿਸ਼ਵਾਸ ਨਾਲ ਭਰਪੂਰ ਸੀ।ਇਸ ਸਕੂਲ ਨੇ ਆਪਣੇ ਸਮਾਗਮ ਦਰਾਨ ਬੱਚਿਆਂ ਦੇ ਅੰਦਰ ਲੁਕੀ ਕਲਾ ਨੂੰ ਪਛਾਣਿਆ ਅਤੇ ਆਪਣੀ ਕਲਾ ਨੂੰ ਪੇਸ਼ ਕਰਨ ਦਾ ਇਕ ਸੁਚੱਜਾ ਮੰਚ ਦਿੱਤਾ। ਉਹਨਾਂ ਨੇ ਪਗਰਾਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਜ਼ਰੂਰੀ ਹਨ।

ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਪ੍ਰੀ ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਗਿੱਧਾ, ਭੰਗੜਾ, ਹਰਿਆਣਵੀ ਅਤੇ ਗੁਜਰਾਤੀ ਲੋਕ ਨਾਚ ਪੇਸ਼ ਕਰਨ ਤੋਂ ਇਲਾਵਾ ਹਿੰਦੀ ਅਤੇ ਅੰਗਰੇਜੀ ਨਾਟਕ ਵੀ ਪੇਸ਼ ਕੀਤੇ ਗਏ।ਜਿੱਥੇ ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦੇਣ ਵਾਲੇ ਨਾਟਕ ਅਤੇ ਨਸ਼ਿਆਂ ਨਾਲ ਸਬੰਧਤ ਨਾਟਕ ਦੀ ਸਭ ਨੇ ਸਰਾਹਨਾ ਕੀਤੀ ਉਥੇ ਹੀ ਨਰਸਰੀ ਜਮਾਤ ਦੇ ਵਿਦਿਆਰਥੀਆਂ ਵੱਲ ਪੇਸ਼ ਕੀਤੀਆਂ ਅੰਗਰੇਜ਼ੀ ਅਤੇ ਹਿੰਦੀ ਦੀਆਂ ਕਵਿਤਾਵਾਂ ਨੇ ਸਮਾਗਮ ਨੂੰ ਚਾਰ_ਚੰਨ ਲਾ ਦਿੱਤੇ। ਸਕੂਲ ਦੀ ਮੁੱਖ ਅਧਿਆਪਕਾਂ ਸ੍ਰੀ ਮਤੀ ਕਵਲਜੀਤ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਜਿਸ ਵਿਚ ਉਹਨਾਂ ਨੇ ਪਿਛਲੇ ਸਾਲ ਸਕੂਲ ਦੁਆਰਾ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਸਕੂਲ ਦੁਆਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾਂਦੇ ਕਾਰਜਾਂ ਬਾਰੇ ਵੀ ਰੌਸ਼ਨੀ ਪਾਈ।

ਸਮਾਗਮ ਦੇ ਅੰਤ ਵਿਚ ਇਨਾਮ ਵੰਡ ਵੀ ਕੀਤੀ ਗਈ ਜਿਸ ਵਿਚ ਵਿਦਿਆਰਥੀਆਂ ਨੂੰ ਹੌਂਸਲਾ_ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਦੀ ਵੰਡ ਦੀ ਰਸਮ ਚੀਫ ਗੈਸਟ, ਗੈਸਟ ਆਫ ਆਨਰ, ਸਕੱਤਰ ਜੇ.ਪੀ.ਸਿੰਘ, ਡਾਇਰੈਕਟਰ ਸ. ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਸ੍ਰੀ ਮਤੀ ਕਵਲਜੀਤ ਕੌਰ ਦੀ ਅਗਵਾਈ ਵਿਚ ਅਦਾ ਕੀਤੀ ਗਈੇ। ਸਮਾਗਮ ਵਿਚ ਹਾਜ਼ਰ ਮਾਣਯੌਗ ਅਤੇ ਸਾਰੇ ਮੁੱਖ ਮਹਿਮਾਨਾਂ ਨੂੰ ਵੀ ਯਾਦ_ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਕਵਲਜੀਤ ਕੌਰ


author

Neha Meniya

Content Editor

Related News