ਕੁੱਟਮਾਰ ਕਰਨ ’ਤੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ

Thursday, May 15, 2025 - 04:23 PM (IST)

ਕੁੱਟਮਾਰ ਕਰਨ ’ਤੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ

ਫਾਜ਼ਿਲਕਾ (ਲੀਲਾਧਰ, ਨਾਗਪਾਲ) : ਥਾਣਾ ਖੁਈਖੇੜਾ ਪੁਲਸ ਨੇ ਕੁੱਟਮਾਰ ਕਰਨ ਵਾਲੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬੀਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਿੰਦਰ ਮਾਨ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸਿੰਘਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 12 ਮਈ ਨੂੰ ਸ਼ਾਮ ਕਰੀਬ ਸਵਾ 8 ਵਜੇ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰ ਵਿਚ ਮੌਜੂਦ ਸੀ।

ਇਸ ਦੌਰਾਨ ਅਚਾਨਕ ਜਸਵਿੰਦਰ ਸਿੰਘ ਪੁੱਤਰ ਬੰਤਾ ਸਿੰਘ, ਰਸ਼ਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ, ਵਿਸ਼ਵਜੀਤ ਸਿੰਘ ਪੁਤੱਰ ਰਸ਼ਪਾਲ ਸਿੰਘ ਵਾਸੀ ਸਿੰਘਪੁਰਾ ਅਤੇ 3 ਅਣਪਛਾਤੇ ਵਿਅਕਤੀ ਘਰ ’ਚ ਦਾਖ਼ਲ ਹੋਏ ਅਤੇ ਉਸ ਨੂੰ ਮਾਰਨ ਲੱਗ ਪਏ ਤੇ ਉਸ ਦੇ ਘਰ ਦੀ ਕੰਧ ਵੀ ਤੋੜ ਦਿੱਤੀ। ਪੁਲਸ ਨੇ ਸ਼ਿਕਾਇਤਕਰਤਾ ਦਾ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News