ਖੇਤਾਂ ''ਚ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
Sunday, Aug 04, 2019 - 09:05 PM (IST)

ਲਹਿਰਾ ਮੁਹੱਬਤ (ਮਨੀਸ਼)— ਪਿੰਡ ਲਹਿਰਾ ਧੂਰਕੋਟ ਦੇ ਖੇਤਾਂ 'ਚ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸੁਰਜੀਤ ਸਿੰਘ (35) ਪੁੱਤਰ ਮੁਖਤਿਆਰ ਸਿੰਘ ਜੋ ਕਿ ਖੇਤ 'ਚ ਕੰਮ ਕਰਦੇ ਸਮੇਂ ਅਚਾਨਕ ਮੋਟਰ ਵਾਲੀ ਡਿੱਗੀ 'ਚੋਂ ਪਾਣੀ ਪੀਣ ਲੱਗਾ ਤਾਂ ਉਸਨੂੰ ਬਿਜਲੀ ਦਾ ਝਟਕਾ ਲੱਗਾ, ਜਿਸ ਨਾਲ ਉਸ ਬੇਹੋਸ਼ ਹੋ ਗਿਆ। ਸਹਾਰਾ ਵਰਕਰ ਹੈਪੀ ਸਿੰਘ ਨੇ ਸੂਚਨਾ ਮਿਲਣ 'ਤੇ ਉਸਨੂੰ ਰਾਮਪੁਰਾ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਮੈਂਬਰਾਂ ਨੂੰ ਸੌਂਪ ਦਿੱਤੀ ਹੈ।