ਪਤਨੀ ਦੀ ਕੁੱਟ-ਮਾਰ ਕਰਨ ’ਤੇ ਪਤੀ ਖਿਲਾਫ ਕੇਸ ਦਰਜ
Saturday, Dec 08, 2018 - 01:16 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਘਰੇਲੂ ਝਗਡ਼ੇ ਦੌਰਾਨ ਪਤਨੀ ਦੀ ਕੁੱਟ-ਮਾਰ ਕਰਨ ’ਤੇ ਪਤੀ ਵਿਰੁੱਧ ਥਾਣਾ ਰੂਡ਼ੇਕੇ ਕਲਾਂ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮੁਦੱਈ ਵੀਰਪਾਲ ਕੌਰ ਵਾਸੀ ਪੱਖੋਂ ਕਲਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਘਰੇਲੂ ਝਗਡ਼ੇ ਕਾਰਨ ਪਿਛਲੀ 3 ਦਸੰਬਰ ਨੂੰ ਉਸ ਦੇ ਪਤੀ ਸ਼ਿੰਗਾਰਾ ਸਿੰਘ ਵਾਸੀ ਪੱਖੋਂ ਕਲਾਂ ਨੇ ਉਸ ਦੀ ਕੁੱਟ-ਮਾਰ ਕੀਤੀ।