ਸੰਗਠਨ ਸਕੱਤਰ ਬਲਿਆਲ ਨੂੰ ਉਗਰਾਹਾਂ ਜਥੇਬੰਦੀ ''ਚੋਂ ਕੀਤਾ ਬਾਹਰ

Saturday, Jun 18, 2022 - 02:37 PM (IST)

ਸੰਗਠਨ ਸਕੱਤਰ ਬਲਿਆਲ ਨੂੰ ਉਗਰਾਹਾਂ ਜਥੇਬੰਦੀ ''ਚੋਂ ਕੀਤਾ ਬਾਹਰ

ਭਵਾਨੀਗੜ੍ਹ (ਵਿਕਾਸ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਅਤੇ ਬਲਾਕ ਕਮੇਟੀ ਵੱਲੋਂ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਹਾਜ਼ਰੀ 'ਚ ਜਥੇਬੰਦੀ ਦੇ ਭਵਾਨੀਗੜ੍ਹ ਬਲਾਕ ਦੇ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਬਲਿਆਲ ਨੂੰ ਸਾਰੇ ਅਹੁਦਿਆਂ ਤੋਂ ਖਾਰਜ ਕਰਦਿਆਂ ਜਥੇਬੰਦੀ 'ਚੋਂ ਕੱਢਣ ਦਾ ਮਤਾ ਪਾਸ ਕੀਤਾ। ਜਥੇਬੰਦੀ ਨੇ ਦੋਸ਼ ਲਗਾਇਆ ਕਿ ਬਲਿਆਲ ਜਥੇਬੰਦੀ ਦੇ ਵਿਧਾਨ ਤੇ ਸਿਧਾਂਤਾਂ ਦੇ ਉਲਟ ਗਤੀਵਿਧੀਆਂ ਕਰਦਾ ਆ ਰਿਹਾ ਸੀ ਤੇ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਸੀ ਜਿਸਦੇ ਚੱਲਦਿਆਂ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ।

ਇਹ ਵੀ ਪੜ੍ਹੋ- ਅਕਾਲੀ, ਭਾਜਪਾ ਤੇ ਕਾਂਗਰਸ ਦਾ ਸਿਆਸੀ ਅੰਤ ਤੈਅ : ਹਰਪਾਲ ਸਿੰਘ ਚੀਮਾ

ਇਸ ਮੌਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਆਗੂ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਹਰਜੀਤ ਸਿੰਘ ਮਹਿਲਾ, ਜਗਤਾਰ ਸਿੰਘ ਲੱਡੀ, ਸਤਵਿੰਦਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾ, ਅਮਨਦੀਪ ਸਿੰਘ ਮਹਿਲਾ, ਰਘਵੀਰ ਸਿੰਘ ਘਰਾਚੋਂ, ਕੁਲਦੀਪ ਸਿੰਘ ਬਖੋਪੀਰ ਤੇ ਗੁਰਚੇਤ ਸਿੰਘ ਭੱਟੀਵਾਲ ਹਾਜ਼ਰ ਸਨ। ਓਧਰ ਦੂਜੇ ਪਾਸੇ ਪ੍ਰਤੀਕਰਮ ਦਿੰਦਿਆਂ ਸੁਖਵਿੰਦਰ ਸਿੰਘ ਬਲਿਆਲ ਨੇ ਆਖਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ  (ਅੰਮ੍ਰਿਤਸਰ) ਨਾਲ ਜੁੜੇ ਹੋਏ ਹਨ ਜਿਸ ਸਬੰਧੀ ਕਿਸਾਨ ਜਥੇਬੰਦੀ ਵੀ ਜਾਣੂ ਸੀ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਇੱਕ ਨਿਧੜਕ ਤੇ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਇਨਸਾਨ ਹਨ ਜਿਨ੍ਹਾਂ ਨਾਲ ਜੁੜ ਕੇ ਹਰੇਕ ਵਿਅਕਤੀ ਮਾਨ ਮਹਿਸੂਸ ਕਰਦਾ ਹੈ।

ਇਹ ਵੀ ਪੜ੍ਹੋ- 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਭੰਗ : ਕੇਵਲ ਸਿੰਘ ਢਿੱਲੋਂ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News