ਇਕ ਦਸੰਬਰ ਤੋਂ ਵਾਹਨ ''ਤੇ ਫਾਸਟੈਗ ਨਾ ਹੋਣ ''ਤੇ ਟੋਲ ਪਲਾਜ਼ਾ ਵਸੂਲ ਕਰੇਗਾ ਜੁਰਮਾਨਾ

11/21/2019 1:01:25 AM

ਲੁਧਿਆਣਾ,(ਅਨਿਲ) : ਕੇਂਦਰ ਸਰਕਾਰ ਦੇ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ ਨੇ ਦੇਸ਼ ਦੇ ਸਾਰੇ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲੇ ਵਾਹਨਾਂ 'ਤੇ ਫਾਸਟੈਗ ਲੱਗਣਾ ਜ਼ਰੂਰੀ ਕਰਨ ਦੇ ਹੁਕਮ ਦਿੱਤੇ ਹਨ, ਜਿਸ ਕਾਰਨ 1 ਦਸੰਬਰ ਤੋਂ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲੇ ਹਰ ਵਾਹਨ 'ਤੇ ਫਾਸਟੈਗ ਰਾਹੀਂ ਹੀ ਵਾਹਨ ਟੋਲ ਤੋਂ ਗੁਜ਼ਰ ਸਕਦਾ ਹੈ। ਜੇਕਰ ਵਾਹਨ 'ਤੇ ਫਾਸਟੈਗ ਨਹੀਂ ਲੱਗਾ ਹੋਇਆ ਤਾਂ ਉਸ ਦੇ ਬਦਲੇ ਟੋਲ ਪਲਾਜ਼ਾ ਵਾਹਨ ਚਾਲਕ ਤੋਂ ਭਾਰੀ ਜੁਰਮਾਨਾ ਵਸੂਲ ਕਰੇਗਾ ਅਤੇ ਵਾਹਨ ਚਾਲਕ ਨੂੰ ਇਹ ਜੁਰਮਾਨਾ ਅਦਾ ਕਰਕੇ ਹੀ ਅੱਗੇ ਜਾਣ ਦਿੱਤਾ ਜਾਵੇਗਾ।

ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਸੀਨੀਅਰ ਮੈਨੇਜਰ ਚੰਚਲ ਸਿੰਘ ਰਾਠੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਸੜਕ ਟ੍ਰਾਂਸਪੋਰਟ ਰਾਜਮਾਰਗ ਮੰਤਰਾਲਾ ਨੇ ਜਨਤਾ ਦੀ ਸਹੂਲਤ ਲਈ ਫਾਸਟੈਗ ਦੀ ਸਹੂਲਤ ਦਿੱਤੀ ਹੈ ਜਿਸ ਨਾਲ ਲੋਕਾਂ ਨੂੰ ਸਮੈਂ ਦੀ ਬੱਚਤ, ਤੇਲ ਦੀ ਬੱਚਤ ਅਤੇ ਜਾਮ ਤੋਂ ਛੁਟਕਾਰਾ ਮਿਲੇਗਾ ਕਿਉਂਕਿ ਜੇਕਰ ਵਾਹਨ 'ਤੇ ਫਾਸਟੈਗ ਲੱਗਾ ਹੋਵੇਗਾ ਤਾਂ ਵਾਹਨ ਚਾਲਕ ਬਿਨਾ ਰੁਕੇ ਅਸਾਨੀ ਨਾਲ ਟੋਲ ਤੋਂ ਨਿਕਲ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਟੋਲ ਪਲਾਜ਼ਾ 'ਤੇ ਵਾਹਨਾਂ ਦੇ ਆਉਣ ਜਾਣ ਲਈ 18 ਲੇਨ ਚੱਲ ਰਹੀਆਂ ਹਨ ਅਤੇ ਸਾਰੀਆਂ ਲੇਨ ਵਿਚ ਫਾਸਟੈਗ ਦੀ ਸਹੂਲਤ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ 1 ਦਸੰਬਰ ਤੋਂ ਜਿਸ ਵਾਹਨ 'ਤੇ ਫਾਸਟੈਗ ਨਹੀਂ ਲੱਗਾ ਹੋਵੇਗਾ, ਉਸ ਤੋਂ ਵਾਹਨ ਦੇ ਟੋਲ ਦੀ ਜਿੰਨੀ ਵੀ ਫੀਸ ਹੋ ਵੇਗੀ, ਉਸ ਦਾ ਡੇਢ ਗੁਣਾ ਰਕਮ ਟੋਲ ਵਸੂਲ ਕਰੇਗਾ। ਜੇਕਰ ਕਾਰ ਦੇ ਆਉਣ ਜਾਣ ਦੀ ਫੀਸ 195 ਰੁਪੲ ਹੈ ਤਾਂ ਜੁਰਮਾਨੇ ਦੇ ਨਾਲ 130 ਰੁਪਏ ਜ਼ਿਆਦਾ ਵਸੂਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ 'ਤੇ ਲੋਕਾਂ ਨੂੰ ਫਾਸਟੈਗ ਦੇ ਪ੍ਰਤੀ ਜਾਗਰੂਕ ਕਰਨ ਲਈ ਹਰ ਵਾਹਨ ਚਾਲਕ ਨੂੰ ਪੰਡਲੈਟ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਫਾਸਟੈਗ ਲਗਵਾਉਣ ਲਈ ਕਿਹਾ ਜਾ ਰਿਹਾ ਹੈ।ਚੰਚਲ ਸਿੰਘ ਰਾਠੌਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਦੇ ਲਹੀ ਟੋਲ ਪਲਾਜ਼ਾ 'ਤੇ ਫਾਸਟੈਗ ਦੇਣ ਵਾਲੇ ਅੱਧੀ ਦਰਜਨ ਮੁਲਾਜ਼ਮ ਕੰਮ ਕਰ ਰਹੇ ਹਨ ਜੋ ਵਾਹਨ ਚਾਲਕਾਂ ਨੂੰ ਫਾਸਟੈਗ ਦੇ ਰਹੇ ਹਨ।


Related News