ਮਾਨਸਿਕ ਪਰੇਸ਼ਾਨੀ ਦੇ ਚੱਲਦੇ ਨੌਜਵਾਨ ਨੇ ਪੀਤੀ ਸਪ੍ਰੇਅ, ਮੌਤ

01/01/2021 3:24:46 PM

ਅਬੋਹਰ (ਸੁਨੀਲ): ਬੀਤੀ ਰਾਤ ਨੇੜਲੇ ਪਿੰਡ ਆਜਮਵਾਲਾ ਵਾਸੀ ਇਕ ਨੌਜਵਾਨ ਨੇ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਸਪ੍ਰੇਅ ਪੀ ਲਈ, ਜਿਸ ਕਾਰਣ ਉਸਦੀ ਮੌਤ ਹੋ ਗਈ।ਇਧਰ ਥਾਣਾ ਖੂਈਖੇੜਾ ਪੁਲਸ ਨੇ ਮਿ੍ਰਤਕ ਦੇ ਪਿਤਾ ਦੇ ਬਿਆਨ ਤੇ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।

ਜਾਣਕਾਰੀ ਅਨੁਸਾਰ ਗੁਰਪ੍ਰੀਤ ਪੁੱਤਰ ਬਲਵੀਰ ਉਮਰ ਕਰੀਬ 27 ਸਾਲਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਨਸ਼ੇ ਦਾ ਆਦੀ ਸੀ, ਬੀਤੇ ਮਹੀਨੇ ਉਸਦੀ ਪਤਨੀ ਉਸਦੀ ਬੱਚੀ ਨੂੰ ਲੈ ਕੇ ਕਿੱਥੇ ਲਾਪਤਾ ਹੋ ਗਈ, ਜਿਸਦੇ ਬਾਅਦ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਇਸੇ ਦੇ ਚੱਲਦੇ ਬੀਤੀ ਰਾਤ ਕਰੀਬ 9 ਵਜੇ ਉਸਨੇ ਘਰ ਚ ਹੀ ਸਪਰੇਅ ਪੀ ਲਈ। ਉਸਦੀ ਹਾਲਤ ਖ਼ਰਾਬ ਹੋਣ ਤੇ ਉਹ ਉਸਨੂੰ ਹਸਪਤਾਲ ’ਚ ਲਿਆਏ ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਖੂਈਖੇੜਾ ਪੁਲਸ ਨੇ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਮਿ੍ਰਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਮਿ੍ਰਤਕ ਦੇ ਪਿਤਾ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਹੈ।


Shyna

Content Editor

Related News