ਪੰਜਾਬ ਵਿਧਾਨ ਸਭਾ ''ਚ ਬੋਲੇ ਹਰਜੋਤ ਬੈਂਸ-ਪਾਣੀ ਤੋਂ ਬਿਨਾਂ ਪੰਜਾਬ ਖ਼ਤਮ ਹੋ ਜਾਵੇਗਾ
Monday, May 05, 2025 - 02:57 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ ਬੋਲਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਇਕ ਜਜ਼ਬਾਤੀ ਸੂਬਾ ਹੈ ਅਤੇ ਪਾਣੀ ਸਾਡੀ ਰੂਹ ਹੈ ਅਤੇ ਪਾਣੀ ਹੀ ਸਾਡਾ ਸਾਹ ਹੈ। ਸਿਵਾਏ ਖੇਤੀਬਾੜੀ ਦੇ ਸਾਡੇ ਕੋਲ ਕੁੱਝ ਨਹੀਂ ਹੈ, ਜੋ ਕਿ ਪੂਰੀ ਤਰ੍ਹਾਂ ਪਾਣੀ 'ਤੇ ਨਿਰਭਰ ਹੈ ਅਤੇ ਪਾਣੀ ਹੀ ਸਾਡੀ ਲਾਈਫ਼ ਲਾਈਨ ਹੈ। ਹਰਜੋਤ ਬੈਂਸ ਨੇ ਕਿਹਾ ਕਿ ਪਾਣੀ ਤੋਂ ਬਿਨਾਂ ਪੰਜਾਬ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ : BBMB ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪੇਸ਼, ਚੁੱਕੀ ਗਈ ਪੁਨਰਗਠਨ ਦੀ ਮੰਗ (ਵੀਡੀਓ)
ਪਿਛਲੇ 50-60 ਸਾਲਾਂ 'ਚ ਖੇਤੀਬਾੜੀ ਨੂੰ ਲੈ ਕੇ ਕੁੱਝ ਨਹੀਂ ਕੀਤਾ ਗਿਆ ਅਤੇ ਧਰਤੀ ਹੇਠਲਾ ਪਾਣੀ ਇਸਤੇਮਾਲ ਕਰਦੇ ਰਹੇ, ਜਿਸ ਕਾਰਨ ਪੰਜਾਬ ਦੇ ਕਈ ਹਿੱਸੇ ਅੱਜ ਡਾਰਕ ਜ਼ੋਨ 'ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਅਜਿਹੇ ਪਿੰਡਾਂ 'ਚ ਪਾਣੀ ਪਹੁੰਚਾ ਦਿੱਤਾ, ਜਿੱਥੇ ਪੀਣ ਤੱਕ ਲਈ ਪਾਣੀ ਨਹੀਂ ਸੀ।
ਇਹ ਵੀ ਪੜ੍ਹੋ : ਤੁਹਾਡੇ ਵੀ ਪਿੱਤੇ 'ਚ ਪੱਥਰੀ ਹੈ ਤਾਂ ਸਾਵਧਾਨ! ਹੋਸ਼ ਉਡਾ ਦੇਣ ਵਾਲੀ ਖ਼ਬਰ ਆਈ ਸਾਹਮਣੇ
ਹਰਜੋਤ ਬੈਂਸ ਨੇ ਕਿਹਾ ਕਿ ਬੀ. ਬੀ. ਐੱਮ. ਬੀ. ਨੇ ਪੰਜਾਬ ਦੀ ਸੈਂਕੜੇ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਅਸੀਂ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ ਅਤੇ ਹੁਣ ਵੀ ਪੰਜਾਬੀ ਸ਼ਹਾਦਤਾਂ ਦੇ ਰਹੇ ਪਰ ਫਿਰ ਵੀ ਪੰਜਾਬ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਨੂੰ ਇਕ ਵੀ ਬੂੰਦ ਪਾਣੀ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੇ ਕੋਲ ਫ਼ਾਲਤੂ ਪਾਣੀ ਹੈ ਹੀ ਨਹੀਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8