ਪੰਜਾਬ: ਤੇਜ਼ ਰਫ਼ਤਾਰ ਸਕਾਰਪੀਓ ਨੇ ਪਤੀ-ਪਤਨੀ ਦਰੜਿਆ, ਇਕੱਠਿਆਂ ਨਿਕਲੀ ਦੋਵਾਂ ਦੀ ਜਾਨ

Monday, May 12, 2025 - 06:12 PM (IST)

ਪੰਜਾਬ: ਤੇਜ਼ ਰਫ਼ਤਾਰ ਸਕਾਰਪੀਓ ਨੇ ਪਤੀ-ਪਤਨੀ ਦਰੜਿਆ, ਇਕੱਠਿਆਂ ਨਿਕਲੀ ਦੋਵਾਂ ਦੀ ਜਾਨ

ਦੀਨਾਨਗਰ(ਗੋਰਾਇਆ)- ਦੀਨਾਨਗਰ  ਬਾਈਪਾਸ ਨੇੜੇ ਰਾਵੀ ਹੋਟਲ ਦੇ ਸਾਹਮਣੇ ਸਕੂਟਰੀ 'ਤੇ ਸਵਾਰ ਪਤੀ-ਪਤਨੀ  ਨੂੰ ਅਚਾਨਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕਾਰਪੀਓ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਪਤੀ-ਪਤਨੀ ਦੋਵਾਂ ਦੀ ਮੌਕੇ 'ਤੇ ਮੌਤ ਹੋ  ਗਈ। ਇਸੇ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ  ਆਪਣੀ ਧੀ ਨੂੰ ਮਿਲ ਕੇ ਵਾਪਸ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਕਿਸੇ ਹੋਰ ਰਿਸ਼ਤੇਦਾਰ ਕੋਲ ਜਾ ਰਹੇ ਸਨ ਜਦ ਉਹ ਦੀਨਾਨਗਰ  ਬਾਈਪਾਸ ਰਾਵੀ ਹੋਟਲ ਦੇ ਸਾਹਮਣੇ ਪਹੁੰਚੇ ਤਾਂ ਉਨ੍ਹਾਂ ਵੱਲੋਂ ਪਿੰਡ ਕੋਠੇ ਲੋਹਗੜ੍ਹ ਨੂੰ ਜਾਂਦੀ ਸੜਕ ਨੂੰ ਕਰਾਸ ਕਰਨਾ ਸੀ ਪਰ ਇੱਕ ਤੇਜ਼ ਰਫਤਾਰ ਆ ਰਹੀ ਸਕਾਰਪੀਓ ਨੇ ਦੋਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਮਹਿਲਾ ਸਬ-ਇੰਸਪੈਕਟਰ ਨੂੰ 10 ਸਾਲ ਦੀ ਕੈਦ, ਹੈਰਾਨ ਕਰੇਗਾ ਮਾਮਲਾ

ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਪਤੀ-ਪਤਨੀ ਦੀ  ਮੌਕੇ 'ਤੇ ਹੀ ਮੌਤ ਹੋ ਗਈ।  ਮ੍ਰਿਤਕ ਪਤੀ-ਪਤਨੀ ਦੀ ਪਹਿਚਾਣ ਕਰਤਾਰ ਚੰਦ ਅਤੇ ਸ਼ਾਂਤੀ ਦੇਵੀ ਵਾਸੀ ਗਾਦਰੀਆਂ ਵਜੋਂ ਦੱਸੀ ਜਾ ਰਹੀ ਹੈ, ਉਧਰ ਦੀਨਾਨਗਰ  ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਇਸ ਹਾਦਸੇ ਕਾਰਨ ਇਲਾਕੇ ਅੰਦਰ  ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ-  ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News