ਘਟੀਆ ਕੁਆਲਿਟੀ ਦੀ ਸ਼ਰਾਬ ਪੀਣ ਨਾਲ ਨੌਜਵਾਨ ਦੀ ਮੌਤ

09/11/2019 6:13:05 PM

ਫਿਰੋਜ਼ਪੁਰ,(ਹਰਚਰਨ, ਬਿੱਟੂ): ਪਿੰਡ ਝੋਕ ਹਰੀ ਹਰ ਵਿਖੇ ਇਕ ਨੌਜਵਾਨ ਵਲੋਂ ਘਟੀਆ ਕੁਆਲਿਟੀ ਦੀ ਸ਼ਰਾਬ ਪੀਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਵਿਕਾਸ ਉਮਰ (27) ਪੁੱਤਰ ਗਿਆਨੀ ਬਲਵੰਤ ਜਿਸ ਦੀ ਬੀਤੀ ਰਾਤ ਘਟੀਆ ਸ਼ਰਾਬ ਪੀਣ ਨਾਲ ਮੌਤ ਹੋ ਗਈ। ਮ੍ਰਿਤਕ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ, 7 ਸਾਲਾ ਲੜਕਾ ਤੇ 5 ਸਾਲ ਦੀ ਲੜਕੀ ਨੂੰ ਛੱਡ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਝੋਕ ਹਰੀ ਹਰ ਵਿਖੇ ਘਟੀਆ ਕੁਆਲਿਟੀ ਦੀ ਸ਼ਰਾਬ ਤੇ ਚਿੱਟਾ ਸ਼ਰੇਆਮ ਵਿਕ ਰਿਹਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ, ਜਿਸ ਕਾਰਣ ਕਈ ਨੌਜਵਾਨ ਨਸ਼ੇ ਨਾਲ ਮੌਤ ਦੀ ਲਪੇਟ 'ਚ ਆ ਚੁੱਕੇ ਹਨ।


Related News