ਜੇਬ 'ਚੋਂ ਡਿੱਗੇ ਮੋਬਾਇਲ ਨੂੰ ਸੜਕ ਤੋਂ ਚੁੱਕਣ 'ਤੇ ਟਰੈਕਟਰ ਟਕਰਾਉਣ ਕਾਰਨ ਨੌਜਵਾਨ ਦੀ ਮੌਤ

Friday, Jun 10, 2022 - 11:46 PM (IST)

ਜੇਬ 'ਚੋਂ ਡਿੱਗੇ ਮੋਬਾਇਲ ਨੂੰ ਸੜਕ ਤੋਂ ਚੁੱਕਣ 'ਤੇ ਟਰੈਕਟਰ ਟਕਰਾਉਣ ਕਾਰਨ ਨੌਜਵਾਨ ਦੀ ਮੌਤ

ਬੋਹਾ (ਬਾਂਸਲ) : ਸਥਾਨਕ ਗਾਮੀ ਵਾਲਾ ਰੋਡ 'ਤੇ ਇਕ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜੀਵਨ ਕੁਮਾਰ (22) ਪੁੱਤਰ ਸਤਪਾਲ ਵਾਸੀ ਪਿੰਡ ਕੋਟਫੱਤਾ ਹਾਲ ਆਬਾਦ ਬੁਢਲਾਡਾ ਦਾ ਮੋਬਾਇਲ ਜੇਬ 'ਚੋਂ ਡਿੱਗ ਪਿਆ। ਡਿੱਗੇ ਮੋਬਾਇਲ ਨੂੰ ਚੁੱਕਣ ਲੱਗਾ ਤਾਂ ਪਿੱਛੋਂ ਆ ਰਹੇ ਟਰੈਕਟਰ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ 'ਚ 6 ਸ਼ੂਟਰਾਂ ਦੀ ਹੋਈ ਪਛਾਣ, ਉਥੇ ਹੀ CM ਮਾਨ ਦਾ ਪੰਜਾਬੀਆਂ ਨੂੰ ਤੋਹਫਾ, ਪੜ੍ਹੋ TOP 10

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News