27 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ, ਲਾਸ਼ ਕੋਲ ਬੈਠ ਭੁੱਬਾਂ ਮਾਰ ਰੋਇਆ ਭਰਾ

Sunday, Apr 04, 2021 - 03:33 PM (IST)

27 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ, ਲਾਸ਼ ਕੋਲ ਬੈਠ ਭੁੱਬਾਂ ਮਾਰ ਰੋਇਆ ਭਰਾ

ਮਲੋਟ (ਜੁਨੇਜਾ): ਮਲੋਟ ਰੇਲਵੇ ਸਟੇਸ਼ਨ ਦੀ ਹਦੂਦ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ।ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਉਕਤ ਨੌਜਵਾਨ ਨੂੰ ਡਿੱਗਦਾ ਵੇਖਿਆ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਜਦੋਂ ਪੁਲਸ ਮੌਕੇ ਤੇ ਪੁੱਜੀ ਤਾਂ ਨੌਜਵਾਨ ਮ੍ਰਿਤਕ ਪਾਇਆ ਗਿਆ। ਇਹ ਮਾਮਲਾ ਰੇਲਵੇਂ ਖੇਤਰ ਦੀ ਕੰਧ ਦੇ ਨਾਲ ਦਾ ਹੋਣ ਕਰਕੇ ਰੇਲਵੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ

ਇਸ ਸਬੰਧੀ ਕਾਰਵਾਈ ਕਰਕੇ ਚੌਂਕੀ ਇੰਚਾਰਜ ਸਬ-ਇੰਸਪੈਕਟਰ ਜਰਨੈਲ ਸਿੰਘ ,ਥਾਣੇਦਾਰ ਕਸਤੂਰ ਚੰਦ ਅਤੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹੋ ਗਈ ਹੈ । 27 ਸਾਲ ਦੇ ਇਸ ਨੌਜਵਾਨ ਦਾ ਨਾਮ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਹੈ ਅਤੇ ਪਿੰਡ ਮਲੋਟ ਦਾ ਵਸਨੀਕ ਹੈ ਅਤੇ ਅੱਜ ਸਵੇਰੇ ਹੀ ਆਪਣੇ ਘਰੋਂ ਆਇਆ ਸੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨਸ਼ਾ ਕਾਰਨ ਦਾ ਆਦੀ ਸੀ ਅਤੇ ਉਸਦੀ ਮੌਤ ਦਾ ਕਾਰਨ ਨਸ਼ਾ ਹੋ ਸਕਦਾ ਹੈ। ਜਦੋਂ ਇਸ ਸਬੰਧੀ ਪਰਿਵਾਰ ਵਾਲਿਆ ਨੂੰ ਪਤਾ ਲੱਗਾ ਤਾਂ ਉਸ ਸਮੇਂ ਵੱਡਾ ਭਰਾ ਦੇਖਣ ਆਇਆ ਤਾਂ ਆਪਣੇ ਛੋਟੇ ਭਰਾ ਨੂੰ ਅਜਿਹੀ ਹਾਲਤ ’ਚ ਹਾਰ ਲਾਸ਼ ਕੋਲ ਬੈਠ ਕੇ ਰੋ ਰਿਹਾ ਸੀ। ਰੇਲਵੇ ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ।ਪੁਲਸ ਵੱਲੋਂ ਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ। ਤਫ਼ਤੀਸ਼ ਜਾਰੀ ਹੈ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਇਸ ਮਾਮਲੇ ਵਿਚ ਕੋਈ ਹੋਰ ਪਹਿਲੂ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News