ਜੋਗਿੰਦਰ ਬਸਤੀ ''ਚ ਪਾਣੀ ਨਾ ਆਉਣ ਕਾਰਨ ਲੋਕ ਪਰੇਸ਼ਾਨ, ਰੋਸ ਵਜੋਂ ਚੋਣਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ
05/31/2024 9:19:04 PM
ਭਵਾਨੀਗੜ੍ਹ (ਕਾਂਸਲ):- ਸਥਾਨਕ ਸ਼ਹਿਰ ਦੇ ਵਾਰਡ ਨੰਬਰ 10 ਅਧੀਨ ਆਉਂਦੀ ਜੋਗਿੰਦਰ ਬਸਤੀ ਵਿਖੇ ਪਿਛਲੇ ਕਈ ਦਿਨਾਂ ਤੋਂ ਜਲ ਸਪਲਾਈ ਦਾ ਪਾਣੀ ਨਾ ਆਉਣ ਕਾਰਨ ਅਤੇ ਬਸਤੀ ਨੂੰ ਜਾਣ ਵਾਲੀ ਸੜਕ ਦਾ ਕੁਝ ਹਿੱਸਾ ਨਾ ਬਣਨ ਦੇ ਰੋਸ ਵਜੋਂ ਬਸਤੀ ਵਿਖੇ ਇਕੱਠੇ ਹੋਏ ਵਸਨੀਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉਥੇ ਲੋਕ ਸਭਾ ਦੀਆਂ ਵੋਟਾਂ ਪੂਰਨ ਬਾਈਕਾਟ ਕਰਨ ਦਾ ਫੈਸਲਾ ਕਰਦਿਆਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਨਾ ਪਾਉਣ ਦਾ ਐਲਾਨ ਕੀਤਾ।
ਇਸ ਮੌਕੇ ਇਕੱਠੇ ਹੋਏ ਬਸਤੀ ਦੇ ਵਸਨੀਕਾਂ ਬੇਅੰਤ ਸਿੰਘ, ਸੰਤ ਸਿੰਘ, ਸਤਿਗੁਰ ਸਿੰਘ, ਸੀਤ ਸਿੰਘ ਤੇ ਚਮਕੌਰ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਸਤੀ ਅੰਦਰ ਜਲ ਸਪਲਾਈ ਤੇ ਹੋਰ ਜਨਤਕ ਸਹੂਲਤਾਂ ਸਹੀ ਢੰਗ ਨਾਲ ਮਹੁੱਈਆ ਨਾ ਕਰਵਾਏ ਜਾਣ ਇੱਥੋਂ ਦੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਬੰਦ ਹੋਣ ਕਾਰਨ ਅੱਤ ਦੀ ਪੈ ਰਹੀ ਗਰਮੀ ’ਚ ਇਥੇ ਰਹਿੰਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਤੱਕ ਵੀ ਨਸੀਬ ਨਹੀਂ ਹੋ ਰਿਹਾ ਜਿਸ ਕਾਰਨ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਵੋਟਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਤੇ ਵੋਟਿੰਗ ਨੂੰ ਆਰਾਮਦਾਇਕ ਬਣਾਉਣ ਲਈ CEO ਦਾ ਵਿਸ਼ੇਸ਼ ਉਪਰਾਲਾ
ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਬਸਤੀ ਨੂੰ ਜਾਂਦੀ ਸੜਕ ਦਾ ਅੱਧਾ ਕਿਲੋਮੀਟਰ ਦਾ ਹਿੱਸਾ ਬੁਰੀ ਤਰ੍ਹਾਂ ਟੁੱਟ ਜਾਣ ਕਾਰਨ ਉਨ੍ਹਾਂ ਦੇ ਨਾਲ ਨਾਲ ਗੁਰੂ ਨਾਨਕ ਕਾਲੋਨੀ ਤੇ ਮਾਨ ਕਾਲੋਨੀ ਦੇ ਵਾਸੀਆ ਨੂੰ ਵੀ ਇਥੋਂ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਜਾਂ ਆਗੂ ਉਨ੍ਹਾਂ ਕੋਲ ਨਾ ਹੀ ਵੋਟਾਂ ਮੰਗਣ ਲਈ ਆਇਆ ਤੇ ਨਾ ਹੀ ਕਿਸੇ ਵੀ ਆਗੂ ਨੇ ਬਸਤੀ ਵਾਲਿਆ ਦੀ ਕੋਈ ਸਾਰ ਲਈ ਹੈ। ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਉਹ ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਦਾ ਪੂਰਨ ਬਾਈਕਾਟ ਕਰਦੇ ਹੋਏ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ।
ਇਸ ਮੌਕੇ, ਨੈਬ ਸਿੰਘ, ਗੋਲਡੀ ਸਿੰਘ, ਮਾਣਕ ਸਿੰਘ, ਹਰਕੀਰਤ ਸਿੰਘ, ਗੋਬਿੰਦ ਸਿੰਘ, ਬਲਵਿੰਦਰ ਕੁਮਾਰ, ਜੱਗੂ ਸਿੰਘ, ਗੋਰਾ ਸਿੰਘ, ਸੰਦੀਪ ਕੁਮਾਰ, ਲੱਖੀ ਸਿੰਘ, ਲੀਲ ਸਿੰਘ, ਤੀਰਥ ਕੁਮਾਰ, ਸੰਦੀਪ ਕੁਮਾਰ, ਹੈਪੀ ਸਿੰਘ, ਲਵਲੀ ਸਿੰਘ ਸਮੇਤ ਵੱਡੀ ਗਿਣਤੀ ’ਚ ਬਸਤੀ ਦੇ ਵਸਨੀਕ ਮੌਜੂਦ ਸਨ।
ਇਹ ਵੀ ਪੜ੍ਹੋ- ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਮਾਂ ਦੇ ਸਾਹਮਣੇ ਕੁੜੀ ਨੂੰ ਦਿੱਤੀ ਭਿਆਨਕ ਮੌਤ, ਚਾਕੂ ਮਾਰ-ਮਾਰ ਵਿੰਨ੍ਹ'ਤਾ ਸਰੀਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e