ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ
Friday, May 02, 2025 - 11:01 AM (IST)

ਬਟਾਲਾ (ਸਾਹਿਲ)-ਅੰਮ੍ਰਿਤਸਰ ਤੋਂ ਜੰਮੂ ਵਾਇਆ ਬਟਾਲਾ ਜਾਣ ਵਾਲੀ ਟਾਟਾ ਮੂਰੀ/ਸੰਭਲਪੁਰ ਐਕਸਪ੍ਰੈੱਸ ਟ੍ਰੇਨ 18101/18102 ਅਤੇ 18309/18310 ਦੇ ਮੁੜ ਸ਼ੁਰੂ ਹੋਣ ਨਾਲ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ ਹੈ, ਜੋ ਕਿ ਪਿਛਲੇ 6 ਮਹੀਨਿਆਂ ਤੋਂ ਬੰਦ ਸੀ। ਇਸ ਸਬੰਧੀ ਰੇਲਵੇ ਖਪਤਕਾਰ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਏ. ਬੀ. ਪੀ. ਪੈਸੰਜਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਗੋਇਲ ਨੇ ਕਿਹਾ ਕਿ ਟਾਟਾ ਨਗਰ ਅਤੇ ਸੰਭਲਪੁਰ ਤੋਂ ਆਉਣ ਵਾਲੀਆਂ ਇਹ ਰੇਲਗੱਡੀਆਂ ਨਵੰਬਰ ਤੋਂ ਸਿਰਫ਼ ਅੰਮ੍ਰਿਤਸਰ ਤੱਕ ਹੀ ਚੱਲ ਰਹੀਆਂ ਸਨ ਅਤੇ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀਆਂ ਇਹ ਰੇਲਗੱਡੀਆਂ ਅਣਜਾਣ ਕਾਰਨਾਂ ਕਰਕੇ ਰੋਕ ਦਿੱਤੀਆਂ ਗਈਆਂ ਸਨ। ਇਨ੍ਹਾਂ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਧਾਰਮਿਕ ਸ਼ਹਿਰ ਅੰਮ੍ਰਿਤਸਰ ਤੋਂ ਬਟਾਲਾ ਰਾਹੀਂ ਪਵਿੱਤਰ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਇਸ ਸੇਵਾ ਨੂੰ ਚਾਲੂ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸ਼ਰਧਾਲੂਆਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ ਅਤੇ ਉਹ ਪਵਿੱਤਰ, ਧਾਰਮਿਕ ਅਤੇ ਆਸਥਾ ਦੇ ਕੇਂਦਰਾਂ ਦੇ ਦਰਸ਼ਨ ਕਰ ਸਕਣ। ਗੋਇਲ ਨੇ ਅੱਗੇ ਕਿਹਾ ਕਿ ਅੱਜ ਸਾਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਡਵੀਜ਼ਨ ਦੇ ਸੀਨੀਅਰ ਆਪ੍ਰੇਸ਼ਨ ਮੈਨੇਜਰ ਗੁਰਸ਼ਰਨ ਪਾਠਕ ਦੇ ਯਤਨਾਂ ਸਦਕਾ ਇਹ ਰੇਲਗੱਡੀ ਅੱਜ ਤੋਂ ਜੰਮੂ ਲਈ ਚੱਲਣੀ ਸ਼ੁਰੂ ਹੋ ਗਈ। ਇਸ ਰੇਲਗੱਡੀ ਦੇ ਮੁੜ ਸ਼ੁਰੂ ਹੋਣ ਨਾਲ ਹਜ਼ਾਰਾਂ ਯਾਤਰੀਆਂ ਦੀ ਅਸੁਵਿਧਾ ਦੂਰ ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ NIA ਦੀ ਰੇਡ, 6 ਘੰਟਿਆਂ ਤੱਕ ਜਾਰੀ ਰਹੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8