ਭਗਤਾ ਭਾਈ 'ਚ ਗੰਦੇ ਪਾਣੀ ਤੋਂ ਰਾਹਤ ਦਿਵਾਉਣ ਦੀ ਪਿੰਡ ਵਾਸੀਆਂ ਨੇ ਪ੍ਰਸਾ਼ਸ਼ਨ ਤੋਂ ਮੰਗਿਆ ਸਹਿਯੋਗ

08/05/2023 5:11:51 PM

ਭਗਤਾ ਭਾਈ (ਢਿੱਲੋਂ)- ਵਿਧਾਨ ਸਭਾ ਹਲਕਾ ਰਾਮਪੁਰਾ ਦੇ ਕੇਂਦਰ ਬਿੰਦੂ ਮੰਨੇ ਜਾਂਦੇ ਕਸਬਾ ਭਗਤਾ ਭਾਈ ਦੇ ਨਾਲ ਲੱਗਦੇ ਪਿੰਡ ਸਿਰੀਏ ਵਾਲਾ ਦੇ ਕੁਝ ਹਿੱਸੇ ਦੀ ਹਾਲਤ ਅੱਜ ਪੂਰੀ ਤਰ੍ਹਾਂ ਤਰਸਯੋਗ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਪਿੰਡ ਸਿਰੀਏ ਵਾਲਾ ਵਿਖੇ ਪਿੰਡ ਦੀ ਬਾਹਰਲੀ ਫਿਰਨੀ ਨਾਲ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡ ਵਾਸੀਆਂ ਦੀ ਸੁੱਖ ਸਹੂਲਤ ਲਈ ਪਿੰਡ ਦੀ ਪੰਚਾਇਤ ਵਲੋਂ ਸਤਾਧਾਰੀ ਧਿਰ ਦੇ ਕੁਝ ਆਗੂਆਂ ਦੇ ਸਹਿਯੋਗ ਨਾਲ ਨਿਕਾਸੀ ਨਾਲਾ ਬਣਾਇਆ ਜਾ ਰਿਹਾ ਹੈ। ਇਸ ਨਿਕਾਸੀ ਨਾਲੇ ਦੇ ਬਣਾਏ ਜਾਣ ਸਮੇਂ ਕੁਝ ਲੋਕਾਂ ਨੂੰ ਆਪਣੇ ਘਰਾਂ ਅੱਗੇ ਜਾਂ ਘਰਾਂ ਦੇ ਨਾਲ ਗੰਦੇ ਪਾਣੀ ਦੇ ਖੜ੍ਹਣ ਦੀ ਸਮੱਸਿਆ ਵੀ ਆ ਰਹੀ ਹੈ। ਕਈ ਵਾਰ ਜਦੋਂ ਆਪਣੇ ਘਰਾਂ ਅੱਗਿਓਂ ਕੱਢਿਆ ਜਾਣ ਵਾਲਾ ਪਾਣੀ ਪੰਚਾਇਤੀ ਕੰਮ ਵਿੱਚ ਰੁਕਾਵਟ ਜਾਂ ਕਹਿ ਲਵੋ ਵਿਘਨ ਵੀ ਬਣ ਜਾਂਦਾ ਹੈ, ਜਿਸ ਨਾਲ ਪਿੰਡ ਦੀ ਪੰਚਾਇਤ ਦਾ ਕੰਮ ਠੱਪ ਹੋ ਜਾਂਦਾ ਹੈ। ਘਰਾਂ ਅੱਗੇ ਖੜ੍ਹਾ ਪਾਣੀ ਅੱਤ ਦੀ ਗਰਮੀ ਦਾ ਮੌਸਮ ਹੋਣ ਕਾਰਨ ਅਨੇਕਾਂ ਬੀਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਜਿਸ ਨੂੰ ਠੀਕ ਕਰਵਾਉਣ ਦੀ ਪਿੰਡ ਵਾਸੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਫਿਰ ਤੋਂ ਨਸ਼ਾ ਤਸਕਰੀ ਦਾ ਕੀਤਾ ਪਰਦਾਫ਼ਾਸ਼, ਚਾਰ ਕਿਲੋ ਹੈਰੋਇਨ ਕੀਤੀ ਜ਼ਬਤ

ਕੀ ਕਹਿਣਾ ਹੈ ਪਿੰਡ ਦੀ ਸਰਪੰਚ ਦਾ

ਇਸ ਸਬੰਧੀ ਜਦੋਂ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੂਰੇ ਪਿੰਡ ਵਿੱਚ ਵਧੀਆ ਢੰਗ ਨਾਲ ਕੰਮ ਹੋਇਆ ਹੈ। ਇਸ ਸਮੇਂ ਨਿਕਾਸੀ ਨਾਲੇ ਦੇ ਬਣਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਚੰਲਦੇ ਕੰਮ ਵਿੱਚ ਕੁਝ ਸਮੇਂ ਲਈ ਹਰ ਇੱਕ ਨੂੰ ਆਪਣੇ ਆਪਣੇ ਘਰਾਂ ਦੇ ਪਾਣੀ ਨੂੰ ਥੋੜੀ ਬਹੁਤ ਵਿਉਂਤ ਵੰਦੀ ਨਾਲ ਵਰਤਣਾ ਹੁੰਦਾ ਹੈ ਤੇ ਪੰਚਾਇਤ ਜਾਂ ਪਿੰਡ ਦੇ ਕੰਮ ਨੂੰ ਆਪਣਾ ਸਮਝ ਕੇ ਪਿੰਡ ਦੀ ਪੰਚਾਇਤ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕੰਮ ਸਭ ਦੇ ਸਹਿਯੋਗ ਨਾਲ ਹੀ ਸਿਰੇ ਲੱਗੇ ਹਨ।

ਕੀ ਕਹਿਣਾ ਆਪ ਆਗੂਆਂ ਦਾ

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਪਾਈ ਲੱਛਮਣ ਸਿੰਘ, ਗੁਵਿੰਦਰ ਸਿੰਘ ਲੋਗੀ ਨੰਬਰਦਾਰ, ਭੋਲਾ ਸਿੰਘ ਪੰਚ, ਨਿਰਮਲ ਸਿੰਘ ਨਿੰਮਾ ਪੰਚ, ਟੇਕ ਸਿੰਘ ਧਾਲੀਵਾਲ, ਦੇਵ ਸਿੰਘ ਪਤੋਵਾਲ ਅਤੇ ਲੱਛਮਣ ਸਿੰਘ ਫੌਜੀ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪਿੰਡ ਦੇ ਕੰਮ ਲਈ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਨਿਕਾਸੀ ਡਰੇਨ ਦਾ ਕੰਮ ਜਲਦੀ ਸਿਰੇ ਚੱੜ੍ਹ ਸਕੇ ਤਾਂ ਹੀ ਸਭ ਨੂੰ ਆਰਾਮਦਾਰੀ ਮਿਲ ਸਕੇਗੀ। ਇਸ ਸਮੇਂ ਪਿੰਡ ਵਾਸੀਆਂ ਨੇ ਪ੍ਰਸਾ਼ਸ਼ਨ ਤੋਂ ਵੀ ਸਹਿਯੋਗ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਕੈਨੇਡਾ 'ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News