ਲੋਕ ਸਭਾ ਚੋਣਾਂ ਦੇ ਨਤੀਜਿਆਂ ''ਚ ਲੁਕਿਆ ਹੈ ਪੰਜਾਬ ਦੀ ਰਾਜਨੀਤੀ ਦਾ ਭਵਿੱਖ : ਗੜ੍ਹੀ

Saturday, Jun 01, 2024 - 02:10 PM (IST)

ਲੋਕ ਸਭਾ ਚੋਣਾਂ ਦੇ ਨਤੀਜਿਆਂ ''ਚ ਲੁਕਿਆ ਹੈ ਪੰਜਾਬ ਦੀ ਰਾਜਨੀਤੀ ਦਾ ਭਵਿੱਖ : ਗੜ੍ਹੀ

ਬਲਾਚੌਰ (ਬ੍ਰਹਮਪੁਰੀ) : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਆਪਣੀ ਵੋਟ ਪਿੰਡ ਗੜੀ ਕਾਨੂਗੋ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੋਲ ਕੀਤੀ। ਇਸ ਮੌਕੇ ਗੜ੍ਹੀ ਨੇ ਵੋਟ ਪੋਲ ਕਰਨ ਤੋਂ ਬਾਅਦ ਬੋਲਦਿਆਂ ਆਖਿਆ ਕਿ ਲੋਕ ਸਭਾ ਲੋਕਤੰਤਰ ਦਾ ਕੁੰਭ ਹੈ ਜਿਸ ਵਿਚ ਗਰੀਬ ਮਜ਼ਦੂਰ ਪਿਛੜੇ ਅਤੇ ਘੱਟ ਗਿਣਤੀ ਵਰਗਾਂ ਦੇ ਦੁੱਖਾਂ ਦਾ ਅੰਤ ਛੁਪਿਆ ਹੋਇਆ ਹੈ। 

ਇਸ ਲਈ ਸਾਰੇ ਨਾਗਰਿਕਾਂ ਨੂੰ ਜ਼ਰੂਰ ਵੋਟ ਪੋਲ ਕਰਨੀ ਚਾਹੀਦੀ ਹੈ। ਗੜ੍ਹੀ ਨੇ ਅੱਗੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਦਾ ਭਵਿੱਖ ਲੁਕਿਆ ਹੋਇਆ ਹੈ। ਲੋਕ ਸਭਾ ਨਤੀਜੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਦਾ ਮੁੱਢ  ਬੰਨਣਗੇ।


author

Gurminder Singh

Content Editor

Related News