2024 ਦੀਆਂ ਲੋਕ ਸਭਾ ਚੋਣਾਂ ’ਚ ਭਗਵਾਨ ਰਾਮ ਨੇ ਹੰਕਾਰ ’ਤੇ ਹਮਲਾ ਕੀਤਾ : ਇੰਦਰੇਸ਼ ਕੁਮਾਰ

Saturday, Jun 15, 2024 - 02:49 PM (IST)

ਨੈਸ਼ਨਲ ਡੈਸਕ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਨੇਤਾ ਇੰਦਰੇਸ਼ ਕੁਮਾਕਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਹੜੀ ਪਾਰਟੀ ਰਾਮ ਦੀ ਪੂਜਾ ਕਰਦੀ ਸੀ, ਉਹ ਹੰਕਾਰੀ ਹੋ ਗਈ ਹੈ। ਅਜਿਹੇ ’ਚ 2024 ਦੀਆਂ ਚੋਣਾਂ ’ਚ ਉਹ ਸਭ ਤੋਂ ਵੱਡੀ ਪਾਰਟੀ ਬਣ ਤਾਂ ਗਈ ਪਰ ਉਸ ਨੂੰ ਪੂਰਨ ਬਹੁਮਤ ਨਹੀਂ ਮਿਲਿਆ, ਉਸ ਨੂੰ ਭਗਵਾਨ ਰਾਮ ਨੇ ਹੰਕਾਰ ਕਾਰਨ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਰਾਮ ਦਾ ਵਿਰੋਧ ਕਰਦੇ ਹਨ, ਉਨ੍ਹਾਂ ’ਚੋਂ ਕਿਸੇ ਨੂੰ ਸੱਤਾ ਨਹੀਂ ਮਿਲੀ, ਇੱਥੋਂ ਤੱਕ ਕਿ ਸਾਰਿਆਂ ਨੂੰ ਮਿਲਾ ਕੇ ਦੂਜੇ ਨੰਬਰ ’ਤੇ ਖੜ੍ਹਾ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ - ਉੱਤਰਾਖੰਡ 'ਚ ਵੱਡਾ ਹਾਦਸਾ: 23 ਲੋਕਾਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਨਦੀ 'ਚ ਡਿੱਗਾ, ਹੁਣ ਤਕ 12 ਦੀ ਮੌਤ

ਉਨ੍ਹਾਂ ਨੇ ਕਿਹਾ ਕਿ ਭਗਵਾਨ ਦਾ ਨਿਆਂ ਬਹੁਤ ਸੱਚਾ ਅਤੇ ਬਹੁਤ ਆਨੰਦਮਈ ਹੈ। ਇਸ ਦਰਮਿਆਨ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਸੂਤਰਾਂ ਨੇ ਇੰਦਰੇਸ਼ ਕੁਮਾਕਰ ਦੇ ਬਿਆਨ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਬਿਆਨ ਉਨ੍ਹਾਂ ਦੀ ਨਿੱਜੀ ਰਾਏ ਹੈ। ਉਨ੍ਹਾਂ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੋਵਾਂ ’ਤੇ ਨਿਸ਼ਾਨਾ ਵਿੰਨ੍ਹਿਆ। ਹਾਲਾਂਕਿ ਉਨ੍ਹਾਂ ਨੇ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਭਗਤੀ ਕਰਨ ਵਾਲੀ ਪਾਰਟੀ ਹੰਕਾਰੀ ਹੋ ਗਈ ਹੈ, ਭਗਵਾਨ ਨੇ ਉਸ ਨੂੰ 241 ’ਤੇ ਹੀ ਰੋਕ ਦਿੱਤਾ ਪਰ ਉਸ ਨੂੰ ਸਭ ਤੋਂ ਵੱਡੀ ਪਾਰਟੀ ਬਣਾ ਦਿੱਤਾ ਅਤੇ ਜਿਨ੍ਹਾਂ ਦੀ ਭਗਵਾਨ ਰਾਮ ’ਚ ਆਸਥਾ ਨਹੀਂ ਸੀ, ਉਨ੍ਹਾਂ ਸਾਰਿਆਂ ਨੂੰ ਮਿਲਾ ਕੇ ਭਗਵਾਨ ਨੇ 234 ’ਤੇ ਰੋਕ ਦਿੱਤਾ। 

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਕੁਮਾਕਰ ਜੈਪੁਰ ਨੇੜੇ ਕਾਨੋਤਾ ਵਿਖੇ ‘ਰਾਮਰੱਥ ਅਯੁੱਧਿਆ ਯਾਤਰਾ ਦਰਸ਼ਨ ਪੂਜਾ ਸਮਾਰੋਹ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ , ਜਿਸ ਨੇ ਲੋਕਾਂ ’ਤੇ ਤਸ਼ੱਦਦ ਕੀਤਾ, ਰਾਮ ਜੀ ਨੇ ਉਸ ਨੂੰ ਕਿਹਾ ਕਿ 5 ਸਾਲ ਆਰਾਮ ਕਰੋ, ਅਗਲੀ ਵਾਰ ਦੇਖਾਂਗੇ ਕਿ ਤੁਹਾਡੇ ਨਾਲ ਕੀ ਕਰਨਾ ਹੈ, ਉਨ੍ਹਾਂ ਕਿਹਾ ਕਿ ਰਾਮ ਨੇ ਸਾਰਿਆਂ ਨੂੰ ਇਨਸਾਫ ਦਿੱਤਾ ਅਤੇ ਦਿੰਦੇ ਰਹਿਣਗੇ, ਰਾਮ ਸੀ ਅਤੇ ਸਦਾ ਹੀ ਰਹੇਗਾ। ਰਾਮ ਨੇ ਲੋਕਾਂ ਦੀ ਰੱਖਿਆ ਕੀਤੀ ਅਤੇ ਰਾਵਣ (ਉਸ ਨੂੰ ਮਾਰ ਕੇ ਵੀ) ਦਾ ਭਲਾ ਕੀਤਾ। ਆਰ. ਐੱਸ. ਐੱਸ. ਨੇਤਾ ਨੇ ਕਿਹਾ ਕਿ ਰਾਮ ਦੇ ਰਾਜ ’ਚ ਕੋਈ ਭੁੱਖਾ ਨਹੀਂ ਸੀ, ਕੋਈ ਵਾਂਝਾ ਨਹੀਂ ਸੀ, ਕੋਈ ਵਿੱਦਿਆ ਤੋਂ ਸੱਖਣਾ ਨਹੀਂ ਸੀ।

ਇਹ ਵੀ ਪੜ੍ਹੋ - ਮਿਸਾਲ: ਅਮਰੀਕਾ ਦੀ ਸਭ ਤੋਂ ਅਮੀਰ ਔਰਤ ਬਣੀ 92 ਸਾਲਾਂ ਜੋਆਨ, ਨੌਕਰੀ ਗਈ ਫਿਰ ਵੀ ਨਹੀਂ ਛੱਡੀ ਹਿੰਮਤ

ਉਨ੍ਹਾਂ ਕਿਹਾ ਕਿ ਅੱਜ ਤੱਕ ਰਾਮ ਵਰਗਾ ਵੱਡਾ ਰਾਜ ਕਿਸੇ ਦਾ ਨਹੀਂ ਹੋਇਆ। ਕੁਮਾਕਰ ਦਾ ਇਹ ਬਿਆਨ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਤੋਂ ਕੁਝ ਦਿਨਾਂ ਬਾਅਦ ਆਇਆ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਸੱਚੇ ‘ਸੇਵਕ’ ’ਚ ਕੋਈ ਹੰਕਾਰ ਨਹੀਂ ਹੁੰਦਾ ਅਤੇ ਉਹ ਲੋਕਾਂ ਦੀ ਸੱਚੇ ਮਨ ਨਾਲ ਸੇਵਾ ਕਰਦਾ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News