ਫਿਰੋਜ਼ਪੁਰ ਔਰਤਾਂ ਦੇ ਗਿਰੋਹ ਨੇ ਇਲੈਕਟਰੀਕਲਜ਼ ਦੇ ਗੋਦਾਮ ’ਚੋਂ ਸਾਮਾਨ ਕੀਤਾ ਚੋਰੀ
06/10/2023 4:24:02 PM

ਫਿਰੋਜ਼ਪੁਰ (ਖੁੱਲਰ)- ਸਥਾਨਕ ਸ਼ਹਿਰ ਵਿਚ ਗੋਦਾਮ ਕੂਚਾ ਠਾਕੁਰ ਸਿੰਘ ਦੇ ਇਕ ਔਰਤਾਂ ਦੇ ਗਿਰੋਹ ਵੱਲੋਂ ਗੋਦਾਮ ਵਿਚੋਂ ਇਲੈਕਟਰੀਕਲ ਦਾ ਸਾਮਾਨ ਚੋਰੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਔਰਤ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ 5 ਬਾਏ ਨੇਮ ਔਰਤਾਂ ਅਤੇ 10 ਹੋਰ ਨਾਮਜ਼ਦ ਔਰਤਾਂ ਖ਼ਿਲਾਫ਼ 454, 380 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੰਜੀਵ ਕਪੂਰ ਪੁੱਤਰ ਮੁਲਖ ਰਾਜ ਵਾਸੀ ਅੰਦਰੂਨ ਦਿੱਲੀ ਗੇਅ ਕੂਚਾ ਠਾਕੁਰ ਸਿੰਘ ਧਮੀਜਾ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਕਪੂਰ ਇਲੈਕਟਰੀਕਲ ਨਾਮ ਦੀ ਦੁਕਾਨ ਅੱਡਾ ਖਾਈ ਸਿਟੀ ਫਿਰੋਜ਼ਪੁਰ ਵਿਖੇ ਹੈ। 2 ਜੂਨ ਨੂੰ ਉਸ ਦੇ ਜਾਣਕਾਰ ਨੇ ਤੜਕੇ ਸਵੇਰੇ ਦੱਸਿਆ ਕਿ ਤੁਹਾਡੇ ਗੋਦਾਮ ਕੋਲ ਕਰੀਬ 15-20 ਔਰਤਾਂ ਖੜ੍ਹੀਆਂ ਹੋਈਆਂ ਹਨ ਅਤੇ ਗੋਦਾਮ ਦਾ ਤਾਲਾ ਟੁੱਟਾ ਹੋਇਆ ਹੈ। ਸੰਜੀਵ ਕਪੂਰ ਨੇ ਦੱਸਿਆ ਕਿ ਜਦ ਉਹ ਮੌਕੇ ’ਤੇ ਪੁੱਜਾ ਤਾਂ ਔਰਤਾਂ ਜਾ ਚੁੱਕੀਆਂ ਸਨ ਅਤੇ ਗੋਦਾਮ ਵਿਚੋਂ ਇਲੈਕਟਰੀਕਲ ਦਾ ਸਾਮਾਨ ਕਰੀਬ 5 ਲੱਖ ਰੁਪਏ ਦਾ ਚੋਰੀ ਹੋ ਚੁੱਕਾ ਸੀ। ਉਸ ਵੱਲੋਂ ਆਪਣੇ ਤੌਰ ’ਤੇ ਭਾਲ ਕਰਨ 'ਤੇ ਪਤਾ ਲੱਗਾ ਹੈ ਕਿ ਇਹ ਔਰਤਾਂ ਦੇ ਗਿਰੋਹ ਵਿਚ ਇਕ ਔਰਤ ਹੀਨਾ ਵਾਸੀ ਜਲਾਲੇਆਣਾ ਰੋਡ ਦੇਸਰਾਜ ਬਸਤੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਹੈ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਚਿੱਟ ਫੰਡ ਕੰਪਨੀਆਂ ਖ਼ਿਲਾਫ਼ ਸਖ਼ਤੀ ਤੇ ਨਵੀਆਂ ਭਰਤੀਆਂ ਸਣੇ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ
ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਲੀਪ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਪਨਾ ਪਤਨੀ ਸੰਨੀ, ਚਮੇਲੀ ਪਤਨੀ ਲੋਫਰ ਵਾਸੀ ਜਲਾਲੇਆਣਾ ਰੋਡ ਦੇਸ ਰਾਜ ਬਸਤੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ, ਰਾਜੀ ਪਤਨੀ ਕਾਲੂ ਵਾਸੀ ਬੰਗਾਲੀ ਬਸਤੀ ਹਾਲ ਦੇਸ ਰਾਜ ਬਸਤੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਗ੍ਰਿਫ਼ਤਾਰ ਕਰਕੇ 10 ਹੋਰ ਨਾਮਜ਼ਦ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- 14239 ਕੱਚੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani